ਛੱਪੜ ਚ,ਡਿੱਗਿਆ ਨੌਜਵਾਨ, ਘੰਟਿਆਂ ਦੀ ਮੁਸ਼ੱਕਤ ਬਾਅਦ ਬਾਹਰ ਕੱਢੀ ਲਾਸ਼, ਪਰਿਵਾਰ ਨੇ ਆਰਥਿਕ ਮੱਦਦ ਦੀ ਲਗਾਈ ਗੁਹਾਰ
Punjab News; ਅਜਨਾਲਾ ਦੇ ਪਿੰਡ ਮਹਿਲਾਂ ਵਾਲਾ ਵਿਖੇ ਉਸ ਵੇਲੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਉੱਪਰ ਜਾ ਰਹੇ ਦੋ ਚਚੇਰੇ ਭਰਾ ਅਚਾਨਕ ਛੱਪੜ ਵਿੱਚ ਜਾ ਡਿੱਗੇ, ਬਾਰਿਸ਼ ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਸੀ ਜਿਸ ਦਾ ਪਾਣੀ ਸੜਕ ਉੱਪਰ ਵੀ ਭਰਿਆ ਹੋਇਆ ਸੀ ਜਿਸ ਦੌਰਾਨ ਮੋਟਰਸਾਈਕਲ ਤੇ ਜਾ ਰਹੇ ਦੋ ਚਚੇਰੇ ਭਰਾ […]
By :
Jaspreet Singh
Updated On: 14 Jul 2025 09:49:AM
Punjab News; ਅਜਨਾਲਾ ਦੇ ਪਿੰਡ ਮਹਿਲਾਂ ਵਾਲਾ ਵਿਖੇ ਉਸ ਵੇਲੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਉੱਪਰ ਜਾ ਰਹੇ ਦੋ ਚਚੇਰੇ ਭਰਾ ਅਚਾਨਕ ਛੱਪੜ ਵਿੱਚ ਜਾ ਡਿੱਗੇ, ਬਾਰਿਸ਼ ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਸੀ ਜਿਸ ਦਾ ਪਾਣੀ ਸੜਕ ਉੱਪਰ ਵੀ ਭਰਿਆ ਹੋਇਆ ਸੀ ਜਿਸ ਦੌਰਾਨ ਮੋਟਰਸਾਈਕਲ ਤੇ ਜਾ ਰਹੇ ਦੋ ਚਚੇਰੇ ਭਰਾ ਗਲਤੀ ਨਾਲ ਛੱਪੜ ਵਿੱਚ ਡਿੱਗ ਗਏ। ਜਿਸ ਦੌਰਾਨ ਇੱਕ ਭਰਾ ਵਾਲ ਵਾਲ ਬਚ ਗਿਆ ਉਥੇ ਹੀ ਦੂਸਰਾ ਛੱਪੜ ਵਿੱਚ ਜਾ ਡੁੱਬਾ ਗੋਤਾਖੋਰਾਂ ਦੀ ਮਦਦ ਨਾਲ ਅੱਜ ਸਵੇਰੇ 6ਵਜੇ ਦੇ ਕਰੀਬ ਮਿਲੀ ਲਾਸ਼ ਪੁਲਸ ਵਲੋ ਕਾਰਵਾਈ ਕਰਦੇ ਹੋਏ ਲਾਸ਼ ਕਬਜੇ ਵਿੱਚ ਲਈ ਤੇ ਗੁਰੂ। ਨਾਨਕ ਡੈਡ ਹਾਊਸ ਭੇਜ ਦਿੱਤੀ ਜਿਥੇ ਲਾਸ਼ ਦਾ ਪੋਸਟਮਾਟਮ ਕੀਤਾ ਜਾ ਰਿਹਾ ਹੈ ਗਰੀਬ ਪਰਿਵਾਰ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ।