Ferozepur News: ਫਿਰੋਜ਼ਪੁਰ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਇੱਕ ਬੱਲੇਬਾਜ਼ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
Batsman dies Due to Heart Attack: ਕਿਹਾ ਜਾਂਦਾ ਹੈ ਨਾ ਕਿ ਜ਼ਿੰਦਗੀ ਤੇ ਮੌਤ ਦਾ ਕੋਈ ਭਰੋਸਾ ਨਹੀਂ। ਅੱਜ ਕਲ੍ਹ ਅਜਿਹਾ ਬਹੁਤ ਆਮ ਹੋ ਗਿਆ ਹੈ। ਕਦੋਂ ਕਿਸੇ ਨੂੰ ਮੌਤ ਦਾ ਸੱਦਾ ਆ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਹਾਰਟ ਅਟੈਕ ਨਾਲ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਕ੍ਰਿਕਟ ਦੇ ਮੈਦਾਨ ਚੋਂ ਸਾਹਮਣੇ ਆਇਆ ਹੈ। ਜਿੱਥੇ ਛੱਕਾ ਮਾਰਨ ਮਗਰੋਂ ਇੱਕ ਖਿਡਾਰੀ ਪਿੱਚ ‘ਤੇ ਡਿੱਗ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਕ੍ਰਿਕਟ ਮੈਚ ਦੌਰਾਨ ਇੱਕ ਬੱਲੇਬਾਜ਼ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਇੱਕ ਗੇਂਦ ‘ਤੇ ਛੱਕਾ ਵੀ ਮਾਰਿਆ। ਪਰ ਇਸ ਤੋਂ ਬਾਅਦ ਉਹ ਜ਼ਮੀਨ ‘ਤੇ ਬੈਠ ਜਾਂਦਾ ਹੈ। ਜਦੋਂ ਤੱਕ ਸਾਥੀ ਖਿਡਾਰੀ ਕੁਝ ਸਮਝ ਸਕੇ, ਨੌਜਵਾਨ ਜ਼ਮੀਨ ‘ਤੇ ਡਿੱਗ ਜਾਂਦਾ ਹੈ।

ਹਾਲਾਂਕਿ, ਇਸ ਤੋਂ ਬਾਅਦ ਮੈਦਾਨ ਵਿੱਚ ਮੌਜੂਦ ਹੋਰ ਸਾਥੀ ਖਿਡਾਰੀ ਉਸ ਕੋਲ ਪਹੁੰਚੇ ਅਤੇ ਸੀਪੀਆਰ ਦਿੱਤੀ। ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸਦੀ ਮੌਤ ਹੋ ਗਈ। ਇਸ ਘਟਨਾ ਨੇ ਹੋਰ ਖਿਡਾਰੀਆਂ ਵਿੱਚ ਸਨਸਨੀ ਫੈਲਾ ਦਿੱਤੀ। ਇਹ ਸਾਰਾ ਮਾਮਲਾ ਫਿਰੋਜ਼ਪੁਰ ਦੇ ਗੁਰੂਹਰ ਸਹਾਏ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ, ਖਿਡਾਰੀ ਹਰਜੀਤ ਸਿੰਘ ਨੂੰ ਐਤਵਾਰ ਸਵੇਰੇ ਕ੍ਰਿਕਟ ਖੇਡਦੇ ਸਮੇਂ ਛੱਕਾ ਮਾਰਨ ਤੋਂ ਬਾਅਦ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਹਰਜੀਤ ਸਿੰਘ ਵਧੀਆ ਬੱਲੇਬਾਜ਼ੀ ਕਰ ਰਿਹਾ ਸੀ। ਇਹ ਘਟਨਾ ਡੀਏਵੀ ਸਕੂਲ ਦੇ ਮੈਦਾਨ ਵਿੱਚ ਵਾਪਰੀ। ਇਸ ਘਟਨਾ ਦੀ ਵੀਡੀਓ ਉਸਦੇ ਨਾਲ ਖੇਡ ਰਹੇ ਹੋਰ ਖਿਡਾਰੀਆਂ ਨੇ ਕੈਮਰਿਆਂ ‘ਚ ਕੈਦ ਹੋ ਗਈ।