Journalism Of Hope
BREAKING NEWS
ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ.....17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

ਗਾਜ਼ੀਆਬਾਦ ‘ਚ ਫੱਟੇ 150 ਸਿਲੰਡਰ, 3 ਕਿਲੋਮੀਟਰ ਦੂਰ ਨਜ਼ਰ ਆਇਆ ਅੱਗ ਦੀਆਂ ਲਪਟਾਂ

Ghaziabad Cylinder Truck Blast: ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਵਿੱਚ ਧਮਾਕਾ ਹੋਇਆ, ਜਿਸ ਕਾਰਨ 150 ਸਿਲੰਡਰਾਂ ਸਮੇਤ ਪੂਰਾ ਟਰੱਕ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ। Ghaziabad Cylinder Truck Blast: ਦਿੱਲੀ ਦੇ ਨਾਲ ਲੱਗਦਾ ਗਾਜ਼ੀਆਬਾਦ ਅੱਜ ਧਮਾਕਿਆਂ ਦੀ ਗੂੰਜ ਨਾਲ ਹਿੱਲ ਗਿਆ। ਅੱਜ ਸ਼ਹਿਰ ਵਿੱਚ ਹਾਈਵੇਅ ’ਤੇ ਸਿਲੰਡਰਾਂ ਨਾਲ […]
Randhir Bansal
By : Updated On: 01 Feb 2025 11:36:AM
ਗਾਜ਼ੀਆਬਾਦ ‘ਚ ਫੱਟੇ 150 ਸਿਲੰਡਰ, 3 ਕਿਲੋਮੀਟਰ ਦੂਰ ਨਜ਼ਰ ਆਇਆ ਅੱਗ ਦੀਆਂ ਲਪਟਾਂ

Ghaziabad Cylinder Truck Blast: ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਵਿੱਚ ਧਮਾਕਾ ਹੋਇਆ, ਜਿਸ ਕਾਰਨ 150 ਸਿਲੰਡਰਾਂ ਸਮੇਤ ਪੂਰਾ ਟਰੱਕ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ।

ਇਸ਼ਤਿਹਾਰ

Ghaziabad Cylinder Truck Blast: ਦਿੱਲੀ ਦੇ ਨਾਲ ਲੱਗਦਾ ਗਾਜ਼ੀਆਬਾਦ ਅੱਜ ਧਮਾਕਿਆਂ ਦੀ ਗੂੰਜ ਨਾਲ ਹਿੱਲ ਗਿਆ। ਅੱਜ ਸ਼ਹਿਰ ਵਿੱਚ ਹਾਈਵੇਅ ’ਤੇ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਵਿੱਚ ਧਮਾਕਾ ਹੋ ਗਿਆ। ਟਰੱਕ ‘ਚ ਕਰੀਬ 150 ਸਿਲੰਡਰ ਭਰੇ ਹੋਏ ਸਨ ਅਤੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ 3 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਧਮਾਕਿਆਂ ਤੋਂ ਬਾਅਦ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ 3 ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤੀਆਂ।

ਦੱਸ ਦਈਏ ਕਿ ਇਹ ਹਾਦਸਾ ਗਾਜ਼ੀਆਬਾਦ ਜ਼ਿਲੇ ਦੇ ਟੀਲਾ ਮੋਡ ਇਲਾਕੇ ‘ਚ ਦਿੱਲੀ-ਵਜ਼ੀਰਾਬਾਦ ਰੋਡ ‘ਤੇ ਭੋਪੁਰਾ ਚੌਕ ‘ਤੇ ਵਾਪਰਿਆ। ਖੁਸ਼ਕਿਸਮਤੀ ਇਹ ਰਹੀ ਕਿ ਇਹ ਹਾਦਸਾ ਸਵੇਰੇ ਸਾਢੇ ਚਾਰ ਵਜੇ ਵਾਪਰਿਆ। ਉਸ ਸਮੇਂ ਸੜਕ ਖਾਲੀ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਟਰੱਕ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਇਕ-ਇਕ ਕਰਕੇ ਸਿਲੰਡਰ ਫਟ ਗਿਆ। ਡਰਾਈਵਰ ਨੇ ਹਾਦਸੇ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ।

ਸਿਲੰਡਰ ਨੂੰ ਅੱਗ ਲੱਗਣ ਕਾਰਨ ਇੱਕ ਘਰ ਅਤੇ ਇੱਕ ਗੋਦਾਮ ਵੀ ਨੁਕਸਾਨਿਆ ਗਿਆ ਹੈ। ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਮੌਕੇ ‘ਤੇ ਮੌਜੂਦ ਰਹੀ। ਆਵਾਜ਼ ਅਤੇ ਅੱਗ ਤੋਂ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਘਰਾਂ ਤੋਂ ਬਾਹਰ ਆ ਗਏ। ਅੱਗ ਲੱਗਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਿਲੰਡਰ ਫੱਟੇ।

Read Latest News and Breaking News at Daily Post TV, Browse for more News

Ad
Ad

Punjab District News