CIA ਸਟਾਫ ਨੂੰ ਮਿਲੀ ਵੱਡੀ ਕਾਮਯਾਬੀ, ਫਰਜ਼ੀ ਪੇਪਰ ਨਾਲ ਲਗਜ਼ਰੀ ਗੱਡੀਆਂ ਵੇਚਣ ਵਾਲਾ ਗਿਰੋਹ ਕੀਤਾ ਕਾਬੂ
Punjab News; ਜਿਲਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਲਗਾਤਾਰ ਸਮਾਜ ਵਿਰੋਧੀ ਵਿਰੋਧੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਸੀਆਈਏ ਸਟਾਫ ਬਰਨਾਲਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜਾਅਲੀ ਕਾਗਜਾਤ ਤਿਆਰ ਕਰਕੇ ਲਗਜਰੀ ਗੱਡੀਆਂ ਵੇਚਣ ਵਾਲੇ 6 ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਬਰਨਾਲਾ ਦੇ ਐਸ.ਪੀ ਅਸ਼ੋਕ ਕੁਮਾਰ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਜ਼ਿਲਾ ਬਰਨਾਲਾ ਦੇ ਐਸਐਸਪੀ ਸਰਫਰਾਜ ਆਲਮ ਦੀ ਅਗਵਾਈ ਹੇਠ ਸਮਾਜ ਵਿਰੋਧੀ ਅੰਸਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਚਲਦੇ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਦੀ ਸਮੁੱਚੀ ਟੀਮ ਵੱਲੋਂ ਚੋਰੀ ਕੀਤੀਆਂ ਗੱਡੀਆਂ ਅਤੇ ਸੜਕੀ ਹਾਦਸੇ ਵਿੱਚ ਨੁਕਸਾਨੀਆਂ ਗੱਡੀਆਂ ਨੂੰ ਜਾਅਲੀ ਕਾਗਜਾਤ ਤਿਆਰ ਕਰਕੇ ਲੋਕਾਂ ਨੂੰ ਮਾਰਕੀਟ ਵਿੱਚ ਲਗਜ਼ਰੀ ਕਾਰਾ ਵੇਚਣ ਵਾਲੇ 6 ਮੈਂਬਰੀ ਗਰੋਹ ਨੂੰ ਕਾਬੂ ਕੀਤਾ ਗਿਆ ਹੈ।
ਗੈਂਗ ਤੋਂ ਫੜੀਆਂ ਗਈਆਂ 8 ਲਗਜ਼ਰੀ ਗੱਡੀਆਂ ਦੀ ਡਿਟੇਲ
- 2 ਫਾਰਚੂਨਰ ਗੱਡੀਆਂ
- 3 ਕਰੇਟਾ ਗੱਡੀਆਂ
- 1 ਕਾਲੇ ਰੰਗ ਦੀ ਥਾਰ ਗੱਡੀ
- 1 ਵਰਨਾ ਗੱਡੀ
- 1 ਜਿੰਨ ਕਾਰ ਵੀ ਬਰਾਮਦ ਕੀਤੀ ਗਈ ਹੈ।
- ਇਸ ਮੌਕੇ ਪ੍ਰੈਸ ਕਾਨਫਰੰਸ ਕਰਦੇ ਜਿੱਥੇ ਬਰਨਾਲਾ ਸੀਆਈਏ ਸਟਾਫ ਦੀ ਸਲਾਂਘਾ ਕੀਤੀ ਗਈ,ਉੱਥੇ ਐਸ.ਪੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਗੈਂਗ ਦੇ ਮੈਂਬਰਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।