Banner
Banner

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, ਇਸ ਵਾਰ ਯਾਤਰਾ ਪਿਛਲੀਆਂ ਯਾਤਰਾਵਾਂ ਨਾਲੋਂ ਬਿਹਤਰ ਹੋਵੇਗੀ: LG ਸਿਨਹਾ

Amarnath Yatra 2025: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ 2 ਜੁਲਾਈ ਨੂੰ ਕਸ਼ਮੀਰ ਦੇ ਦੋ ਬੇਸ ਕੈਂਪਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਅਮਰਨਾਥ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ ‘ਤੇ ਸਥਿਤ ਅਮਰਨਾਥ ਗੁਫਾ ਤੀਰਥ ਸਥਾਨ ਦੀ 38 ਦਿਨਾਂ ਦੀ ਯਾਤਰਾ 3 ਜੁਲਾਈ […]
Amritpal Singh
By : Updated On: 02 Jul 2025 07:38:AM
ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, ਇਸ ਵਾਰ ਯਾਤਰਾ ਪਿਛਲੀਆਂ ਯਾਤਰਾਵਾਂ ਨਾਲੋਂ ਬਿਹਤਰ ਹੋਵੇਗੀ: LG ਸਿਨਹਾ

Amarnath Yatra 2025: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ 2 ਜੁਲਾਈ ਨੂੰ ਕਸ਼ਮੀਰ ਦੇ ਦੋ ਬੇਸ ਕੈਂਪਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਅਮਰਨਾਥ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ ‘ਤੇ ਸਥਿਤ ਅਮਰਨਾਥ ਗੁਫਾ ਤੀਰਥ ਸਥਾਨ ਦੀ 38 ਦਿਨਾਂ ਦੀ ਯਾਤਰਾ 3 ਜੁਲਾਈ ਨੂੰ ਘਾਟੀ ਦੇ ਦੋ ਰੂਟਾਂ ਤੋਂ ਸ਼ੁਰੂ ਹੋਵੇਗੀ। ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿਲੋਮੀਟਰ ਲੰਬਾ ਨੂਨਵਾਨ-ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ ਛੋਟਾ (14 ਕਿਲੋਮੀਟਰ) ਪਰ ਉੱਚਾ ਬਾਲਟਾਲ ਵਾਲਾ ਮਾਰਗ ਹੈ। ਇਹ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ।

ਉਪ ਰਾਜਪਾਲ ਨੇ ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਕੀਤੀ ਪੂਜਾ-ਅਰਚਨਾ
ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਜੰਮੂ ਬੇਸ ਕੈਂਪ ਯਾਤਰੀ ਨਿਵਾਸ ਵਿਖੇ ਪੂਜਾ-ਅਰਚਨਾ ਕੀਤੀ।

ਯਾਤਰਾ ਬਾਰੇ ਮੁੱਖ ਜਾਣਕਾਰੀ
ਯਾਤਰਾ ਦੀ ਮਿਆਦ: 3 ਜੁਲਾਈ ਤੋਂ 9 ਅਗਸਤ
ਮਾਰਗ:
ਰਵਾਇਤੀ ਨੂਨਵਾਨ-ਪਹਿਲਗਾਮ ਰੂਟ (48 ਕਿਲੋਮੀਟਰ)।
ਬਾਲਟਾਲ ਰੂਟ (14 ਕਿਲੋਮੀਟਰ) – ਛੋਟਾ, ਪਰ ਵਧੇਰੇ ਚੁਣੌਤੀਪੂਰਨ ਚੜ੍ਹਾਈ।

ਕੁੱਲ ਯਾਤਰਾ ਸਮਾਂ : 38 ਦਿਨ

ਕਿਹੋ ਜਿਹੀ ਹੈ ਸੁਰੱਖਿਆ?
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਜੰਮੂ ਖੇਤਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲਸ ਬਲ (CAPF) ਦੀਆਂ ਕੁੱਲ 180 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਜੋ ਕਿ ਪਿਛਲੇ ਸਾਲਾਂ ਨਾਲੋਂ 30 ਵੱਧ ਹੈ। ਇੱਕ ਕੰਪਨੀ ਵਿੱਚ ਲਗਭਗ 100 ਸਿਪਾਹੀ ਹਨ। ਜੰਮੂ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (IGP) ਭੀਮ ਸੇਨ ਟੂਟੀ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਾਲ ਯਾਤਰਾ ਨੂੰ ਸਫਲ ਬਣਾਉਣ ਲਈ ਤਿਆਰ ਅਤੇ ਵਚਨਬੱਧ ਹੈ। ਜੰਮੂ ਅਤੇ ਕਸ਼ਮੀਰ ਪੁਲਸ ਨੇ ਯਾਤਰਾ ਲਈ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਹਨ।

Read Latest News and Breaking News at Daily Post TV, Browse for more News

Ad
Ad