Journalism Of Hope
BREAKING NEWS
AAP ਨੂੰ ਵੱਡਾ ਝਟਕਾ, ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਅਕਾਲੀ ਦਲ ’ਚ ਸ਼ਾਮਲ.......ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ.......ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਤੇ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ.........ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੰਦਰ ਦਾ ਪੁਜਾਰੀ ਦੋਸ਼ੀ ਕਰਾਰ, 16 ਸਾਲ ਦੀ ਕੈਦ.....ਸਮਾਣਾ ’ਚ JCB ਦੇ ਪੰਜੇ ਨਾਲ ਮਾਲਕ ਨੂੰ ਮਿੱਟੀ ’ਚ ਦੱਬਣ ਦੀ ਕੋਸ਼ਿਸ਼, ਚਾਰ ਆਪਰੇਟਰ ਗ੍ਰਿਫ਼ਤਾਰ......ਤੂੜੀ ਦੇ ਕੁੱਪ ਹੇਠਾਂ ਆਉਣ ਨਾਲ 35 ਸਾਲਾ ਕਿਸਾਨ ਦੀ ਮੌਤ........ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ, ਜਨਵਰੀ ‘ਚ ਹੋਣਾ ਸੀ ਵਿਆਹ......ਕੈਨੇਡਾ: ਰੈਸਟੋਰੈਂਟ ਅੰਦਰ ਫਾਇਰਿੰਗ ਦਾ ਮਾਮਲਾ: ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

Punjab: ਛੇ ਰੁਪਏ ਦੀ ਲਾਟਰੀ ਨਾਲ ਬਣਿਆ ਕਰੋੜਪਤੀ, ਮੋਗਾ ਦੇ ਜਸਮੇਲ ਸਿੰਘ ਨੇ ਮਨਾਇਆ ਜਸ਼ਨ

Moga News: ਕਿਸਮਤ ਕਦੋਂ ਪਲਟ ਜਾਵੇ, ਇਹ ਕਿਹਾ ਨਹੀਂ ਜਾ ਸਕਦਾ। ਐਸਾ ਹੀ ਇੱਕ ਵਾਕਿਆ ਵਾਪਰਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜੀਰਾ ਵਿੱਚ, ਜਿੱਥੇ ਮੋਗਾ ਦੇ ਪਿੰਡ ਫਤਿਹਗੜ੍ਹ ਦਾ ਰਹਿਣ ਵਾਲਾ ਨੌਜਵਾਨ ਜਸਮੇਲ ਸਿੰਘ ਛੇ ਰੁਪਏ ਦੀ ਲਾਟਰੀ ਨਾਲ ਇੱਕ ਕਰੋੜ ਰੁਪਏ ਦਾ ਇਨਾਮ ਜਿੱਤ ਗਿਆ। ਜਸਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਜੀਰਾ ਵਿਖੇ ਲਾਟਰੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Moga News: ਕਿਸਮਤ ਕਦੋਂ ਪਲਟ ਜਾਵੇ, ਇਹ ਕਿਹਾ ਨਹੀਂ ਜਾ ਸਕਦਾ। ਐਸਾ ਹੀ ਇੱਕ ਵਾਕਿਆ ਵਾਪਰਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜੀਰਾ ਵਿੱਚ, ਜਿੱਥੇ ਮੋਗਾ ਦੇ ਪਿੰਡ ਫਤਿਹਗੜ੍ਹ ਦਾ ਰਹਿਣ ਵਾਲਾ ਨੌਜਵਾਨ ਜਸਮੇਲ ਸਿੰਘ ਛੇ ਰੁਪਏ ਦੀ ਲਾਟਰੀ ਨਾਲ ਇੱਕ ਕਰੋੜ ਰੁਪਏ ਦਾ ਇਨਾਮ ਜਿੱਤ ਗਿਆ।

ਜਸਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਜੀਰਾ ਵਿਖੇ ਲਾਟਰੀ ਸਟਾਲ ਤੋਂ ਛੇ ਰੁਪਏ ਦੀ ਲਾਟਰੀ ਖਰੀਦੀ ਸੀ। ਅਗਲੇ ਦਿਨ ਸਵੇਰੇ ਜਦੋਂ ਉਸ ਨੂੰ ਫ਼ੋਨ ਰਾਹੀਂ ਇਹ ਜਾਣਕਾਰੀ ਮਿਲੀ ਕਿ ਉਸ ਦੀ ਲਾਟਰੀ ‘ਚ ਇਕ ਕਰੋੜ ਰੁਪਏ ਨਿਕਲੇ ਹਨ, ਤਾਂ ਪਹਿਲਾਂ ਉਸ ਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ। ਪਰ ਜਦੋਂ ਉਸ ਨੇ ਲਾਟਰੀ ਸਟਾਲ ਤੇ ਜਾ ਕੇ ਆਪਣੀ ਟਿਕਟ ਦੀ ਜਾਂਚ ਕਰਵਾਈ, ਤਾਂ ਇਹ ਸੱਚ ਸਾਬਤ ਹੋ ਗਿਆ।

ਇਨਾਮ ਦੀ ਪੁਸ਼ਟੀ ਹੋਣ ਉਪਰੰਤ, ਜਸਮੇਲ ਸਿੰਘ ਨੇ ਢੋਲੀ ਬੁਲਾਏ, ਭੰਗੜੇ ਪਾਏ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਸ ਨੇ ਕਿਹਾ ਕਿ ਉਹ ਲਾਟਰੀ ਰਾਹੀਂ ਮਿਲੇ ਪੈਸਿਆਂ ਨਾਲ ਪਹਿਲਾਂ ਆਪਣਾ ਕਰਜ਼ਾ ਉਤਾਰੇਗਾ, ਬੱਚਿਆਂ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਅਤੇ ਕਿਸੇ ਲੋੜਵੰਦ ਦੀ ਵੀ ਮਦਦ ਕਰੇਗਾ।

ਜਸਮੇਲ ਸਿੰਘ ਪਹਿਲਾਂ ਵੀ ਇੱਕ-ਦੋ ਵਾਰੀ ਲਾਟਰੀ ਖੇਡ ਚੁੱਕਾ ਹੈ ਪਰ ਇਸ ਵਾਰ ਉਸ ਦੀ ਕਿਸਮਤ ਨੇ ਸੱਚਮੁੱਚ ਵੱਡਾ ਸਾਥ ਦਿੱਤਾ।

Read Latest News and Breaking News at Daily Post TV, Browse for more News

Ad
Ad

Punjab District News