Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

ਘਰ ‘ਚ AC ਨੇ ਖਿੱਚੀ ਜ਼ਹਿਰੀਲੀ ਗੈਸ, ਸੁੱਤੇ ਪਰਿਵਾਰ ‘ਤੇ ਟੁੱਟਿਆ ਕਹਿਰ, ਦੋ ਮਾਸੂਮ ਬੱਚਿਆਂ ਦੀ ਮੌਤ, ਤਿੰਨ ਦੀ ਹਾਲਤ ਗੰਭੀਰ

Fatehgarh Sahib news; ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਨਿਆਣ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰ ਦੇ ਸਟੋਰ ਵਿੱਚ ਕਣਕ ਨੂੰ ਸੁਰੱਖਿਅਤ ਰੱਖਣ ਲਈ ਢੋਲ ਵਿੱਚ ਰੱਖੀਆਂ ਗਈਆਂ ਸਲਫਾਸ ਦੀਆਂ ਗੋਲੀਆਂ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਨੇ ਇੱਕ ਹੀ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਇਸ ਹਾਦਸੇ ਵਿੱਚ ਦੋ ਮਾਸੂਮ […]
Jaspreet Singh
By : Updated On: 22 Jul 2026 21:42:PM
ਘਰ ‘ਚ AC ਨੇ ਖਿੱਚੀ ਜ਼ਹਿਰੀਲੀ ਗੈਸ, ਸੁੱਤੇ ਪਰਿਵਾਰ ‘ਤੇ ਟੁੱਟਿਆ ਕਹਿਰ, ਦੋ ਮਾਸੂਮ ਬੱਚਿਆਂ ਦੀ ਮੌਤ, ਤਿੰਨ ਦੀ ਹਾਲਤ ਗੰਭੀਰ

Fatehgarh Sahib news; ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਨਿਆਣ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰ ਦੇ ਸਟੋਰ ਵਿੱਚ ਕਣਕ ਨੂੰ ਸੁਰੱਖਿਅਤ ਰੱਖਣ ਲਈ ਢੋਲ ਵਿੱਚ ਰੱਖੀਆਂ ਗਈਆਂ ਸਲਫਾਸ ਦੀਆਂ ਗੋਲੀਆਂ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਨੇ ਇੱਕ ਹੀ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਅਤੇ ਇੱਕ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ।

ਇਸ਼ਤਿਹਾਰ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਨਿਆਣ ਵਿੱਚ ਦੋ ਸਕੇ ਭਰਾ ਆਪਣੇ-ਆਪਣੇ ਪਰਿਵਾਰਾਂ ਸਮੇਤ ਇੱਕ ਹੀ ਘਰ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪਰਿਵਾਰ ਨੇ ਸਟੋਰ ਵਿੱਚ ਰੱਖੀ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਅਨਾਜ ਦੇ ਢੋਲ ਵਿੱਚ ਸਲਫਾਸ ਦੀਆਂ ਗੋਲੀਆਂ ਰੱਖੀਆਂ ਸਨ। ਜਿਸ ਸਟੋਰ ਵਿੱਚ ਕਣਕ ਰੱਖੀ ਹੋਈ ਸੀ, ਉਸ ਦਾ ਇੱਕ ਦਰਵਾਜ਼ਾ ਸਿੱਧਾ ਉਸ ਬੈੱਡਰੂਮ ਵਿੱਚ ਖੁੱਲਦਾ ਸੀ, ਜਿੱਥੇ ਦੋਵੇਂ ਪਰਿਵਾਰ ਆਪਣੇ ਬੱਚਿਆਂ ਸਮੇਤ ਸੌਂਦੇ ਸਨ।

ਦੱਸਿਆ ਜਾ ਰਿਹਾ ਹੈ ਕਿ 20 ਜੁਲਾਈ ਦੀ ਰਾਤ ਅਚਾਨਕ ਪਰਿਵਾਰ ਦੇ ਬੱਚਿਆਂ ਦੀ ਤਬੀਅਤ ਵਿਗੜਣ ਲੱਗੀ। ਸਭ ਤੋਂ ਪਹਿਲਾਂ ਸਿਰਫ਼ 13 ਦਿਨਾਂ ਦੀ ਮਾਸੂਮ ਬੱਚੀ ਹਰਸੀਰਤ ਕੌਰ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਇਸ ਸਦਮੇ ਤੋਂ ਸੰਭਲ ਵੀ ਨਹੀਂ ਸਕਿਆ ਸੀ ਕਿ ਕਰੀਬ ਚਾਰ ਸਾਲਾ ਮਨਰਾਜ ਸਿੰਘ ਦੀ ਤਬੀਅਤ ਵੀ ਵਿਗੜ ਗਈ। ਉਸ ਨੂੰ ਲਗਾਤਾਰ ਉਲਟੀਆਂ ਆਉਣ ਲੱਗੀਆਂ। ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਅਤੇ ਦਵਾਈ ਦਿਵਾ ਕੇ ਵਾਪਸ ਘਰ ਲੈ ਆਏ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ। ਬੁੱਧਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮਨਰਾਜ ਸਿੰਘ ਨੇ ਵੀ ਦਮ ਤੋੜ ਦਿੱਤਾ।

ਇਸ ਹਾਦਸੇ ਵਿੱਚ ਪਰਿਵਾਰ ਦੀਆਂ 13 ਸਾਲਾ ਅਤੇ 8 ਸਾਲਾ ਦੋ ਬੱਚੀਆਂ ਅਤੇ ਇੱਕ ਮਹਿਲਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਦੋ ਮਾਸੂਮਾਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਅਤੇ ਮੈਡੀਕਲ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਜਾਂਚ ਦੌਰਾਨ ਮੁੱਢਲੇ ਤੌਰ ‘ਤੇ ਇਹ ਗੱਲ ਸਾਹਮਣੇ ਆਈ ਕਿ ਸਟੋਰ ਵਿੱਚ ਕਣਕ ਵਿਚਕਾਰ ਰੱਖੀਆਂ ਗਈਆਂ ਸਲਫਾਸ ਦੀਆਂ ਗੋਲੀਆਂ ਵਿੱਚੋਂ ਜ਼ਹਿਰੀਲੀ ਗੈਸ ਨਿਕਲੀ। ਬੈੱਡਰੂਮ ਵਿੱਚ ਲੱਗੇ ਏਸੀ ਕਾਰਨ ਇਹ ਗੈਸ ਸਟੋਰ ਵਿੱਚੋਂ ਖਿੱਚੀ ਗਈ ਅਤੇ ਕਮਰੇ ਵਿੱਚ ਫੈਲ ਗਈ, ਜਿਸ ਕਾਰਨ ਉੱਥੇ ਸੁੱਤੇ ਸਾਰੇ ਪਰਿਵਾਰਕ ਮੈਂਬਰ ਇਸ ਦੀ ਲਪੇਟ ਵਿੱਚ ਆ ਗਏ। ਲੰਬੇ ਸਮੇਂ ਤੱਕ ਇਸ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਰਹਿਣ ਕਾਰਨ ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਤਬੀਅਤ ਵਿਗੜ ਗਈ।

Read Latest News and Breaking News at Daily Post TV, Browse for more News

Ad
Ad

Punjab District News