ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਪੁੱਲ ਹੋਇਆ ਖਸਤਾ ਹਾਲ, ਜਾਨ ਨੂੰ ਖਤਰੇ ‘ਚ ਪਾਕੇ ਪੁਰਾਣੇ ਪੁੱਲ ਤੋਂ ਆਵਾਜਾਈ ਲਈ ਮਜ਼ਬੂਰ ਲੋਕ
Punjab News; ਦੀਨਾ ਨਗਰ ਦੇ ਵਿੱਚ ਧਮਰਾਈ ਨਹਿਰ ਦੇ ਉੱਪਰ ਬਣਿਆ ਪੁੱਲ ਕੁਝ ਹੀ ਮਹੀਨਿਆਂ ਦੇ ਵਿੱਚ ਖਸਤਾ ਹਾਲ ਹੋ ਚੁੱਕਿਆ ਹੈ ਤੇ ਇਸ ਨੂੰ ਬੰਦ ਕਰਨਾ ਪਿਆ। ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੁੱਲ ਜਨਤਾ ਦੀ ਸੁਵਿਧਾ ਦੇ ਲਈ ਬਣਾਇਆ ਗਿਆ ਸੀ ਕਿਉਂਕਿ ਪੁਰਾਣਾ ਪੁੱਲ ਕੰਡਮ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਇਸ ਨੂੰ ਵਿਭਾਗ ਦੇ ਵੱਲੋਂ ਡੈਡ ਡਿਕਲੇਅਰ ਕਰ ਦਿੱਤਾ ਗਿਆ ਸੀ।
ਇੱਕ ਪਾਸੇ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਫੁੱਲ ਜਿਸ ਦੇ ਉੱਪਰੋਂ ਫਿਰ ਆਵਾਜਾਈ ਸ਼ੁਰੂ ਕੀਤੀ ਗਈ ਹੈ ਜੋ ਕਿ ਜਾਨ ਜੋਖਿਮ ਦੇ ਵਿੱਚ ਪਾ ਕੇ ਲੋਕ ਭਾਰੇ ਭਰਮ ਵਾਹਨ ਸਮੇਤ ਉੱਥੋਂ ਲੰਘ ਰਹੇ ਹਨ ਅਤੇ ਕਿਸੇ ਵੀ ਵਕਤ ਕੋਈ ਹਾਦਸਾ ਪੇਸ਼ ਆ ਸਕਦਾ ਹੈ।
ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਪੁੱਲ ਅੱਠ ਮਹੀਨੇ ਵੀ ਨਹੀਂ ਚੱਲ ਪਾਇਆ ਕਿ ਉਹ ਖਸਤਾ ਹਾਲ ਹੋ ਗਿਆ ਤੇ ਇਸ ਨੂੰ ਕਈ ਵਾਰ ਬੰਦ ਕਰਨਾ ਪਿਆ।
ਗੱਲਬਾਤ ਕਰਦੇ ਹੋਏ ਠੇਕੇਦਾਰ ਨੇ ਕਿਹਾ ਕਿ ਇਹ ਪੁਲ ਇੱਕ ਵਾਰ ਫਿਰ ਤੋਂ ਮੁਰੰਮਤ ਲਈ ਬੰਦ ਕੀਤਾ ਗਿਆ ਹੈ ਕਿਉਂਕਿ ਪੁੱਲ ਦੀ ਹਾਲਤ ਕੁਝ ਖਸਤਾ ਹੋ ਗਈ ਹੈ ਇਸ ਕਰਕੇ ਇਸ ਨੂੰ ਦੁਬਾਰਾ ਰਿਪੇਅਰ ਲਈ ਨਵੇਂ ਪੁੱਲ ਨੂੰ ਬੰਦ ਕਰਨਾ ਪਿਆ ਹੈ ਤੇ ਪੁਰਾਣੇ ਪੁੱਲ ਤੋਂ ਆਵਾਜਾਈ ਚੱਲ ਰਹੀ ਹੈ।
ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਇੱਕ ਖਾਸ ਰਿਪੋਰਟ ਦੇ ਜਰੀਏ ਸਰਕਾਰ ਤੱਕ ਇਹ ਲੋਕਾਂ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਆਮ ਜਨਤਾ ਦੀ ਜਾਨ ਖ਼ਤਰੇ ਦੇ ਵਿੱਚ ਪਾ ਕੇ ਇਥੋਂ ਭਾਰੀ ਵਾਹਨ ਓਵਰਲੋਡਿਡ ਵੀ ਇਸੇ ਪੁੱਲ ਤੋਂ ਗੁਜ਼ਰ ਰਹੇ ਹਨ।
ਦੂਸਰੇ ਪਾਸੇ ਤੇਜ਼ ਪਾਣੀ ਦਾ ਵਹਾਅ ਕਿਸੇ ਵੀ ਵੇਲੇ ਕੋਈ ਹਾਦਸਾ ਪੇਸ਼ ਆ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਹੋਇਆ ਹੈ ਕਿ ਆਖਿਰ ਪ੍ਰਸ਼ਾਸਨ ਦੀਆਂ ਅੱਖਾਂ ਹੇਠਾਂ ਹੀ ਜਾਣ ਜੋ ਖਿਮ ਦੇ ਵਿੱਚ ਪਾ ਕੇ ਆਮ ਜਨਤਾ ਇੱਥੋਂ ਨਿਕਲ ਰਹੀ ਹੈ।ਅਗਰ ਕੋਈ ਵੀ ਹਾਦਸਾ ਹੋ ਜਾਂਦਾ ਹੈ ਤੇ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਇਹ ਇਕ ਚਿੰਤਾ ਦਾ ਵਿਸ਼ੇ ਵਾਲਾ ਵੱਡਾ ਸਵਾਲ ਹੈ।