19 ਸਾਲਾ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ; ਭਾਰਤ ਦੀ ਸ਼ੇਰਨੀ ਬਣੀ ਵਿਸ਼ਵ ਸ਼ਤਰੰਜ ਚੈਂਪੀਅਨ
28 ਜੁਲਾਈ 2025: ਭਾਰਤ ਦੇ ਲਈ ਇਹ ਸਮਾਂ ਸ਼ਤਰੰਜ ਦੇ ਮੈਦਾਨ ‘ਚ ਇਤਿਹਾਸਕ ਸਾਬਤ ਹੋਇਆ ਜਿੱਥੇ ਦੋ ਭਾਰਤੀ ਖਿਡਾਰੀਆਂ ਦੇ ਦਰਮਿਆਨ ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ ਹੋਇਆ।
ਭਾਰਤ ਦੀ 58ਵੀਂ ਰਾਸ਼ਟਰੀ ਸੀਨੀਅਰ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦਾ ਖ਼ਿਤਾਬ ਮਹਾਰਾਸ਼ਟਰ ਦੀ 19 ਸਾਲਾ ਮਹਿਲਾ ਗ੍ਰਾਂਡ ਮਾਸਟਰ ਦਿਵਿਆ ਦੇਸ਼ਮੁਖ ਨੇ ਜਿੱਤ ਲਿਆ ਹੈ। ਦਿਵਿਆ ਨੇ ਆਖ਼ਰੀ ਰਾਊਂਡ ‘ਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਸੌਮਿਆ ਸਵਾਮੀਨਾਥਨ ਨਾਲ ਡਰਾਅ ਖੇਡਦੇ ਹੋਏ 9 ਰਾਉਂਡ ਦੇ ਬਾਅਦ 8 ਅੰਕ ਬਣਾ ਕੇ ਖ਼ਿਤਾਬ ਆਪਣੇ ਨਾਂ ਕੀਤਾ।ਦਿਵਿਆ ਦੇਸ਼ਮੁਖ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ FIDE Women’s World Chess Champion 2025 ਦਾ ਖਿਤਾਬ ਜਿੱਤਿਆ। ਇਹ ਉਪਲਬਧੀ ਨਾਂ ਸਿਰਫ਼ ਭਾਰਤ ਲਈ ਮਾਣ ਵਾਲੀ ਗੱਲ ਹੈ, ਸਗੋਂ ਇਹ ਅਨੇਕਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ
ਇਸ ਫਾਈਨਲ ’ਚ ਮਸ਼ਹੂਰ ਸ਼ਤਰੰਜ ਖਿਡਾਰੀ ਕੋਨੇਰੂ ਹੰਪੀ ਨੇ ਵੀ ਬੇਮਿਸਾਲ ਪ੍ਰਦਰਸ਼ਨ ਕੀਤਾ ਅਤੇ ਸਾਰਾ ਟੂਰਨਾਮੈਂਟ ਆਪਣੀ ਪ੍ਰਵੀਣਤਾ ਨਾਲ ਦਿਲ ਜਿੱਤਿਆ।
ਦੋਵੇਂ ਖਿਡਾਰੀਆਂ ਨੂੰ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ। ਇਹ ਮਕਾਬਲਾ ਭਾਰਤ ਦੀ ਖੇਡ ਇਤਿਹਾਸ ’ਚ ਹਮੇਸ਼ਾ ਲਈ ਦਰਜ ਹੋ ਗਿਆ ਹੈ।