Banner
Banner

Barnala: ਪਿੰਡ ਤਾਜੋਕੇ ਦੇ ਸਮਸ਼ਾਨ ਘਾਟ ‘ਚੋਂ ਮਿਲੀ 19 ਸਾਲਾ ਨੌਜਵਾਨ ਦੀ ਲਾਸ਼, ਪਿੰਡ ‘ਚ ਸਨਸਨੀ

Barnala News: ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਤਾਜੋਕੇ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪਿੰਡ ਦੇ ਸਮਸ਼ਾਨ ਘਾਟ ‘ਚੋਂ ਇੱਕ 19 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਤਾਜੋਕੇ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। […]
Khushi
By : Updated On: 17 Jul 2025 11:59:AM
Barnala: ਪਿੰਡ ਤਾਜੋਕੇ ਦੇ ਸਮਸ਼ਾਨ ਘਾਟ ‘ਚੋਂ ਮਿਲੀ 19 ਸਾਲਾ ਨੌਜਵਾਨ ਦੀ ਲਾਸ਼, ਪਿੰਡ ‘ਚ ਸਨਸਨੀ
Oplus_0

Barnala News: ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਤਾਜੋਕੇ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪਿੰਡ ਦੇ ਸਮਸ਼ਾਨ ਘਾਟ ‘ਚੋਂ ਇੱਕ 19 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਤਾਜੋਕੇ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਦੋਸਤ ਉਸਨੂੰ ਘਰੋਂ ਬੁਲਾ ਕੇ ਲੈ ਗਏ ਸਨ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਲੌਟਿਆ। ਗੁਰਪ੍ਰੀਤ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਪਰਿਵਾਰ ਵੱਲੋਂ ਲਗਾਤਾਰ ਖੋਜਬੀਨ ਕੀਤੀ ਜਾ ਰਹੀ ਸੀ।

ਅੱਜ ਸਵੇਰੇ ਗੁਰਪ੍ਰੀਤ ਦੀ ਮੋਟਰਸਾਈਕਲ ਪਿੰਡ ਦੇ ਖੇਡ ਮੈਦਾਨ ਕੋਲੋਂ ਮਿਲੀ, ਜਦਕਿ ਉਸ ਦੀ ਲਾਸ਼ ਪਿੰਡ ਦੇ ਸਮਸ਼ਾਨ ਘਾਟ ਦੀ ਕੰਧ ਕੋਲੋਂ ਬਹੁਤ ਹੀ ਬੁਰੇ ਹਾਲਾਤ ‘ਚ ਮਿਲੀ। ਪਰਿਵਾਰ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ।

ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਅਤੇ ਮਾਤਾ ਬਲਜੀਤ ਕੌਰ ਨੇ ਰੋ ਰੋ ਕੇ ਦੱਸਿਆ ਕਿ ਗੁਰਪ੍ਰੀਤ ਨੇ ਚਾਰ ਮਹੀਨੇ ਪਹਿਲਾਂ ਨੇੜਲੇ ਪਿੰਡ ਦੀ ਇੱਕ ਲੜਕੀ ਨਾਲ ਲਵ ਮੈਰਿਜ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਗੁਰਪ੍ਰੀਤ ਨੂੰ ਲੈ ਜਾਣ ਵਾਲੇ ਦੋਸਤਾਂ ਨੂੰ ਹੀ ਪਤਾ ਹੋ ਸਕਦਾ ਹੈ ਕਿ ਕੀ ਹੋਇਆ।

ਤਪਾ ਥਾਣੇ ਦੇ ਐਸਐਚਓ ਸਰੀਫ ਖਾਨ ਨੇ ਦੱਸਿਆ ਕਿ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮੌਤ ਦੇ ਕਾਰਨ ਦਾ ਪਤਾ ਲਗ ਸਕੇਗਾ।

Read Latest News and Breaking News at Daily Post TV, Browse for more News

Ad
Ad