Banner
Banner

Jalandhar Kabaddi Player Death : ਥਾਣੋ ’ਚੋਂ ਕਬੱਡੀ ਖਿਡਾਰੀ ਦੀ ਲਾਸ਼ ਬਰਾਮਦ; 3 ਦਿਨਾਂ ਤੋਂ ਉੱਪਰ ਕਮਰੇ ’ਚ ਪਈ ਸੀ ਲਾਸ਼, ਬਦਬੂ ਆਉਣ ’ਤੇ ਲੱਗਿਆ ਪਤਾ

Jalandhar Kabaddi Player Death : ਜਲੰਧਰ ਦੇ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਅਹਾਤੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਥਾਣੇ ਦੇ ਉੱਪਰਲੇ ਹਿੱਸੇ ਵਿੱਚ ਇੱਕ ਕਮਰੇ ਵਿੱਚੋਂ ਇੱਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ 26 ਸਾਲਾ ਗੁਰਭੇਜ ਸਿੰਘ ਉਰਫ਼ ਭੀਜਾ ਵਜੋਂ ਹੋਈ ਹੈ, ਜੋ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦਾ ਰਹਿਣ ਵਾਲਾ ਸੀ। […]
Dailypost News
By : Updated On: 08 Jul 2025 14:20:PM
Jalandhar Kabaddi Player Death : ਥਾਣੋ ’ਚੋਂ ਕਬੱਡੀ ਖਿਡਾਰੀ ਦੀ ਲਾਸ਼ ਬਰਾਮਦ; 3 ਦਿਨਾਂ ਤੋਂ ਉੱਪਰ ਕਮਰੇ ’ਚ ਪਈ ਸੀ ਲਾਸ਼, ਬਦਬੂ ਆਉਣ ’ਤੇ ਲੱਗਿਆ ਪਤਾ
Punjaban Die In Canada

Jalandhar Kabaddi Player Death : ਜਲੰਧਰ ਦੇ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਅਹਾਤੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਥਾਣੇ ਦੇ ਉੱਪਰਲੇ ਹਿੱਸੇ ਵਿੱਚ ਇੱਕ ਕਮਰੇ ਵਿੱਚੋਂ ਇੱਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ 26 ਸਾਲਾ ਗੁਰਭੇਜ ਸਿੰਘ ਉਰਫ਼ ਭੀਜਾ ਵਜੋਂ ਹੋਈ ਹੈ, ਜੋ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦਾ ਰਹਿਣ ਵਾਲਾ ਸੀ।

ਕਬੱਡੀ ਦਾ ਚੰਗਾ ਖਿਡਾਰੀ ਸੀ ਮ੍ਰਿਤਕ

ਦੱਸ ਦਈਏ ਕਿ ਗੁਰਭੇਜ ਸਿੰਘ ਇੱਕ ਚੰਗਾ ਕਬੱਡੀ ਖਿਡਾਰੀ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਸ਼ਾਹਕੋਟ ਪੁਲਿਸ ਸਟੇਸ਼ਨ ਵਿੱਚ ਚਾਹ-ਪਾਣੀ ਦਾ ਕੰਮ ਕਰ ਰਿਹਾ ਸੀ। ਪਰਿਵਾਰ ਅਨੁਸਾਰ ਗੁਰਭੇਜ ਸਿੰਘ ਸ਼ੁੱਕਰਵਾਰ ਨੂੰ ਵੀ ਆਮ ਵਾਂਗ ਥਾਣੇ ਗਿਆ ਸੀ, ਪਰ ਉਸ ਤੋਂ ਬਾਅਦ ਘਰ ਨਹੀਂ ਪਰਤਿਆ। ਪਰਿਵਾਰ ਉਸਦੀ ਭਾਲ ਕਰਦਾ ਰਿਹਾ, ਪਰ ਕੋਈ ਸੁਰਾਗ ਨਹੀਂ ਮਿਲਿਆ।

ਬਦਬੂ ਫੈਲਣ ਤੋਂ ਬਾਅਦ ਛੱਤ ‘ਤੇ ਕਮਰੇ ਵਿੱਚ ਪਹੁੰਚੀ ਸੀ ਪੁਲਿਸ

ਤਿੰਨ ਦਿਨਾਂ ਤੱਕ ਪੁਲਿਸ ਸਟੇਸ਼ਨ ਦੇ ਸਟਾਫ਼ ਨੂੰ ਵੀ ਉਸਦੀ ਕੋਈ ਖ਼ਬਰ ਨਹੀਂ ਸੀ। ਐਤਵਾਰ ਦੇਰ ਰਾਤ ਜਦੋਂ ਪੁਲਿਸ ਥਾਣੇ ਵਿੱਚ ਅਚਾਨਕ ਬਦਬੂ ਫੈਲਣ ਤੋਂ ਬਾਅਦ ਛੱਤ ‘ਤੇ ਕਮਰੇ ਵਿੱਚ ਪਹੁੰਚੀ, ਤਾਂ ਗੁਰਭੇਜ ਸਿੰਘ ਦੀ ਲਾਸ਼ ਉੱਥੇ ਪਈ ਮਿਲੀ। ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ ਕਿਉਂਕਿ ਇਹ ਤਿੰਨ ਦਿਨ ਪੁਰਾਣੀ ਸੀ।

Read Latest News and Breaking News at Daily Post TV, Browse for more News

Ad
Ad