ਪ੍ਰਵਾਸੀ ਮਜ਼ਦੂਰਾਂ ਨਾਲ ਭਰੇ ਵਾਹਨ ਨਾਲ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਕੇ ‘ਤੇ ਹੋਈ ਮੌਤ, 15 ਗੰਭੀਰ ਜ਼ਖਮੀ
Punjab News; ਪਿੰਡ ਸਹਿਜੋ ਮਾਜਰੇ ਤੋਂ ਝੋਨੇ ਦੀ ਪਨੀਰੀ ਪੁੱਟਣ ਜਾ ਰਹੇ ਛੋਟੇ ਹਾਥੀ ਵਿੱਚ ਸਵਾਰ 15 ਤੋਂ 16 ਪ੍ਰਵਾਸੀ ਮਜ਼ਦੂਰ ਦੇ ਛੋਟੇ ਹਾਥੀ ਨੂੰ ਸਵੇਰੇ ਤੜਕਸਾਰ ਪਿੰਡ ਬਹਿਲੋਲਪੁਰ ਦੇ ਨਜ਼ਦੀਕ ਪਿੱਛੋਂ ਆ ਰਹੇ ਟਿੱਪਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਸੱਤ ਤੋਂ ਅੱਠ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਨੂੰ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਗੰਭੀਰ ਸੱਟਾਂ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਰੈਫਰ ਕੀਤੇ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਦੀ ਰਸਤੇ ਵਿੱਚ ਮੌਤ ਹੋ ਗਈ ਜਿਸ ਨੂੰ ਐਂਬੂਲੈਂਸ ਵਿੱਚ ਹੀ ਵਾਪਸ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ ਜਿਸ ਨਾਮ ਰੋਹਿਤ ਉਮਰ 25 ਸਾਲ ਦੱਸੀ ਜਾ ਰਹੀ ਹੈ।
ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਹਸਪਤਾਲ ਵਿੱਚ ਚਾਰ ਪ੍ਰਵਾਸੀ ਮਜ਼ਦੂਰ ਲਿਆਂਦੇ ਗਏ ਜਿਨਾਂ ਵਿੱਚੋਂ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਤਿੰਨ ਹੋਰ ਮਜ਼ਦੂਰ ਲਿਆਂਦੇ ਗਏ ਜਿਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ਰੈਫਰ ਕੀਤੇ ਗਏ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਦੀ ਰਸਤੇ ਵਿੱਚ ਮੌਤ ਹੋ ਗਈ ਜਿਸ ਦੀ ਡੈੱਡ ਬੋਡੀ ਨੂੰ ਐਂਬੂਲੈਂਸ ਰਾਹੀ ਸਮਰਾਲਾ ਹਸਪਤਾਲ ਵਿੱਚ ਵਾਪਸ ਲਿਆਂਦਾ ਗਿਆ।