Banner
Banner

Punjab News: ਕੁੱਤੇ ਦੇ ਵੱਢਣ ਤੇ ਇੰਜੈਕਸ਼ਨ ਨਾ ਲਗਾਉਣ ਤੇ 6 ਮਹੀਨੇ ਬਾਅਦ ਹੋਈ ਮਾਂ ਬੇਟੀ ਦੀ ਮੌਤ  

Punjab News: ਕੁੱਤਿਆਂ ਦੇ ਵੱਢਣ ਦੇ ਬਾਅਦ ਵੈਕਸੀਨ ਨਾ ਲਗਵਾਉਣਾ ਜਾਨਲੇਵਾ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਠਾਨਕੋਟ ਦੇ ਪਿੰਡ ਮੈਰਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁੱਤੇ ਵੱਲੋਂ ਵੱਢਣ ਦੇ ਬਾਅਦ ਮਾਂ ਬੇਟੀ ਵੱਲੋਂ ਟੀਕੇ ਨਹੀਂ ਲਗਾਏ ਗਏ ਤਾਂ ਉਹਨਾਂ ਦੀ ਛੇ ਮਹੀਨੇ ਬਾਅਦ ਮੌਤ ਹੋ ਗਈ, ਜ਼ਿਕਰਯੋਗ ਹੈ ਕਿ ਕੱਲ ਸਿਵਲ […]
Khushi
By : Updated On: 25 Jun 2025 10:57:AM
Punjab News: ਕੁੱਤੇ ਦੇ ਵੱਢਣ ਤੇ ਇੰਜੈਕਸ਼ਨ ਨਾ ਲਗਾਉਣ ਤੇ 6 ਮਹੀਨੇ ਬਾਅਦ ਹੋਈ ਮਾਂ ਬੇਟੀ ਦੀ ਮੌਤ  

Punjab News: ਕੁੱਤਿਆਂ ਦੇ ਵੱਢਣ ਦੇ ਬਾਅਦ ਵੈਕਸੀਨ ਨਾ ਲਗਵਾਉਣਾ ਜਾਨਲੇਵਾ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਠਾਨਕੋਟ ਦੇ ਪਿੰਡ ਮੈਰਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁੱਤੇ ਵੱਲੋਂ ਵੱਢਣ ਦੇ ਬਾਅਦ ਮਾਂ ਬੇਟੀ ਵੱਲੋਂ ਟੀਕੇ ਨਹੀਂ ਲਗਾਏ ਗਏ ਤਾਂ ਉਹਨਾਂ ਦੀ ਛੇ ਮਹੀਨੇ ਬਾਅਦ ਮੌਤ ਹੋ ਗਈ, ਜ਼ਿਕਰਯੋਗ ਹੈ ਕਿ ਕੱਲ ਸਿਵਲ ਹਸਪਤਾਲ ਪਠਾਨਕੋਟ ਦੇ ਐਮਰਜੰਸੀ ਵਿੱਚ ਮਾਂ ਬੇਟੀ ਆਏ ਹਨ, ਮਾਂ ਪੁਜਾ ਦੀ ਉਮਰ ਲਗਭਗ 40 ਸਾਲ ਅਤੇ ਬੇਟੀ ਸਲੋਨੀ ਦੀ 18 ਸਾਲ ਦੱਸੀ ਜਾ ਰਹੀ ਹੈ।

ਮਾਂ ਬੇਟੀ ਨੂੰ ਲਗਭਗ ਛੇ ਮਹੀਨੇ ਪਹਿਲਾਂ ਕੁੱਤੇ ਵੱਲੋਂ ਵੱਢਿਆ ਗਿਆ ਸੀ ਜਿਸ ਤੇ ਉਨਾਂ ਵੱਲੋਂ ਵੈਕਸੀਨ ਨਹੀਂ ਲਗਾਈ ਗਈ, ਜਿਸ ਦੇ ਚਲਦੇ ਉਨਾਂ ਦੇ ਵਿੱਚ ਗੰਭੀਰ ਲੱਛਣ ਦੇਖਣ ਨੂੰ ਮਿਲੇ ਹਨ, ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪੀੜਤਾਂ ਦੇ ਮੂੰਹ ਵਿੱਚੋਂ ਪਾਣੀ ਆ ਰਿਹਾ ਸੀ, ਚੱਕਰ ਆ ਰਹੇ ਸਨ ਜੋਰ ਜੋਰ ਨਾਲ ਚੀਕ ਰਹੇ ਸਨ, ਅਤੇ ਮਾਂ ਬੇਟੀ ਦੀ ਹਾਲਤ ਗੰਭੀਰ ਨਜ਼ਰ ਆ ਰਹੀ ਸੀ।  

ਡਾਕਟਰ ਵੱਲੋਂ ਉਹਨਾਂ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਉਹਨਾਂ ਵਿੱਚ ਰੈਬਿਜ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਜਿਸ ਨੂੰ ਦੇਖਦੇ ਹੋਏ ਮਰੀਜ਼ਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਹਸਪਤਾਲ ਤੋਂ ਬਾਹਰ ਆਉਣ ਦੇ ਬਾਅਦ ਬੇਟੀ ਦੀ ਮੌਤ ਹੋ ਗਈ, ਜਦ ਕਿ ਮਾਂ ਨੂੰ ਜੰਮੂ ਲੈ ਕੇ ਜਾ ਰਹੇ ਸੀ ਕਿ ਰਸਤੇ ਵਿੱਚ ਮੌਤ ਹੋ ਗਈ, ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਐਸਐਮਓ ਡਾਕਟਰ ਸੁਨੀਲ ਚੰਦ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਕੁੱਤਾ ਕਿਸੇ ਨੂੰ ਵੱਢਦਾ ਹੈ ਤਾਂ ਮਰੀਜ਼ ਨੂੰ ਐਂਟੀ ਰੈਬਿਜ ਵੈਕਸੀਨ ਲੈਣੀ ਚਾਹੀਦੀ ਹੈ, ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿੱਚ ਐਂਟੀ ਰੈਬਿਜ ਵੈਕਸੀਨ ਮੁਫਤ ਲਗਾਈ ਜਾਂਦੀ ਹੈ,

ਇਸ ਸੰਬੰਧ ਵਿੱਚ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਵਿਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਕੁੱਤੇ ਵੱਲੋਂ ਵੱਡਿਆ ਜਾਂਦਾ ਹੈ ਤਾਂ ਪੀੜਿਤ ਵਿਅਕਤੀ ਵਿੱਚ ਪਹਿਲੇ ਦਿਨ ਤੋਂ ਲੈ ਕੇ ਇੱਕ ਸਾਲ ਦੇ ਵਿੱਚ ਰੈਬਿਜ ਦੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ, ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਕੁੱਤੇ, ਬਿੱਲੀ, ਬਾਂਦਰ ਅਤੇ ਚਮਗਾਦੜ ਦੇ ਵੱਢਣ ਦੇ ਬਾਅਦ ਐਂਟੀ ਰੈਬਿਸ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਗੰਭੀਰ ਬਿਮਾਰੀ ਤੋਂ ਬਚ ਸਕੀਏ, ਉਹਨਾਂ ਦੱਸਿਆ ਕਿ ਹਰ ਸਾਲ ਲਗਭਗ 25 ਹਜਾਰ ਲੋਕ ਰੈਬਿਜ ਨਾਲ ਮੌਤ ਦਾ ਸ਼ਿਕਾਰ ਬਣ ਰਹੇ ਹਨ, ਇਸ ਲਈ ਕੁੱਤਾ, ਬਿੱਲੀ, ਬਾਂਦਰ ਪਾਲਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਸਰਕਾਰੀ ਪਸ਼ੂ ਹਸਪਤਾਲ ਤੋਂ ਵੈਕਸੀਨ ਜਰੂਰ ਲਗਵਾਉਣ

Read Latest News and Breaking News at Daily Post TV, Browse for more News

Ad
Ad