Journalism Of Hope
BREAKING NEWS
ਪਟਿਆਲਾ ਤੋਂ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਨੂੰ ਚੋਣ ਕਮਿਸ਼ਨ ਦਾ ਨੋਟਿਸ......ਪਟਿਆਲਾ ਨਗਰ ਨਿਗਮ ਚੋਣਾਂ: 6 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਰਿਲੀਵ ਕਰਨ ਦੇ ਹੁਕਮ......ਮੁਕੇਰੀਆਂ ’ਚ ਕਿਸਾਨਾਂ ਦੇ ਧਰਨੇ ਦੌਰਾਨ ਵੱਡਾ ਹਾਦਸਾ, ਟਰਾਲੀ ਨਾਲ ਟਕਰਾਈ ਬਾਈਕ; ਨੌਜਵਾਨ ਦੀ ਮੌਤ......ਪੰਜਾਬ ਸਮੇਤ 5 ਸੂਬਿਆਂ ਦੀ ਡਰਾਫਟ ਵੋਟਰ ਸੂਚੀ ਜਾਰੀ, ਯੂਪੀ ’ਚ 20.7 ਲੱਖ ਵੋਟਰ ਵਧੇ......NEET-UG ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮ.......ਕੁਲਗਾਮ ’ਚ ਲਸ਼ਕਰ ਦਾ ਅੱਤਵਾਦੀ ਲਤੀਫ ਭੱਟ ਮੁਕਾਬਲੇ ’ਚ ਢੇਰ......ਦਿਲਜੀਤ ਦੋਸਾਂਝ ਦੇ ਮੁੱਲਾਂਪੁਰ ਕੰਸਰਟ ’ਤੇ ਬਾਲ ਕਮਿਸ਼ਨ ਦਾ ਨੋਟਿਸ, ਡੀ.ਸੀ. ਮੋਹਾਲੀ ਤੋਂ ਮੰਗੀ ਰਿਪੋਰਟ.......DNA ਰਿਪੋਰਟ ਨੇ ਬਦਲਿਆ ਨਾਬਾਲਗ ਨਾਲ ਜਬਰ-ਜਨਾਹ ਦਾ ਕੇਸ, ਨਵਜੰਮੀ ਬੱਚੀ ਦਾ ਪਿਤਾ ਨਹੀਂ ਨਿਕਲਿਆ ਮੁਲਜ਼ਮ......ਪ੍ਰੇਮ ਸਬੰਧਾਂ ’ਚ ਪਤੀ ਬਣਿਆ ਰੋੜਾ ਤਾਂ ਪਤਨੀ ਨੇ ਹੀ ਰਚੀ ਕਤਲ ਦੀ ਸਾਜ਼ਿਸ਼ ! 3 ਲੱਖ ਦੀ ਦਿੱਤੀ ਸੁਪਾਰੀ......11 ਸਾਲ ਪੁਰਾਣੇ ਡੀਐੱਸਪੀ ਕਤਲ ਕੇਸ ’ਚ ਸਾਬਕਾ ਸਰਪੰਚ ਸਮੇਤ 4 ਨੂੰ ਉਮਰ ਕੈਦ

EPFO ਨੇ WhatsApp ਸੇਵਾ ਕੀਤੀ ਸ਼ੁਰੂ: ਇੰਝ ਚੈੱਕ ਕੀਤਾ ਜਾ ਸਕਦਾ ਹੈ PF ਬੈਲੇਂਸ

ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਸ਼ੁਰੂ ਕੀਤੀ ਗਈ WhatsApp ਸੇਵਾ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸੰਗਠਨ ਮੁਤਾਬਕ, ਇਸ ਸਹੂਲਤ ਦੀ ਸ਼ੁਰੂਆਤ ਤੋਂ ਬਾਅਦ ਮਹਿਜ਼ 14 ਦਿਨਾਂ ਵਿੱਚ 89.88 ਲੱਖ ਮੈਂਬਰਾਂ ਨੇ WhatsApp ਰਾਹੀਂ ਆਪਣੇ ਪੀਐੱਫ ਖਾਤੇ ਦਾ ਬੈਲੇਂਸ ਚੈੱਕ ਕੀਤਾ ਹੈ। EPFO ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
EPFO ਨੇ WhatsApp ਸੇਵਾ ਕੀਤੀ ਸ਼ੁਰੂ: ਇੰਝ ਚੈੱਕ ਕੀਤਾ ਜਾ ਸਕਦਾ ਹੈ PF ਬੈਲੇਂਸ
  • ਹੁਣ WhatsApp ’ਤੇ ਸਿਰਫ਼ ‘Hi’ ਭੇਜ ਕੇ ਮਿਲੇਗੀ ਪੀਐੱਫ ਖਾਤੇ ਦੀ ਜਾਣਕਾਰੀ
  • ਆਖਰੀ 5 ਲੈਣ-ਦੇਣ ਅਤੇ ਪਾਸਬੁੱਕ ਡਾਊਨਲੋਡ ਕਰਨ ਦੀ ਵੀ ਸਹੂਲਤ

ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਸ਼ੁਰੂ ਕੀਤੀ ਗਈ WhatsApp ਸੇਵਾ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸੰਗਠਨ ਮੁਤਾਬਕ, ਇਸ ਸਹੂਲਤ ਦੀ ਸ਼ੁਰੂਆਤ ਤੋਂ ਬਾਅਦ ਮਹਿਜ਼ 14 ਦਿਨਾਂ ਵਿੱਚ 89.88 ਲੱਖ ਮੈਂਬਰਾਂ ਨੇ WhatsApp ਰਾਹੀਂ ਆਪਣੇ ਪੀਐੱਫ ਖਾਤੇ ਦਾ ਬੈਲੇਂਸ ਚੈੱਕ ਕੀਤਾ ਹੈ। EPFO ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਇਸ ਸੇਵਾ ਦੀ ਜਾਣਕਾਰੀ ਦਿੱਤੀ ਹੈ। ਇਸ ਸਹੂਲਤ ਰਾਹੀਂ ਹੁਣ ਪੀਐੱਫ ਖਾਤਾਧਾਰਕਾਂ ਨੂੰ ਬੈਲੇਂਸ ਪਤਾ ਕਰਨ ਲਈ ਵੱਖ-ਵੱਖ ਦਫ਼ਤਰਾਂ ਜਾਂ ਪੋਰਟਲ ’ਤੇ ਜਾਣ ਦੀ ਲੋੜ ਨਹੀਂ ਰਹੇਗੀ। ਉਹ WhatsApp ’ਤੇ ਸਿਰਫ਼ ‘Hi’ ਲਿਖ ਕੇ ਕਈ ਜ਼ਰੂਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

ਇਸ ਨੰਬਰ ’ਤੇ ਭੇਜੋ ‘Hi’: EPFO ਦੀ WhatsApp ਸੇਵਾ ਨਾਲ ਜੁੜਨ ਲਈ 8796441800 ਨੰਬਰ ਜਾਰੀ ਕੀਤਾ ਗਿਆ ਹੈ। ਇਸ ਸੇਵਾ ਦੀ ਵਰਤੋਂ ਕਰਨ ਲਈ ਹੇਠ ਲਿਖੇ ਕਦਮ ਅਪਣਾਉਣੇ ਹੋਣਗੇ:

  1. ਸਭ ਤੋਂ ਪਹਿਲਾਂ 8796441800 ਨੰਬਰ ਆਪਣੇ ਮੋਬਾਈਲ ਵਿੱਚ ਸੇਵ ਕਰੋ।
  2. WhatsApp ਖੋਲ੍ਹ ਕੇ ਇਸ ਨੰਬਰ ’ਤੇ ਚੈਟ ਸ਼ੁਰੂ ਕਰੋ।
  3. ਚੈਟ ਵਿੱਚ ‘Hi’ ਲਿਖ ਕੇ ਮੈਸੇਜ ਭੇਜੋ।
  4. ਇਸ ਤੋਂ ਬਾਅਦ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰੋ।
  5. ਧਿਆਨ ਰਹੇ ਕਿ WhatsApp ’ਤੇ ਵਰਤਿਆ ਜਾ ਰਿਹਾ ਮੋਬਾਈਲ ਨੰਬਰ ਤੁਹਾਡੇ UAN ਨਾਲ ਲਿੰਕ ਹੋਣਾ ਚਾਹੀਦਾ ਹੈ।
  6. ਵੈਰੀਫਿਕੇਸ਼ਨ ਤੋਂ ਬਾਅਦ ਆਪਣੀ ਲੋੜ ਮੁਤਾਬਕ ਸੇਵਾ ਚੁਣੋ।

WhatsApp ’ਤੇ ਮਿਲਣਗੀਆਂ ਇਹ ਸਹੂਲਤਾਂ
ਇਸ ਸੇਵਾ ਰਾਹੀਂ ਮੈਂਬਰ ਆਪਣੇ ਪੀਐੱਫ ਖਾਤੇ ਵਿੱਚ ਜਮ੍ਹਾਂ ਰਕਮ ਦੀ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਆਖਰੀ ਪੰਜ ਲੈਣ-ਦੇਣ ਦੀ ਜਾਣਕਾਰੀ ਅਤੇ ਖਾਤੇ ਦੀ ਪਾਸਬੁੱਕ ਡਾਊਨਲੋਡ ਕਰਨ ਦਾ ਵਿਕਲਪ ਵੀ ਉਪਲਬਧ ਹੈ। ਚੈਟਬੋਟ ’ਤੇ ਮੁੱਖ ਤੌਰ ’ਤੇ ਚਾਰ ਵਿਕਲਪ ਦਿੱਤੇ ਜਾਂਦੇ ਹਨ:

  • ਪੀਐੱਫ ਬੈਲੇਂਸ ਚੈੱਕ ਕਰਨਾ
  • ਆਖਰੀ ਪੰਜ ਲੈਣ-ਦੇਣ ਦੇਖਣਾ
  • ਪਾਸਬੁੱਕ ਡਾਊਨਲੋਡ ਕਰਨਾ
  • ਭਾਸ਼ਾ ਬਦਲਣਾ

ਮੈਂਬਰ WhatsApp ’ਤੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਵੀ ਇਸ ਸੇਵਾ ਨਾਲ ਜੁੜ ਸਕਦੇ ਹਨ। ਇਸ ਤੋਂ ਬਾਅਦ ‘Hi’ ਭੇਜ ਕੇ ਆਪਣੀ ਪਸੰਦ ਦੀ ਭਾਸ਼ਾ ਚੁਣੀ ਜਾ ਸਕਦੀ ਹੈ ਅਤੇ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News