Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ PCS-2025 ਦੀ ਭਰਤੀ ਪ੍ਰਕਿਰਿਆ ’ਤੇ ਹਾਈਕੋਰਟ ਨੇ ਲਗਾਈ ਰੋਕ......ਹਾਈਕੋਰਟ ‘ਚ DA ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ.....MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਬੰਦੋਬਸਤ......MP ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਪੁਲਿਸ ਟੀਮ ਡਿੱਬਰੂਗੜ੍ਹ ਰਵਾਨਾ.......ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ.....ਦਾਊਦ ਇਬਰਾਹਿਮ ਦੇ ਪੁਸ਼ਤੈਨੀ ਘਰ ’ਤੇ ਚੱਲਿਆ ਬੁਲਡੋਜ਼ਰ......ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਫਸੇ

ਮੋਹਾਲੀ ‘ਚ 2 ਸਾਲਾ ਮਾਸੂਮ ਗੁਰਸਾਂਝ ਦੇ ਕਤਲ ਦਾ ਖੁਲਾਸਾ, ਪਿੰਡ ਦੀ ਹੀ ਮਹਿਲਾ ਨਿੱਕਲੀ ਕਾਤਿਲ

Mohali Murder Case; ਮੋਹਾਲੀ ਦੇ ਲਾਲੜੂ ਇਲਾਕੇ ‘ਚ 2 ਸਾਲਾ ਮਾਸੂਮ ਬੱਚੇ ਗੁਰਸਾਂਝ ਦੇ ਕਤਲ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਬੱਚੇ ਦੇ ਕਤਲ ਦੇ ਦੋਸ਼ ‘ਚ ਉਸੇ ਪਿੰਡ ਦੀ ਰਹਿਣ ਵਾਲੀ ਮਹਿਲਾ ਸੋਨਿਕਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਮਹਿਲਾ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਮੋਹਾਲੀ ‘ਚ 2 ਸਾਲਾ ਮਾਸੂਮ ਗੁਰਸਾਂਝ ਦੇ ਕਤਲ ਦਾ ਖੁਲਾਸਾ, ਪਿੰਡ ਦੀ ਹੀ ਮਹਿਲਾ ਨਿੱਕਲੀ ਕਾਤਿਲ

Mohali Murder Case; ਮੋਹਾਲੀ ਦੇ ਲਾਲੜੂ ਇਲਾਕੇ ‘ਚ 2 ਸਾਲਾ ਮਾਸੂਮ ਬੱਚੇ ਗੁਰਸਾਂਝ ਦੇ ਕਤਲ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਬੱਚੇ ਦੇ ਕਤਲ ਦੇ ਦੋਸ਼ ‘ਚ ਉਸੇ ਪਿੰਡ ਦੀ ਰਹਿਣ ਵਾਲੀ ਮਹਿਲਾ ਸੋਨਿਕਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਮਹਿਲਾ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, ਜਿਸ ਕਾਰਨ ਉਹ ਗੁੱਸੇ ‘ਚ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਘਰ ਦੇ ਬਾਹਰ ਹੱਸਦਾ-ਖੇਡਦਾ ਦੇਖਣਾ ਉਸ ਨੂੰ ਬਰਦਾਸ਼ਤ ਨਹੀਂ ਹੋਇਆ ਅਤੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਮੁਤਾਬਕ ਮਹਿਲਾ ਨੇ ਬੱਚੇ ਨੂੰ ਘਰ ਦੇ ਬਾਹਰੋਂ ਆਪਣੇ ਨਾਲ ਲਿਜਾ ਕੇ ਗੁਆਂਢੀ ਦੀ ਛੱਤ ‘ਤੇ ਲਿਜਾਇਆ ਅਤੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਇੱਕ ਕਮਰੇ ‘ਚ ਰੱਖ ਦਿੱਤਾ। ਪਰਿਵਾਰ ਨੇ ਰਾਤ ਡੇਢ ਵਜੇ ਤੱਕ ਬੱਚੇ ਦੀ ਭਾਲ ਕੀਤੀ, ਪਰ ਉਸ ਸਮੇਂ ਤੱਕ ਟੀਨ ਦੀ ਛੱਤ ‘ਤੇ ਲਾਸ਼ ਨਹੀਂ ਸੀ। ਸਵੇਰੇ ਮਹਿਲਾ ਨੇ ਬੱਚੇ ਦੀ ਲਾਸ਼ ਗੁਆਂਢੀ ਦੇ ਘਰ ਦੇ ਬਾਹਰ ਰੱਖ ਦਿੱਤੀ।

ਪੁਲਿਸ ਅਨੁਸਾਰ ਜਿਸ ਗੁਆਂਢੀ ਦੇ ਘਰ ਦੇ ਬਾਹਰ ਲਾਸ਼ ਰੱਖੀ ਗਈ ਸੀ, ਉਸ ਪਰਿਵਾਰ ਦਾ ਬੱਚੇ ਦੇ ਪਰਿਵਾਰ ਨਾਲ ਪਹਿਲਾਂ ਤੋਂ ਮਨਮੁਟਾਅ ਸੀ। ਇਸੇ ਕਾਰਨ ਮਹਿਲਾ ਨੇ ਸ਼ੱਕ ਗੁਆਂਢੀ ਪਰਿਵਾਰ ‘ਤੇ ਪਾਉਣ ਲਈ ਇਹ ਕਦਮ ਚੁੱਕਿਆ। ਪੁਲਿਸ ਨੂੰ ਮਹਿਲਾ ਦੇ ਕਮਰੇ ‘ਚੋਂ ਕੰਬਲ, ਚਾਦਰ ਅਤੇ ਬੱਚੇ ਦੇ ਵਾਲ ਵੀ ਮਿਲੇ ਹਨ।

14 ਨਵੰਬਰ ਨੂੰ ਘਰ ਦੇ ਬਾਹਰ ਖੇਡਦਿਆਂ ਲਾਪਤਾ ਹੋਇਆ ਸੀ ਬੱਚਾ

ਦਰਅਸਲ, ਲਾਲੜੂ ਦੇ ਪਿੰਡ ਬੱਲੋਪੁਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦਾ 2 ਸਾਲਾ ਪੁੱਤਰ ਗੁਰਸਾਂਝ 14 ਨਵੰਬਰ ਨੂੰ ਦੁਪਹਿਰ ਕਰੀਬ ਡੇਢ ਵਜੇ ਘਰ ਦੇ ਬਾਹਰ ਗਲੀ ‘ਚ ਖੇਡ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਉਸ ਦੇ ਦਾਦਾ ਬਹਾਦਰ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਆਸ-ਪਾਸ ਦੇਖਿਆ ਤਾਂ ਉਹ ਉੱਥੇ ਮੌਜੂਦ ਨਹੀਂ ਸੀ।

ਪਰਿਵਾਰ ਨੇ ਪਿੰਡ ਦੀਆਂ ਗਲੀਆਂ, ਆਲੇ-ਦੁਆਲੇ ਦੇ ਘਰਾਂ ਅਤੇ ਖੇਤਾਂ ‘ਚ ਬੱਚੇ ਦੀ ਭਾਲ ਕੀਤੀ। ਰਿਸ਼ਤੇਦਾਰਾਂ ਨਾਲ ਵੀ ਸੰਪਰਕ ਕੀਤਾ ਗਿਆ, ਪਰ ਕੋਈ ਸੁਰਾਗ ਨਹੀਂ ਮਿਲਿਆ। ਸ਼ਾਮ ਤੱਕ ਬੱਚੇ ਦਾ ਪਤਾ ਨਾ ਲੱਗਣ ‘ਤੇ ਪਰਿਵਾਰ ਨੇ ਲਾਲੜੂ ਥਾਣੇ ‘ਚ ਲਿਖਤੀ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਬੱਚੇ ਦੀ ਭਾਲ ਲਈ ਤਿੰਨ ਵਿਸ਼ੇਸ਼ ਟੀਮਾਂ ਬਣਾਈਆਂ ਅਤੇ ਪਿੰਡ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ, ਪਰ ਪੂਰੀ ਰਾਤ ਭਾਲ ਕਰਨ ਦੇ ਬਾਵਜੂਦ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ।

20 ਘੰਟਿਆਂ ਬਾਅਦ ਗੁਆਂਢੀ ਦੀ ਛੱਤ ਤੋਂ ਮਿਲੀ ਲਾਸ਼

15 ਨਵੰਬਰ ਦੀ ਸਵੇਰ ਕਰੀਬ 20 ਘੰਟਿਆਂ ਬਾਅਦ ਗੁਰਸਾਂਝ ਦੀ ਲਾਸ਼ ਘਰ ਤੋਂ ਚਾਰ-ਪੰਜ ਮਕਾਨ ਦੂਰ ਗੁਆਂਢੀ ਰਾਜਬੀਰ ਸਿੰਘ ਦੇ ਘਰ ਦੀ ਟੀਨ ਵਾਲੀ ਛੱਤ ‘ਤੇ ਮਿਲੀ। ਪਰਿਵਾਰ ਅਤੇ ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਬੱਚੇ ਦੇ ਸਰੀਰ ‘ਤੇ ਸੱਟਾਂ ਅਤੇ ਖਰੋਚਾਂ ਦੇ ਨਿਸ਼ਾਨ ਸਨ।

ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਕਤਲ ਦਾ ਖ਼ਦਸ਼ਾ ਜਤਾਇਆ ਸੀ। ਪੁਲਿਸ ਮੁਤਾਬਕ ਜਿਸ ਗੁਆਂਢੀ ਦੇ ਘਰ ਦੀ ਛੱਤ ‘ਤੇ ਲਾਸ਼ ਮਿਲੀ ਸੀ, ਉਸ ਦੇ ਪਰਿਵਾਰ ਨਾਲ ਬੱਚੇ ਦੇ ਪਰਿਵਾਰ ਦਾ ਪਹਿਲਾਂ ਤੋਂ ਮਨਮੁਟਾਅ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਮੁਲਜ਼ਮ ਮਹਿਲਾ ਨੇ ਜਾਣਬੁੱਝ ਕੇ ਲਾਸ਼ ਉੱਥੇ ਰੱਖੀ ਸੀ ਤਾਂ ਜੋ ਸ਼ੱਕ ਗੁਆਂਢੀ ਪਰਿਵਾਰ ‘ਤੇ ਜਾਵੇ।

ਗ੍ਰਿਫ਼ਤਾਰੀ ਤੋਂ ਪਹਿਲਾਂ ਪਰਿਵਾਰ ਨੇ ਕੀਤਾ ਸੀ ਵਿਰੋਧ

ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਫੋਰੈਂਸਿਕ ਟੀਮ ਅਤੇ ਸੀਆਈਏ ਸਟਾਫ਼ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਸਨ। ਅਣਪਛਾਤੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 140(1) ਯਾਨੀ ਅਗਵਾ ਅਤੇ ਧਾਰਾ 103(1) ਯਾਨੀ ਕਤਲ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਭੇਜਿਆ ਗਿਆ ਸੀ। ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਵੀ ਦਿੱਤੀ ਸੀ।

ਕਮਰੇ ‘ਚੋਂ ਮਿਲੇ ਕੰਬਲ, ਚਾਦਰ ਅਤੇ ਬੱਚੇ ਦੇ ਵਾਲ

ਜਾਂਚ ਦੇ ਆਧਾਰ ‘ਤੇ ਪੁਲਿਸ ਨੇ 19 ਨਵੰਬਰ ਨੂੰ ਸੋਨਿਕਾ ਨੂੰ ਗ੍ਰਿਫ਼ਤਾਰ ਕੀਤਾ। SSP ਵਰੁਣ ਸ਼ਰਮਾ ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਮਹਿਲਾ ਨੇ ਬੱਚੇ ਨੂੰ ਆਪਣੇ ਘਰ ਲਿਜਾਣ ਅਤੇ ਉਸ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ।

ਪੁਲਿਸ ਮੁਤਾਬਕ ਮਹਿਲਾ ਜਿਸ ਮਕਾਨ ‘ਚ ਰਹਿੰਦੀ ਸੀ, ਉੱਥੇ ਦੋ ਕਮਰੇ ਸਨ। ਇੱਕ ਕਮਰੇ ‘ਚ ਉਹ ਆਪਣੇ ਪਤੀ ਨਾਲ ਰਹਿੰਦੀ ਸੀ, ਜਦਕਿ ਦੂਜਾ ਕਮਰਾ ਮਕਾਨ ਮਾਲਕਾਂ ਦਾ ਸੀ। ਮਕਾਨ ਮਾਲਕ ਦੀ ਪਤਨੀ ਦੀ ਮੌਤ ਤੋਂ ਬਾਅਦ ਇਸ ਕਮਰੇ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਇਸ ਦੀ ਚਾਬੀ ਸੋਨਿਕਾ ਕੋਲ ਸੀ।

ਪੁਲਿਸ ਦਾ ਕਹਿਣਾ ਹੈ ਕਿ ਹੁਣ ਮਹਿਲਾ ਦੇ ਕਮਰੇ ‘ਚੋਂ ਕੰਬਲ, ਚਾਦਰ ਅਤੇ ਬੱਚੇ ਦੇ ਵਾਲ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਲਈ ਕਬਜ਼ੇ ‘ਚ ਲਿਆ ਗਿਆ ਹੈ।

ਨਰਬਲੀ ਦੇ ਸ਼ੱਕ ਸਮੇਤ ਹਰ ਪਹਿਲੂ ਤੋਂ ਜਾਂਚ

ਪੁਲਿਸ ਮੁਤਾਬਕ ਹੁਣ ਤੱਕ ਦੀ ਜਾਂਚ ‘ਚ ਮੁਲਜ਼ਮ ਮਹਿਲਾ ਦੇ ਪਤੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਸਮੇਂ ਉਸ ਦਾ ਪਤੀ ਡਿਊਟੀ ‘ਤੇ ਸੀ ਅਤੇ ਉਹ ਰਾਤ ਕਰੀਬ 9 ਵਜੇ ਘਰ ਵਾਪਸ ਆਉਂਦਾ ਹੈ।

ਮਹਿਲਾ ਦੇ ਨਹੁੰਆਂ ਅਤੇ ਹੋਰ ਜ਼ਰੂਰੀ ਨਮੂਨਿਆਂ ਦੇ ਸੈਂਪਲ ਲਏ ਗਏ ਹਨ। ਡੀਐਨਏ ਜਾਂਚ ਲਈ ਵੀ ਸੈਂਪਲ ਇਕੱਠੇ ਕੀਤੇ ਗਏ ਹਨ। ਬੱਚੇ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ।

ਨਰਬਲੀ ਦਿੱਤੇ ਜਾਣ ਦੇ ਖ਼ਦਸ਼ੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ ਇਸ ਪਹਿਲੂ ਸਮੇਤ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮ ਮਹਿਲਾ ਤੋਂ ਹੋਰ ਪੁੱਛਗਿੱਛ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News