ਲੁਧਿਆਣਾ ਭਾਜਪਾ ਨੇਤਾ ਹਮਲੇ ਦੇ ਮਾਮਲੇ ‘ਚ ਆਇਆ ਨਵਾਂ ਮੋੜ, ਮਾਮੂਲੀ ਤਕਰਾਰ ਨੂੰ ਲੈਕੇ ਹੋਇਆ ਸੀ ਝਗੜਾ
Punjab News; ਲੁਧਿਆਣਾ ਦੇ ਟਿੱਬਾ ਰੋਡ ਦੇ ਉੱਪਰ ਭਾਜਪਾ ਦੇ ਆਗੂ ਰਤਨ ਬਾਂਸਲ ਦੇ ਉੱਪਰ ਹਮਲਾ ਹੋਇਆ , ਇਸ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ, ਜਿੱਥੇ ਇੱਕ ਪਾਸੇ ਰਤਨ ਬਾਂਸਲ ਦਾ ਕਹਿਣਾ ਸੀ ਕਿ ਪਿਛਲੇ ਤਿੰਨ ਦਿਨਾਂ ਤੋਂ ਮੈਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ ਅਤੇ ਉਥੇ ਹੀ ਰੈਕੀ ਕਰਕੇ ਮੇਰੇ ਉੱਪਰ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ, ਜਦੋਂ ਇਸ ਸੰਬੰਧੀ ਦੂਸਰੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਭਰਾ ਟਿੱਬਾ ਰੋਡ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਖਾਣ ਪੀਣ ਦੇ ਲਈ ਗਿਆ ਸੀ ,ਜਿਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਰਤਨ ਬੰਸਲ ਨਾਮ ਦਾ ਵਿਅਕਤੀ ਖੜਾ ਹੋਇਆ ਸੀ ,ਜਿਥੇ ਮਾਮੂਲੀ ਗੱਲ ਤੋਂ ਬਾਅਦ ਲੜਾਈ ਸ਼ੁਰੂ ਹੋਈ ਜਿਸ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ਇੱਕ ਦੂਜੇ ਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਰਤਨ ਬਾਂਸਲ ਦੇ ਵੱਲੋਂ ਪਿਸਤੋਲ ਕੱਢ ਕੇ ਦੋ ਤੋਂ ਤਿੰਨ ਫਾਇਰ ਕੀਤੇ ਗਏ ਜਿਸ ਦੇ ਵਿੱਚੋਂ ਇੱਕ ਫਾਇਰ ਮੇਰੇ ਭਰਾ ਦੀ ਕੁਹਣੀ ਵਿੱਚ ਲੱਗਾ। ਪੀੜਿਤ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ। ਅਤੇ ਕਿਹਾ ਕਿ ਅਸੀਂ ਪਹਿਲਾਂ ਇਸ ਵਿਅਕਤੀ ਨੂੰ ਜਾਣ ਦੇ ਵੀ ਨਹੀਂ।
ਗੋਲੀ ਚੱਲੀ ਜਾਂ ਨਹੀਂ ਇਸ ਚੀਜ਼ ਦੀ ਜਾਂਚ ਪੁਲਿਸ ਲਗਾਤਾਰ ਕਰ ਰਹੀ ਹੈ। ਫਿਲਹਾਲ ਦੋਨਾਂ ਧੀਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਗੰਭੀਰ ਆਰੋਪ ਲਗਾਏ ਜਾ ਰਹੇ ਹਨ।