ਭਤੀਜਿਆਂ ਤੋਂ ਦੁਖੀ 81 ਸਾਲਾ ਬਜ਼ੁਰਗ ਚੜ੍ਹਿਆ ਟੈਂਕੀ ‘ਤੇ, ਜ਼ਮੀਨੀ ਵਿਵਾਦ ਦਾ ਮਾਮਲਾ
Punjab News: ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡ ਧਾਲੀਵਾਲ ਵਿੱਚ ਉਸ ਵੇਲੇ ਹਾਈ ਪ੍ਰੋਫਾਈਲ ਮਸਲਾ ਬਣ ਗਿਆ, ਜਦੋਂ ਕਰੀਬ ਸਵੇਰੇ 7 ਵਜੇ ਪਿੰਡ ਦਾ ਹੀ ਇੱਕ 81 ਸਾਲ ਦਾ ਬਜ਼ੁਰਗ ਗੁਰਮੁੱਖ ਸਿੰਘ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਿਆ। ਪਿੰਡ ਦੇ ਸਰਪੰਚ ਗੁਰਨਾਮ ਸਿੰਘ ਮੌਕੇ ਉੱਤੇ ਆਪਣੇ ਮੈਂਬਰਾਂ ਨਾਲ ਮੌਕੇ ਤੇ ਪਹੁੰਚੇ ਅਤੇ ਬਜ਼ੁਰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਬਜ਼ੁਰਗ ਗੁਰਮੁੱਖ ਨੇ ਇੱਕ ਨਾ ਸੁਣੀ ਗੁਰਮੁੱਖ ਸਿੰਘ ਆਪਣੇ ਨਾਲ਼ ਛੋਟਾ ਲਾਊਡ ਸਪੀਕਰ ਅਤੇ ਕਾਗਜ਼ਾਤ ਲੈ ਕੇ ਟੈਂਕੀ ਉਪਰ ਚੜ੍ਹਿਆ ਹੋਇਆ ਸੀ। ਉਸ ਵੱਲੋਂ ਬਾਰ ਬਾਰ ਅਨਾਊਂਸਮੈਂਟ ਕੀਤੀ ਜਾ ਰਹੀ ਸੀ।
ਐੱਸ ਐੱਸ ਪੀ ਬਟਾਲਾ,ਡੀ ਸੀ ਗੁਰਦਾਸਪੁਰ ਆਉਣਗੇ ਤਾ ਮੈਂ ਥੱਲੇ ਉਤਰਾਂਗਾ ਪਤਾ ਲਗਦਿਆਂ ਹੀ ਡਿਊਟੀ ਅਫਸਰ ਸਬ ਇੰਸਪੈਕਟਰ ਰਵੇਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨਾਲ ਟੈਂਕੀ ਉਪਰ ਚੜ੍ਹ ਕੇ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ। ਜਿਸ ਦੇ ਚਲਦਿਆਂ ਬਜ਼ੁਰਗ ਗੁਰਮੁੱਖ ਸਿੰਘ ਲੱਗਭਗ 2 ਘੰਟੇ ਬਾਅਦ ਟੈਂਕੀ ਤੋ ਥੱਲੇ ਉਤਰਿਆ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਬਲਵਿੰਦਰ ਸਿੰਘ ਨਰਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਲੋਂ ਗ਼ਲਤ ਢੰਗ ਨਾਲ ਮੇਰੀ ਜ਼ਮੀਨ ਵੇਚੀ ਗਈ ਹੈ ਅਤੇ ਮੇ ਪਿੰਡ ਦੇ ਇੱਕ ਪੰਚਾਇਤੀ ਕਮਰੇ ਵਿੱਚ ਰਹਿ ਰਿਹਾ ਸੀ।
ਉਸ ਵਿੱਚੋਂ ਵੀ ਕੱਢਿਆ ਗਿਆ ਮੇਰਾ ਕੋਈ ਰਹਿਣ ਬਸੇਰਾ ਨਹੀਂ ਹੈ। ਜਿਸਦੇ ਸਬੰਧੀ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੈ ਬਹੁਤ ਵਾਰ ਲਿਖ ਚੁੱਕਾ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਅਖੀਰ ਮੈਨੂੰ ਖੁਦਖੁਸ਼ੀ ਦਾ ਰਾਹ ਅਪਣਾਉਣਾ ਪਿਆ ਉਧਰ ਇਸ ਮਾਮਲੇ ਚ ਮੌਕੇ ਤੇ ਪਹੁਚੇ ਡਿਊਟੀ ਅਫਸਰ ਸਬ ਇੰਸਪੈਕਟਰ ਰਵੇਲ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੀ ਸਾਰੀ ਗੱਲਬਾਤ ਸੁਣੀ ਹੈ। ਜਿਸਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਜ਼ੁਰਗ ਗੁਰਮੁੱਖ ਸਿੰਘ ਨੂੰ ਇਨਸਾਫ ਦੁਵਾਇਆ ਜਾਵੇਗਾ।