Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਤਿੰਨ ਦਿਨਾਂ ਬਾਅਦ ਹੋਣਾ ਸੀ ਸੇਵਾਮੁਕਤ

Punjab News: ਫਾਜ਼ਿਲਕਾ ਦੇ ਪਿੰਡ ਕੁਹਾੜਿਆਂਵਾਲੀ ਦੇ ਫੌਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਕਿ ਇਸ ਦੁਖਦਾਈ ਖ਼ਬਰ ਨੇ ਖੁਸ਼ੀ ਦੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ। ਸਤਨਾਮ ਸਿੰਘ 25 ਸਾਲ ਫੌਜ ਵਿੱਚ ਸੇਵਾ ਕਰਨ ਉਪਰੰਤ 30 ਜੂਨ ਨੂੰ ਸੇਵਾਮੁਕਤ ਹੋ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਤਿੰਨ ਦਿਨਾਂ ਬਾਅਦ  ਹੋਣਾ ਸੀ ਸੇਵਾਮੁਕਤ

Punjab News: ਫਾਜ਼ਿਲਕਾ ਦੇ ਪਿੰਡ ਕੁਹਾੜਿਆਂਵਾਲੀ ਦੇ ਫੌਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਕਿ ਇਸ ਦੁਖਦਾਈ ਖ਼ਬਰ ਨੇ ਖੁਸ਼ੀ ਦੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ।

ਸਤਨਾਮ ਸਿੰਘ 25 ਸਾਲ ਫੌਜ ਵਿੱਚ ਸੇਵਾ ਕਰਨ ਉਪਰੰਤ 30 ਜੂਨ ਨੂੰ ਸੇਵਾਮੁਕਤ ਹੋ ਕੇ ਘਰ ਆ ਰਹੇ ਸੀ। ਉਥੇ ਹੀ ਪੂਰਾ ਪਰਿਵਾਰ ,ਰਿਸ਼ਤੇਦਾਰ, ਮਿੱਤਰ ਉਡੀਕ ਕਰ ਰਹੇ ਸਨ ਅਤੇ ਉਧਰ ਇਸ ਦੇ ਉਲਟ ਉਨ੍ਹਾਂ ਨੂੰ ਇਹ ਮਨਹੂਸ ਖ਼ਬਰ ਮਿਲੀ ਕਿ ਸਤਨਾਮ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਤਨਾਮ ਸਿੰਘ ਪਿੰਡ ਕੁਹਾੜਿਆਂਵਾਲੀ ਦਾ ਰਹਿਣ ਵਾਲਾ ਹੈ ਅਤੇ ਸਾਲ 15 ਅਗਸਤ 2001 ’ਚ ਅਸਾਮ ਰਾਈਫਲ ਫਸਟ ਵਿੱਚ ਭਰਤੀ ਹੋਇਆ ਸੀ। ਸਤਨਾਮ ਸਿੰਘ ਜਿੱਥੇ ਇੱਕ ਵਧੀਆ ਸੈਨਿਕ ਸੀ । ਉਥੇ ਹੀ ਉਹ ਬਹੁਤ ਵਧੀਆ ਖਿਡਾਰੀ ਵੀ ਸੀ। ਉਸ ਨੇ ਫੌਜ ਵਿੱਚ 2004 ਤੱਕ ਕਰੋਸ ਕੰਟਰੀ ਦੌੜ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਉਹ ਬਾਕਸਿੰਗ ਕਰਨ ਲੱਗਾ।

ਸਤਨਾਮ ਸਿੰਘ ਬਾਕਸਿੰਗ ’ਚ ਸੁਪਰ ਹੈਵੀ ਵੇਟ ਪੱਧਰ ’ਤੇ ਇੰਟਰ ਬਰਗੇਡ ਮੁਕਾਬਲਿਆਂ ਦਾ ਜੇਤੂ ਰਿਹਾ ਹੈ। ਸਤਨਾਮ ਸਿੰਘ ਆਪਣੀ ਸੇਵਾਮੁਕਤੀ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਉਸਨੇ ਵਿਦੇਸ਼ ਰਹਿੰਦੇ ਆਪਣੇ ਭਰਾ ਨੂੰ ਇਹ ਕਿਹਾ ਸੀ ਕਿ ਉਹ ਬਿਰਧ ਮਾਤਾ -ਪਿਤਾ ਅਤੇ ਆਪਣੇ ਅਤੇ ਉਸਦੇ ਪਰਿਵਾਰ ਦੀ ਦੇਖਭਾਲ ਕਰ ਲਵੇਗਾ । ਉਹ ਹੁਣ ਫ਼ਿਕਰ ਨਾ ਕਰੇ। ਕਿਉਂਕਿ ਉਹ ਹੁਣ ਸੇਵਾ ਮੁਕਤ ਹੋ ਕੇ ਪਰਿਵਾਰ ਵਿੱਚ ਆ ਰਿਹਾ ਹੈ ਅਤੇ ਉਹ ਹੁਣ ਪਰਿਵਾਰ ’ਚ ਹੀ ਆਪਣਾ ਸਮਾਂ ਗੁਜ਼ਾਰੇਗਾ।

ਉਧਰ ਇਹ ਭਾਣਾ ਵਰਤ ਜਾਣ ਮਗਰੋਂ ਉਸ ਦਾ ਪਰਿਵਾਰ ਜਿਸ ’ਚ ਉਸਦੇ ਮਾਤਾ ਪਿਤਾ ,ਪਤਨੀ ,ਦੋ ਪੁੱਤਰ ਉਸ ਦਾ ਭਰਾ ,ਭਰਜਾਈ ਇਸ ਖਬਰ ਨਾਲ ਵੱਡੇ ਸਦਮੇ ਵਿੱਚ ਹਨ। ਉਸ ਦੇ ਭਰਾ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਭਰਾ ਦਾ ਮੈਨੂੰ ਹਮੇਸ਼ਾ ਬਹੁਤ ਸਹਿਯੋਗ ਸੀ। ਉਸਨੇ ਹਮੇਸ਼ਾ ਇਹ ਕਿਹਾ ਸੀ ਕਿ ਉਹ ਦੋਵੇਂ ਭਰਾ ਸਾਰੀ ਜ਼ਿੰਦਗੀ ਇਕੱਠੇ ਰਹਿਣਗੇ ਅਤੇ ਇੱਕ ਦੂਜੇ ਦਾ ਬੋਝ ਝੱਲਣਗੇ। ਉਸ ਦਾ ਕਹਿਣਾ ਸੀ ਕਿ ਅਸੀਂ ਤਾਂ ਉਸਦੀ ਸੇਵਾਮੁਕਤੀ ਹੋਣ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਾ ਕਿ ਸਾਨੂੰ ਨਹੀਂ ਸੀ ਪਤਾ ਕਿ ਹੁਣ ਸਾਨੂੰ ਉਸ ਦੀ ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ।

ਇਸ ਮੌਕੇ ਉਸ ਦੇ ਦੋਸਤ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਹੀ ਮਿਲਣਸਾਰ ਸੀ ਅਤੇ ਉਸਨੇ ਫੌਜ ਵਿੱਚ ਰਹਿ ਕੇ ਬਹੁਤ ਜ਼ਿਆਦਾ ਨਾਮਨਾ ਖੱਟਿਆ । ਉਸਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਤੂੰ ਘਰ ਚੱਲ ਕੇ ਮੇਰੇ ਆਉਣ ਦੀ ਤਿਆਰੀ ਕਰੀ ,ਆਪਾਂ ਇਕੱਠੇ ਬੈਠਾਂਗੇ । ਪਰ ਹੁਣ ਉਸ ਦੇ ਨਾ ਆਉਣ ਦਾ ਸੁਨੇਹਾ ਮਿਲੇਗਾ । ਇਹ ਸਾਡੇ ਚਿੱਤ ਚੇਤੇ ਵੀ ਨਹੀਂ ਸੀ।

Read Latest News and Breaking News at Daily Post TV, Browse for more News

Ad
Ad

Punjab District News