Patiala News: ਨਾਭਾ ਕੋਤਵਾਲੀ ਦੇ ਐਸਐਚਓ ਨੇ ਅਨੇਕਾਂ ਹੀ ਮੋਡੀਫਾਈ ਕਰਵਾਈ ਬੁਲੇਟ ਮੋਟਰਸਾਈਕਲਾਂ ਨੂੰ ਇਮਪਾਉਡ ਕੀਤਾ ਅਤੇ ਹਜ਼ਾਰਾਂ ਰੁਪਏ ਦੇ ਚਲਾਨ ਕਰ ਦਿੱਤੇ।
Nabha Police: ਅੱਜ ਦੀ ਨੌਜਵਾਨ ਪੀੜੀ ਆਪਣੀ ਫੋਕੀ ਟੌਹਰ ਬਣਾਉਣ ਲਈ ਬੁਲੇਟ ਮੋਟਰਸਾਈਕਲ ਨੂੰ ਮੋਡੀਫਾਈ ਕਰਵਾਉਂਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਬੁਲੇਟ ਮੋਟਰਸਾਈਕਲ ਵਾਲੇ ਕਈ ਨੌਜਵਾਨਾਂ ਨੂੰ ਪਟਾਕੇ ਪਾਉਂਦੇ ਵੀ ਆਮ ਦੇਖਿਆ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ।
ਅਜਿਹੇ ਨੌਜਵਾਨਾਂ ਨੂੰ ਸਬਕ ਸਿਖਾਉਣ ਲਈ ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਇੱਕ ਨਾਕਾ ਲਗਾਇਆ। ਜਿਥੇ ਉਨ੍ਹਾਂ ਨੇ ਅਨੇਕਾਂ ਹੀ ਮੋਡੀਫਾਈ ਕਰਵਾਈ ਬੁਲੇਟ ਮੋਟਰਸਾਈਕਲਾਂ ਨੂੰ ਇਮਪਾਉਡ ਕੀਤਾ ਅਤੇ ਹਜ਼ਾਰਾਂ ਰੁਪਏ ਦੇ ਚਲਾਨ ਕਰ ਦਿੱਤੇ। ਸਿਰਫ ਇੰਨੀ ਹੀ ਨਹੀਂ ਉਨ੍ਹਾਂ ਨੇ ਆਉਣ ਜਾਣ ਵਾਲੇ ਵਾਹਨਾਂ ਜਿਨ੍ਹਾਂ ਦੇ ਸ਼ੀਸ਼ਿਆਂ ‘ਤੇ ਕਾਲੀਆਂ ਜਾਲੀਆਂ ਜਾਂ ਕਾਲੀਆਂ ਫਿਲਮਾਂ ਚੜੀਆਂ ਸੀ ਉਨ੍ਹਾਂ ਨੂੰ ਮੌਕੇ ‘ਤੇ ਉਤਰਵਾਇਆ ਅਤੇ ਕਾਰਾਂ ਦੇ ਵੀ ਚਲਾਨ ਕੀਤੇ ਗਏ।
ਸ਼ਹਿਰ ਨਿਵਾਸੀਆਂ ਨੇ ਕੀਤੀ ਪੁਲਿਸ ਦੀ ਸ਼ਲਾਘਾ
ਐਸਐਚਓ ਵਲੋਂ ਕੀਤੇ ਇਸ ਉਪਰਾਲੇ ਨੂੰ ਵੇਖਦੇ ਹੋਏ ਸ਼ਹਿਰ ਨਿਵਾਸੀ ਕਾਫੀ ਖੁਸ਼ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਹੁੱਲੜਬਾਏ ਨੌਜਵਾਨ ਅਕਸਰ ਹੀ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਸ਼ਹਿਰ ਵਿੱਚ ਦਹਿਸ਼ਤ ਮਚਾਉਂਦੇ ਸੀ। ਅੱਜ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਸ਼ਲਾਗਾਯੋਗ ਕਦਮ ਹੈ।

ਇਸ ਮੌਕੇ ਸ਼ਹਿਰ ਨਿਵਾਸੀ ਮੁਨੀਸ਼ ਮਿੱਤਲ ਨੇ ਕਿਹਾ ਕਿ ਬੁਲੇਟ ਦੇ ਪਟਾਕੇ ਵਜਾ ਕੇ ਨੌਜਵਾਨ ਜਿੱਥੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਸੀ ਅਤੇ ਹੁਣ ਸ਼ਹਿਰ ਵਿੱਚ ਸ਼ਾਂਤੀ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਇਸ ਦੇ ਜਿੰਮੇਵਾਰ ਉਨ੍ਹਾਂ ਦੇ ਮਾਪੇ ਵੀ ਹਨ ਜੋ ਆਪਣੇ ਬੱਚਿਆਂ ਨੂੰ ਰੋਕਦੇ ਨਹੀਂ।
ਇਸ ਮੌਕੇ ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਂਦੇ ਸੀ ਅਤੇ ਅੱਜ ਅਸੀਂ ਵੱਡਾ ਨਾਕਾ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਜਿੱਥੇ ਚਲਾਨ ਕੱਟੇ ਉਥੇ ਹੀ ਕਾਰਾਂ ਦੇ ਲਗਾਈਆਂ ਕਾਲੀਆਂ ਜਾਲੀਆਂ ਨੂੰ ਵੀ ਉਤਰਵਾਇਆ ਅਤੇ ਉਨ੍ਹਾਂ ਦੇ ਵੀ ਚਲਾਨ ਕੀਤੇ। ਨਾਲ ਹੀ ਉਨ੍ਹਾਂ ਨੇ ਸਖ਼ਤ ਹਦਾਇਤ ਕੀਤੀ ਕਿ ਜੋ ਵੀ ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।