Banner
Banner

ਜ਼ਮੀਨ ਦੇ ਲਾਲਚ ਸਾਹਮਣੇ ਫ਼ਿੱਕੇ ਪਏ ਰਿਸ਼ਤੇ, ਨੂੰਹ ਨੇ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਮਾਰਿਆ

Punjab News; ਦਿਨੋ ਦਿਨ ਆਪਸੀ ਰਿਸ਼ਤੇ ਨਾਤਿਆਂ ਦੇ ਵਿੱਚ ਤਰੇੜਾ ਪੈਂਦੀਆਂ ਜਾ ਰਹੀਆਂ ਹਨ ਅਤੇ ਪੈਸੇ ਦੇ ਲਾਲਚ ਦੇ ਚੱਲਦਿਆ ਨੂੰਹ ਨੇ ਅਪਣੀ ਸੱਸ ਨੂੰ ਜ਼ਹਿਰਿਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਮਾਮਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾਂ ਢੀਡਸਾ ਤੋਂ ਸਾਹਮਣੇ ਆਇਆ ਹੈ। ਕਲਯੁਗੀ ਨੂੰਹ ਸਰਬਜੀਤ ਕੌਰ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ […]
Jaspreet Singh
By : Updated On: 13 Jul 2025 16:40:PM
ਜ਼ਮੀਨ ਦੇ ਲਾਲਚ ਸਾਹਮਣੇ ਫ਼ਿੱਕੇ ਪਏ ਰਿਸ਼ਤੇ, ਨੂੰਹ ਨੇ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਮਾਰਿਆ

Punjab News; ਦਿਨੋ ਦਿਨ ਆਪਸੀ ਰਿਸ਼ਤੇ ਨਾਤਿਆਂ ਦੇ ਵਿੱਚ ਤਰੇੜਾ ਪੈਂਦੀਆਂ ਜਾ ਰਹੀਆਂ ਹਨ ਅਤੇ ਪੈਸੇ ਦੇ ਲਾਲਚ ਦੇ ਚੱਲਦਿਆ ਨੂੰਹ ਨੇ ਅਪਣੀ ਸੱਸ ਨੂੰ ਜ਼ਹਿਰਿਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਮਾਮਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾਂ ਢੀਡਸਾ ਤੋਂ ਸਾਹਮਣੇ ਆਇਆ ਹੈ। ਕਲਯੁਗੀ ਨੂੰਹ ਸਰਬਜੀਤ ਕੌਰ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਮ੍ਰਿਤਕ ਸੱਸ ਦਾ ਨਾਮ ਰਜਿੰਦਰ ਕੌਰ ਉਮਰ 65 ਸਾਲ ਸੀ। ਮ੍ਰਿਤਕ ਦੇ ਪਤੀ ਅਤੇ ਉਸਦੇ ਭਰਾ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਤੇ ਮ੍ਰਿਤਕ ਔਰਤ ਰਜਿੰਦਰ ਕੌਰ ਦੇ ਭਰਾ ਬਲਬੀਰ ਸਿੰਘ ਅਤੇ ਮ੍ਰਿਤਕ ਦੇ ਪਤੀ ਅਤੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਮੇਰੀ ਭੈਣ ਰਜਿੰਦਰ ਕੌਰ ਨੂੰ ਇਸ ਦੀ ਨੂੰਹ ਨੇ ਜਹਰੀਲੀ ਚੀਜ਼ ਦੇ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹਨਾਂ ਦਾ ਆਪਸ ਦੇ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ ਜਿਸ ਕਾਰਨ ਇਹਨਾਂ ਦੀ ਘਰ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਲੜਾਈ ਰਹਿਣ ਦਾ ਮੁੱਖ ਕਾਰਨ ਉਹ ਜਮੀਨ ਆਪਣੇ ਨਾ ਕਰਵਾਉਣਾ ਚਾਹੁੰਦੀ ਸੀ। ਜਿਸ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ।

ਇਸ ਮੌਕੇ ਪਿੰਡ ਵਾਸੀ ਨੇ ਕਿਹਾ ਕਿ ਘਰ ਵਿੱਚ ਇਸ ਕਰਕੇ ਕਲੇਸ਼ ਰਹਿੰਦਾ ਸੀ। ਇਹ ਜਮੀਨ ਆਪਣੇ ਨਾ ਲਗਾਉਣਾ ਚਾਹੁੰਦੀ ਸੀ ਜਦ ਕਿ ਇਸ ਦੇ ਸੱਸ ਅਤੇ ਸਹੁਰੇ ਵੱਲੋਂ ਇਸ ਦੇ ਨਾਮ ਜਮੀਨ ਨਾਮ ਕਰਵਾ ਦਿੱਤੀ ਸੀ ਪਰ ਫਿਰ ਵੀ ਇਹ ਪੈਸੇ ਪੈਸੇ ਦੇ ਲਈ ਕਲੇਸ਼ ਕਰਦੀ ਸੀ। ਜਿਸ ਕਰਕੇ ਇਸ ਨੇ ਆਪਣੀ ਸੱਸ ਨੂੰ ਮੌਤ ਤੇ ਘੱਟ ਉਤਾਰ ਦਿੱਤਾ।

Read Latest News and Breaking News at Daily Post TV, Browse for more News

Ad
Ad