Diljit ਦੀ ਸਰਦਾਰਜੀ 3 ਭਾਰਤ ‘ਚ ਹੋਵੇਗੀ ਰਿਲੀਜ਼ ! ਭਾਰਤ ‘ਚ ਐਕਟਿਵ ਹੋਏ ਕਈ ਫੇਮਸ ਪਾਕਿ ਸਟਾਰਸ ਦੇ ਸੋਸ਼ਲ ਮੀਡੀਆ, ਕੁਝ ਯੂਟਿਊਬ ਚੈਨਲਾਂ ਤੋਂ ਵੀ ਪਾਬੰਦੀ ਹਟੀ
Ban on Pakistani Channels: ਭਾਰਤ ਨੇ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਵਿਰੁੱਧ ‘ਆਪ੍ਰੇਸ਼ਨ ਸਿੰਦੂਰ’ ਦੀ ਕਾਰਵਾਈ ਦੌਰਾਨ ਨਾ ਸਿਰਫ਼ ਸਰਹੱਦ ‘ਤੇ, ਸਗੋਂ ਡਿਜੀਟਲ ਮੋਰਚੇ ‘ਤੇ ਵੀ ਕਾਰਵਾਈ ਕੀਤੀ ਸੀ। ਭਾਰਤ ਨੇ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲਾਕ ਕਰ ਦਿੱਤਾ।
ਮਨਵੀਰ ਰੰਧਾਵਾ ਦੀ ਰਿਪੋਰਟ
Pakistani YouTube Channels and Stars Account Restored in India: ਅਪ੍ਰੈਲ 2025 ਵਿੱਚ, ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ 26 ਸੈਲਾਨੀ ਮਾਰੇ ਗਏ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ, ਭਾਰਤ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਅਤੇ ਪਾਕਿਸਤਾਨ ਅਤੇ ਪੀਓਕੇ (ਪਾਕਿਸਤਾਨ ਮਕਬੂਜ਼ਾ ਕਸ਼ਮੀਰ) ਵਿੱਚ ਅੱਤਵਾਦੀ ਟਿਕਾਣਿਆਂ ਵਿਰੁੱਧ ‘ਆਪ੍ਰੇਸ਼ਨ ਸਿੰਦੂਰ’ ਨਾਮਕ ਇੱਕ ਸਖ਼ਤ ਫੌਜੀ ਕਾਰਵਾਈ ਸ਼ੁਰੂ ਕੀਤੀ।
ਨਾ ਸਿਰਫ਼ ਸਰਹੱਦ ‘ਤੇ, ਸਗੋਂ ਡਿਜੀਟਲ ਮੋਰਚੇ ‘ਤੇ ਵੀ ਕਾਰਵਾਈ ਕੀਤੀ ਗਈ। ਭਾਰਤ ਨੇ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰ ਦਿੱਤਾ। ਸਰਕਾਰ ਅਤੇ ਮਨੋਰੰਜਨ ਉਦਯੋਗ ਨਾਲ ਜੁੜੇ ਸੰਗਠਨਾਂ ਦਾ ਮੰਨਣਾ ਸੀ ਕਿ ਭਾਰਤ ਵਿਰੁੱਧ ਬੋਲਣ ਵਾਲੇ ਕਲਾਕਾਰਾਂ ਨੂੰ ਭਾਰਤੀ ਦਰਸ਼ਕਾਂ ਤੋਂ ਪ੍ਰਸਿੱਧੀ ਅਤੇ ਕਮਾਈ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਇਸ ਸਮੇਂ ਦੌਰਾਨ, ਪਾਕਿਸਤਾਨੀ ਕਲਾਕਾਰਾਂ ਨਾਲ ਕਈ ਫਿਲਮ ਪ੍ਰੋਜੈਕਟ ਅਤੇ ਬ੍ਰਾਂਡ ਸੌਦੇ ਵੀ ਰੱਦ ਕੀਤੇ ਸੀ।

ਹੁਣ ਪਾਬੰਦੀ ‘ਚ ਨਜ਼ਰ ਆਈ ਥੋੜ੍ਹੀ ਢਿੱਲ
ਭਾਰਤ ਇੱਕ ਵਾਰ ਫਿਰ ਪਾਕਿਸਤਾਨੀ ਕਲਾਕਾਰਾਂ ਪ੍ਰਤੀ ਮਿਹਰਬਾਨ ਹੋ ਰਿਹਾ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ‘ਤੇ ਦਿਖਾਈ ਗਈ ਸਖ਼ਤੀ ਤੋਂ ਬਾਅਦ, ਹੁਣ ਭਾਰਤ ਵਿੱਚ ਕੁਝ ਪਾਕਿਸਤਾਨੀ ਸਟਾਰਸ ਦੇ ਇੰਸਟਾਗ੍ਰਾਮ ਅਕਾਊਂਟਸ ਤੋਂ ਬੈਨ ਹਟਾ ਦਿੱਤਾ ਗਿਆ ਹੈ। ਜਿਵੇਂ-ਜਿਵੇਂ ਸਥਿਤੀ ਆਮ ਵਾਂਗ ਹੋ ਰਹੀ ਹੈ, ਕੁਝ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ਵਿੱਚ ਮੁੜ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਜਿਨ੍ਹਾਂ ਸਟਾਰਸ ਦੇ ਅਕਾਊਂਟ ਨਜ਼ਰ ਆਉਣ ਲੱਗੇ ਹਨ ਉਨ੍ਹਾਂ ‘ਚ ਯੁਮਨਾ ਜ਼ੈਦੀ, ਅਹਿਦ ਰਜ਼ਾ ਮੀਰ ਅਤੇ ਦਾਨਿਸ਼ ਤੈਮੂਰ ਸ਼ਾਮਲ ਹਨ। ਹਾਲਾਂਕਿ, ਹਨੀਆ ਆਮਿਰ, ਮਾਹਿਰਾ ਖਾਨ ਅਤੇ ਫਵਾਦ ਖ਼ਾਨ ਵਰਗੇ ਵੱਡੇ ਨਾਮ ਅਜੇ ਵੀ ਭਾਰਤ ਵਿੱਚ ਬਲੌਕ ਹਨ ਅਤੇ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪਾਕਿਸਤਾਨੀ ਯੂਟਿਊਬ ਚੈਨਲ ਵੀ ਵਾਪਸ
ਇੰਸਟਾਗ੍ਰਾਮ ਦੇ ਨਾਲ-ਨਾਲ, ਪਾਕਿਸਤਾਨੀ ਰੋਜ਼ਾਨਾ ਨਾਟਕਾਂ ਦੇ ਕਈ ਮਸ਼ਹੂਰ ਯੂਟਿਊਬ ਚੈਨਲ ਵੀ ਭਾਰਤ ਵਿੱਚ ਦੁਬਾਰਾ ਦੇਖੇ ਜਾ ਰਹੇ ਹਨ। ਹੁਣ ਪ੍ਰਸ਼ੰਸਕ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਮਨਪਸੰਦ ਸ਼ੋਅ ਦੇਖ ਸਕਦੇ ਹਨ।

ਇਸ ਦੇ ਨਾਲ ਹੀ ਇੱਕ ਸਵਾਲ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੇ ਫੈਨਸ ਦੇ ਦਿਲਾਂ ‘ਚ ਵੀ ਆ ਰਿਹਾ ਹੋਵੇਗਾ ਕਿ ਕੀ ਹੁਣ ਦਿਲਜੀਤ ਦੀ ਫਿਲਮ ਸਰਦਾਰਜੀ 3 ਭਾਰਤ ‘ਚ ਵੀ ਰਿਲੀਜ਼ ਹੋਵੇਗੀ। ਪਰ ਇਸ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੱਸੇਗਾ।