Punjab Crime News: ਦੋਵਾਂ ਨੇ ਕਿਹਾ ਕਿ ਚੋਰੀ ਕਰਨ ਤੋਂ ਬਾਅਦ ਅਸੀਂ ਨਸ਼ਾ ਲੈਣ ਦੇ ਲਈ ਗਏ ਸੀ। ਉਹ ਨਸ਼ਾ ਜੰਮੂ ਕਲੋਨੀ ਚੋਂ ਲੈ ਕੇ ਆਏ ਸੀ।
Ludhiana Thieves: ਲੁਧਿਆਣਾ ਦੇ ਜਵਾਹਰ ਕੈਂਪ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਦੋ ਚੋਰ ਸਵੇਰੇ 9 ਵਜੇ ਘਰ ਵਿੱਚ ਚੋਰੀ ਕਰਨ ਲਈ ਵੜਦੇ ਹਨ। ਦੋਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਪਰ ਕੁਝ ਸਮੇਂ ਬਾਅਦ ਜਦੋਂ ਇਲਾਕੇ ਦੇ ਲੋਕਾਂ ਵਲੋਂ ਆਸੇ ਪਾਸੇ ਭਾਲ ਕੀਤੀ ਜਾਂਦੀ ਹੈ ਤਾਂ ਉਹੀ ਚੋਰ ਬੱਸ ਸਟੈਂਡ ਦੇ ਕੋਲ ਬੈਠੇ ਨਜ਼ਰ ਆਉਂਦੇ ਹਨ।
ਇਸੇ ਦੌਰਾਨ ਇਲਾਕੇ ਦੇ ਲੋਕ ਉਨ੍ਹਾਂ ਚੋਰਾਂ ਨੂੰ ਫੜ੍ਹ ਲੈਂਦੇ ਹਨ ਅਤੇ ਫੜ੍ਹ ਕੇ ਇਲਾਕੇ ਵਿੱਚ ਲਿਆ ਕੇ ਭੀੜ ਵੱਲੋਂ ਦੋਵੇਂ ਚੋਰਾਂ ਦੀ ਰੱਜ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਦੋਵੇਂ ਮੰਨਦੇ ਹਨ ਕਿ ਉਨ੍ਹਾਂ ਨੇ ਚੋਰੀ ਨਸ਼ੇ ਦੀ ਤੋੜ ਵਿੱਚ ਕੀਤੀ। ਦੋਵਾਂ ਨੇ ਕਿਹਾ ਕਿ ਚੋਰੀ ਕਰਨ ਤੋਂ ਬਾਅਦ ਅਸੀਂ ਨਸ਼ਾ ਲੈਣ ਦੇ ਲਈ ਗਏ ਸੀ। ਉਹ ਨਸ਼ਾ ਜੰਮੂ ਕਲੋਨੀ ਚੋਂ ਲੈ ਕੇ ਆਏ ਸੀ। ਨਾਲ ਹੀ ਦੋਵਾਂ ਨੇ ਕਬੂਲ ਕੀਤਾ ਕਿ ਇਸ ਇਲਾਕੇ ਵਿੱਚ ਨਸ਼ਾ ਵੜੀ ਆਸਾਨੀ ਨਾਲ ਮਿਲ ਜਾਂਦਾ ਹੈ। ਸਾਡੇ ਕੋਲ ਪਹਿਲੀ ਗਲਤੀ ਹੋਈ ਹੈ ਅੱਗੇ ਤੋਂ ਗਲਤੀ ਨਹੀਂ ਹੋਵੇਗੀ।
ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਨ੍ਹਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਸੀ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।