ਪੁਲਿਸ ਨੇ ਨਸ਼ਾ ਤਸਕਰ ਦੀ 1 ਕਰੋੜ 20 ਲੱਖ ਰੁਪਏ ਦੀ ਪ੍ਰਾਪਰਟੀ ਕੀਤੀ ਅਟੈਚ
Punjab News; ਪਟਿਆਲਾ ਦੇ ਪਿੰਡ ਚੋਂਹਠ ਦੇ ਵਿੱਚ ਪੁਲਿਸ ਦੇ ਦੁਆਰਾ ਇੱਕ ਨਸ਼ਾ ਤਸਕਰ ਦੀ ਇਕ ਕਰੋੜ 20 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਗਈ ,ਇਸ ਸਬੰਧੀ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2023 ਦੇ ਵਿੱਚ ਥਾਣਾ ਸਿਵਲ ਲਾਈਨ ਵਿਖੇ ਇੱਕ ਚਾਰ ਕਿਲੋ ਅਫੀਮ ਦਾ ਪਰਚਾ ਇਸ ਸੁਖਵਿੰਦਰ ਸਿੰਘ ਉਰਫ ਭੋਲਾ ਨਾਮਕ ਨਸ਼ਾ ਤਸਕਰ ਦੇ […]
By :
Jaspreet Singh
Updated On: 26 Jun 2025 13:39:PM
Punjab News; ਪਟਿਆਲਾ ਦੇ ਪਿੰਡ ਚੋਂਹਠ ਦੇ ਵਿੱਚ ਪੁਲਿਸ ਦੇ ਦੁਆਰਾ ਇੱਕ ਨਸ਼ਾ ਤਸਕਰ ਦੀ ਇਕ ਕਰੋੜ 20 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਗਈ ,ਇਸ ਸਬੰਧੀ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2023 ਦੇ ਵਿੱਚ ਥਾਣਾ ਸਿਵਲ ਲਾਈਨ ਵਿਖੇ ਇੱਕ ਚਾਰ ਕਿਲੋ ਅਫੀਮ ਦਾ ਪਰਚਾ ਇਸ ਸੁਖਵਿੰਦਰ ਸਿੰਘ ਉਰਫ ਭੋਲਾ ਨਾਮਕ ਨਸ਼ਾ ਤਸਕਰ ਦੇ ਉੱਪਰ ਦਰਜ ਹੋਇਆ ਸੀ।। ਅਤੇ ਇਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਦੇ ਦੁਆਰਾ ਇਸ ਦੀ ਨਸ਼ਾ ਵੇਚ ਕੇ ਬਣਾਈ ਹੋਈ ਪ੍ਰਾਪਰਟੀ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਇਸ ਪ੍ਰਾਪਰਟੀ ਨੂੰ ਅਟੈਚ ਕਰਾ ਕੇ ਹੁਣ ਮਾਨਯੋਗ ਕੋਰਟ ਦੇ ਦੁਆਰਾ ਇਸ ਨੂੰ ਫਰਿਜ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਅਤੇ ਅੱਜ ਇਸ ਨਸ਼ਾ ਤਸਕਰ ਦੀ ਪ੍ਰਾਪਰਟੀ ਦੇ ਬਾਹਰ ਮਾਨਯੋਗ ਕੋਰਟ ਦੇ ਹੁਕਮਾਂ ਦੀਆਂ ਕਾਪੀਆਂ ਚਿਪਕਾਈਆਂ ਜਾਣਗੀਆਂ।