Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ PCS-2025 ਦੀ ਭਰਤੀ ਪ੍ਰਕਿਰਿਆ ’ਤੇ ਹਾਈਕੋਰਟ ਨੇ ਲਗਾਈ ਰੋਕ......ਹਾਈਕੋਰਟ ‘ਚ DA ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ.....MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਬੰਦੋਬਸਤ......MP ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਪੁਲਿਸ ਟੀਮ ਡਿੱਬਰੂਗੜ੍ਹ ਰਵਾਨਾ.......ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ.....ਦਾਊਦ ਇਬਰਾਹਿਮ ਦੇ ਪੁਸ਼ਤੈਨੀ ਘਰ ’ਤੇ ਚੱਲਿਆ ਬੁਲਡੋਜ਼ਰ......ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਫਸੇ

GTA 6 ਦਾ ਦੁਨੀਆ ਭਰ ‘ਚ ਜ਼ਬਰਦਸਤ ਕ੍ਰੇਜ਼, 13 ਸਾਲਾਂ ਬਾਅਦ ਨਵੇਂ ਵਰਜ਼ਨ ਦੀ ਐਂਟਰੀ

ਦੁਨੀਆ ਦੀਆਂ ਸਭ ਤੋਂ ਮਸ਼ਹੂਰ ਵੀਡੀਓ ਗੇਮਾਂ ‘ਚੋਂ ਇੱਕ GTA 6 ਯਾਨੀ ਗ੍ਰੈਂਡ ਥੈਫਟ ਆਟੋ 6 ਨੂੰ ਲੈ ਕੇ ਦੁਨੀਆ ਭਰ ‘ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। GTA ਦਾ ਇਹ ਨਵਾਂ ਵਰਜ਼ਨ 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਇਆ ਹੈ। ਭਾਰਤੀ ਇੰਟੀਰੀਅਰ ਡਿਜ਼ਾਈਨ ਕੰਪਨੀ ‘ਇੰਡੇ ਬਾਇ ਚੇਅਰਸਕਾਰਟ’ ਨੇ ਗੇਮ ਦੇ ਲਾਂਚ ਮੌਕੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
GTA 6 ਦਾ ਦੁਨੀਆ ਭਰ ‘ਚ ਜ਼ਬਰਦਸਤ ਕ੍ਰੇਜ਼, 13 ਸਾਲਾਂ ਬਾਅਦ ਨਵੇਂ ਵਰਜ਼ਨ ਦੀ ਐਂਟਰੀ

ਦੁਨੀਆ ਦੀਆਂ ਸਭ ਤੋਂ ਮਸ਼ਹੂਰ ਵੀਡੀਓ ਗੇਮਾਂ ‘ਚੋਂ ਇੱਕ GTA 6 ਯਾਨੀ ਗ੍ਰੈਂਡ ਥੈਫਟ ਆਟੋ 6 ਨੂੰ ਲੈ ਕੇ ਦੁਨੀਆ ਭਰ ‘ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। GTA ਦਾ ਇਹ ਨਵਾਂ ਵਰਜ਼ਨ 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਇਆ ਹੈ।

ਭਾਰਤੀ ਇੰਟੀਰੀਅਰ ਡਿਜ਼ਾਈਨ ਕੰਪਨੀ ‘ਇੰਡੇ ਬਾਇ ਚੇਅਰਸਕਾਰਟ’ ਨੇ ਗੇਮ ਦੇ ਲਾਂਚ ਮੌਕੇ 19 ਨਵੰਬਰ ਨੂੰ ਪੂਰੀ ਕੰਪਨੀ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਉੱਥੇ ਹੀ ਅਮਰੀਕਾ ‘ਚ ਸੈਨਿਕਾਂ ਨੂੰ 4 ਦਿਨਾਂ ਦਾ ਵਿਸ਼ੇਸ਼ ਗੇਮਿੰਗ ਪਾਸ ਦਿੱਤਾ ਜਾਵੇਗਾ।

ਮਾਰਕੀਟ ਰਿਸਰਚ ਫਰਮ ਸੈਂਸਰ ਟਾਵਰ ਮੁਤਾਬਕ, ਲਾਂਚ ਤੋਂ ਪਹਿਲਾਂ ਹੀ ਦੁਨੀਆ ਭਰ ‘ਚ 1.49 ਕਰੋੜ ਲੋਕ ਗੇਮ ਦੇ ਪ੍ਰੀ-ਆਰਡਰ ਕਰ ਚੁੱਕੇ ਹਨ। ਇਸ ਨਾਲ ਕੰਪਨੀ ਨੂੰ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਗੇਮ ਦੀ ਪ੍ਰੀ-ਲੋਡਿੰਗ 10 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਸੀ।

CEO ਨੇ ਕਿਹਾ- 13 ਸਾਲਾਂ ਦਾ ਇੰਤਜ਼ਾਰ ਖ਼ਤਮ

ਕੰਪਨੀ ਦੇ ਫਾਊਂਡਰ ਅਤੇ CEO ਕਿਸ਼ੋਰ ਸ਼ਨਮੁਗਮ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅਸੀਂ ਸਾਰੇ Vice City, GTA V ਅਤੇ Cheat Codes ਨਾਲ ਵੱਡੇ ਹੋਏ ਹਾਂ। ਪਿਛਲੇ 13 ਸਾਲਾਂ ਤੋਂ ਇਸ ਗੇਮ ਦਾ ਇੰਤਜ਼ਾਰ ਕਰ ਰਹੇ ਸੀ। ਇਸੇ ਕਰਕੇ ਕੰਪਨੀ ਨੇ 19 ਨਵੰਬਰ ਨੂੰ ਆਮ ਕੰਮਕਾਜ ਵਾਲਾ ਦਿਨ ਨਾ ਮੰਨਦਿਆਂ ਕਰਮਚਾਰੀਆਂ ਨੂੰ ਗੇਮ ਖੇਡਣ ਲਈ ਛੁੱਟੀ ਦਿੱਤੀ ਹੈ।

₹1,500 ਵੱਧ ਦੇਣ ‘ਤੇ ਮਿਲਣਗੇ ਖ਼ਾਸ ਮਿਸ਼ਨ ਤੇ ਗੱਡੀਆਂ

ਪਲੇਅਸਟੇਸ਼ਨ ਇੰਡੀਆ ‘ਤੇ GTA 6 ਦੇ ਸਟੈਂਡਰਡ ਐਡੀਸ਼ਨ ਦੀ ਕੀਮਤ 5,999 ਰੁਪਏ ਅਤੇ ਅਲਟੀਮੇਟ ਐਡੀਸ਼ਨ ਦੀ ਕੀਮਤ 7,499 ਰੁਪਏ ਦੱਸੀ ਗਈ ਹੈ। ਸਟੈਂਡਰਡ ਐਡੀਸ਼ਨ ਖਰੀਦਣ ਵਾਲੇ ਯੂਜ਼ਰ ਵੀ ਬਾਅਦ ‘ਚ 1,500 ਰੁਪਏ ਦੇ ਕੇ ਅਪਗ੍ਰੇਡ ਕਰ ਸਕਣਗੇ।

ਅਲਟੀਮੇਟ ਐਡੀਸ਼ਨ ‘ਚ ਪ੍ਰੀਮੀਅਮ ਗੱਡੀਆਂ, ਖ਼ਾਸ ਕੱਪੜੇ, ਕਸਟਮਾਈਜ਼ਡ ਹਥਿਆਰ, ਦੋ ਵ੍ਹੀਕਲ ਮੋਡ ਸ਼ਾਪਸ ਅਤੇ ਇੱਕ ਐਕਸਕਲੂਸਿਵ ਮਿਸ਼ਨ ਮਿਲੇਗਾ।

ਇਸ ਤੋਂ ਇਲਾਵਾ 19 ਨਵੰਬਰ ਤੱਕ ਪ੍ਰੀ-ਆਰਡਰ ਕਰਨ ਵਾਲਿਆਂ ਨੂੰ ਵਿੰਟੇਜ ਵਾਈਸ ਸਿਟੀ ਪੈਕ ਅਤੇ ਇੱਕ ਮਹੀਨੇ ਦਾ GTA+ ਸਬਸਕ੍ਰਿਪਸ਼ਨ ਮੁਫ਼ਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News