Journalism Of Hope
BREAKING NEWS
CM ਮਾਨ ਦੀ ਪਤਨੀ ਨੇ ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ.....‘ਦਿਮਾਗੀ ਨਕਸਲ’ ਸ਼ਬਦ ਦਾ ਕੀ ਮਤਲਬ ਹੈ ? ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਦੀ ਸ਼ਬਦਾਵਲੀ ’ਤੇ ਚੁੱਕੇ ਸਵਾਲ .......ਪੰਜਾਬ-ਚੰਡੀਗੜ੍ਹ ਵਿੱਚ ਬਦਲਿਆ ਮੌਸਮ, ਅੱਜ-ਕੱਲ੍ਹ ਭਾਰੀ ਮੀਂਹ ਦੇ ਆਸਾਰ.....‘ਪਤਨੀ ਦਾ ਹਰ ਜਗ੍ਹਾ ਪਤੀ ਨਾਲ ਜਾਣਾ ਜ਼ਰੂਰੀ ਨਹੀਂ’, ਮਦਰਾਸ ਹਾਈਕੋਰਟ ਦੀ ਵੱਡੀ ਟਿੱਪਣੀ.....ਨੇਪਾਲ ’ਚ ਹੜ੍ਹ ਤੋਂ ਬਾਅਦ ਹਾਲਾਤ ਬੇਕਾਬੂ, ਮਰਨ ਵਾਲਿਆਂ ਦੀ ਗਿਣਤੀ 1200 ਤੋਂ ਪਾਰ.....ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ....ਕਿਸਾਨਾਂ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਵਿਚਾਲੇ ਮੀਟਿੰਗ, 9 ਮੰਗਾਂ 'ਤੇ ਹੋਈ ਚਰਚਾ, ਕਈਆਂ 'ਤੇ ਬਣੀ ਸਹਿਮਤੀ......Women Asia Cup: ਮੰਧਾਨਾ ਦਾ ਤੂਫ਼ਾਨੀ ਸੈਂਕੜਾ: ਭਾਰਤ ਦੀ ਹਾਂਗ ਕਾਂਗ ‘ਤੇ ਵੱਡੀ ਜਿੱਤ, 137 ਦੌੜਾਂ ਨਾਲ ਹਰਾਇਆ.....ਇਸਰੋ ਨੇ ਪੁਲਾੜ ’ਚ ਭੇਜਿਆ ‘ਨੌਟੀ ਬੁਆਏ’, ਦੁਸ਼ਮਣ ਦੀਆਂ ਹਰਕਤਾਂ ’ਤੇ ਰੱਖੇਗਾ ਨਜ਼ਰ, ਆਫ਼ਤਾਂ ’ਚ ਵੀ ਆਵੇਗਾ ਕੰਮ

ਕੇਵਲ 6 ਏਕੜ ਜ਼ਮੀਨ, ਨਾ ਕਰਜ਼ਾ ਨਾ ਆੜਤੀ—ਮੁਰਗੀ ਫਾਰਮ ਨੇ ਕਿਸਾਨ ਤੇ ਉਸਦੇ ਪੁੱਤਰ ਦੀ ਬਦਲੀ ਜ਼ਿੰਦਗੀ

Punjab News: ਜਿਥੇ ਆਮ ਤੌਰ ‘ਤੇ ਕਿਸਾਨੀ ਨਾਲ ਵਧ ਰਹੇ ਕਰਜ਼ੇ, ਆੜਤੀਆਂ ਦੀ ਲਤ ਅਤੇ ਨੌਜਵਾਨਾਂ ਦੀ ਵਦੇਸ਼ ਪਰਵਾਸੀ ਰੁਝਾਨ ਵਧਦਾ ਜਾ ਰਿਹਾ ਹੈ, ਉਥੇ ਬਾਜਾਖਾਨਾ ਦੇ ਇਕਬਾਲ ਸਿੰਘ ਨੇ ਇਕ ਨਵਾਂ ਮਿਸਾਲ ਕਾਇਮ ਕਰ ਦਿੱਤਾ ਹੈ। ਸਿਰਫ 6 ਏਕੜ ਜ਼ਮੀਨ ਵਾਲਾ ਇਹ ਕਿਸਾਨ ਨਾ ਸਿਰਫ ਖੇਤੀ ਨਾਲ ਜੁੜਿਆ ਹੋਇਆ ਹੈ, ਸਗੋਂ ਮੁਰਗੀ ਪਾਲਣ ਦੇ […]
Khushi
By : Updated On: 22 Jul 2025 14:04:PM
ਕੇਵਲ 6 ਏਕੜ ਜ਼ਮੀਨ, ਨਾ ਕਰਜ਼ਾ ਨਾ ਆੜਤੀ—ਮੁਰਗੀ ਫਾਰਮ ਨੇ ਕਿਸਾਨ ਤੇ ਉਸਦੇ ਪੁੱਤਰ ਦੀ ਬਦਲੀ ਜ਼ਿੰਦਗੀ

Punjab News: ਜਿਥੇ ਆਮ ਤੌਰ ‘ਤੇ ਕਿਸਾਨੀ ਨਾਲ ਵਧ ਰਹੇ ਕਰਜ਼ੇ, ਆੜਤੀਆਂ ਦੀ ਲਤ ਅਤੇ ਨੌਜਵਾਨਾਂ ਦੀ ਵਦੇਸ਼ ਪਰਵਾਸੀ ਰੁਝਾਨ ਵਧਦਾ ਜਾ ਰਿਹਾ ਹੈ, ਉਥੇ ਬਾਜਾਖਾਨਾ ਦੇ ਇਕਬਾਲ ਸਿੰਘ ਨੇ ਇਕ ਨਵਾਂ ਮਿਸਾਲ ਕਾਇਮ ਕਰ ਦਿੱਤਾ ਹੈ। ਸਿਰਫ 6 ਏਕੜ ਜ਼ਮੀਨ ਵਾਲਾ ਇਹ ਕਿਸਾਨ ਨਾ ਸਿਰਫ ਖੇਤੀ ਨਾਲ ਜੁੜਿਆ ਹੋਇਆ ਹੈ, ਸਗੋਂ ਮੁਰਗੀ ਪਾਲਣ ਦੇ ਸਹਾਇਕ ਧੰਦੇ ਰਾਹੀਂ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਕਲਾਘਾ ਲਿਆਇਆ ਹੈ।

ਇਸ਼ਤਿਹਾਰ

ਇਕਬਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਤੱਕ ਨਾ ਕਿਸੇ ਬੈਂਕ ਤੋਂ ਲੋਨ ਲਿਆ, ਨਾ ਕਿਸੇ ਆੜਤੀ ਤੋਂ ਇੱਕ ਰੁਪਇਆ। ਸਿਰਫ ਮਿਹਨਤ ਅਤੇ ਸੋਚ ਸਮਝ ਨਾਲ ਖੇਤੀ ਦੇ ਨਾਲ ਮੁਰਗੀ ਫਾਰਮਿੰਗ ਸ਼ੁਰੂ ਕੀਤੀ, ਜਿਸ ਨੇ ਉਸਦੇ ਘਰ ਦਾ ਚਾਰਾ ਚੰਗੀ ਤਰ੍ਹਾਂ ਚਲਾਇਆ।

ਜਿੱਥੇ ਅੱਜਕੱਲ੍ਹ ਨੌਜਵਾਨ ਵਦੇਸ਼ ਜਾਂ ਸਰਕਾਰੀ ਨੌਕਰੀ ਦੀ ਲਾਈਨ ਵਿੱਚ ਲੱਗੇ ਹੋਏ ਹਨ, ਉਥੇ ਇਕਬਾਲ ਸਿੰਘ ਦਾ ਪੁੱਤਰ ਨਵਦੀਪ ਸਿੰਘ ਇੱਕ ਵੱਖਰੀ ਸੋਚ ਦੇ ਨਾਲ ਪਿਤਾ ਦੇ ਨਾਲ ਘਰ ਵਿੱਚ ਹੀ ਕੰਮ ਕਰ ਰਿਹਾ ਹੈ ਅਤੇ ਬਹੁਤ ਖੁਸ਼ ਹੈ। ਨਵਦੀਪ ਸਿੰਘ ਕਹਿੰਦਾ ਹੈ, “ਮੇਰੇ ਸਾਰੇ ਦੋਸਤ ਕੈਨੇਡਾ ਤੇ ਆਸਟ੍ਰੇਲੀਆ ਪਹੁੰਚ ਗਏ, ਪਰ ਮੈਨੂੰ ਆਪਣੇ ਮਾਤਾ ਪਿਤਾ ਕੋਲ ਰਹਿ ਕੇ ਕੰਮ ਕਰਕੇ ਅਸਲ ਖੁਸ਼ੀ ਮਿਲੀ ਹੈ।”

ਉਸਦਾ ਮੰਨਣਾ ਹੈ ਕਿ ਖੇਤੀ ਦੇ ਨਾਲ-ਨਾਲ ਸਹਾਇਕ ਕਾਰੋਬਾਰ ਜਿਵੇਂ ਕਿ ਮੁਰਗੀ ਪਾਲਣ, ਮੱਛੀ ਪਾਲਣ ਜਾਂ ਡੈਅਰੀ ਫਾਰਮਿੰਗ ਕਿਸਾਨ ਦੀ ਆਮਦਨ ਨੂੰ ਦੋਗੁਣਾ ਕਰ ਸਕਦੀ ਹੈ। ਨਵਦੀਪ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ, “ਘਰ ਵਿੱਚ ਕੰਮ ਕਰਨ ਨਾਲ ਨਸ਼ਿਆਂ ਤੋਂ ਵੀ ਬਚਾਅ ਹੁੰਦਾ ਹੈ ਅਤੇ ਮਾਤਾ ਪਿਤਾ ਦੇ ਨਾਲ ਰਹਿ ਕੇ ਅਸਲ ਤਸੱਲੀ ਮਿਲਦੀ ਹੈ।

ਇਕਬਾਲ ਸਿੰਘ ਨੇ ਵੀ ਪੰਜਾਬ ਦੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਨਾਲੋ ਇਲਾਵਾ, ਜੇ ਕਿਸੇ ਸਹਾਇਕ ਧੰਦੇ ਦੀ ਰਾਹ ਦੱਸੀ ਜਾਵੇ, ਤਾਂ ਉਹ ਘਰ ਚੰਗੀ ਤਰ੍ਹਾਂ ਚੱਲ ਸਕਦਾ ਹੈ ਅਤੇ ਕਿਸਾਨ ਕਿਸੇ ਦੇ ਮੋਹਤਾਜ ਨਹੀਂ ਰਹਿੰਦੇ।

Read Latest News and Breaking News at Daily Post TV, Browse for more News

Ad
Ad

Punjab District News