ਕਾਰ ਚਾਲਕਾਂ ਲਈ ਆਹਿਮ ਖ਼ਬਰ, ਇਸ ਸੂਬੇ ‘ਚ ਬਦਲਣਗੇ FASTag ਦੇ ਨਿਯਮ

New fastag rules in Maharashtra: ਫਾਸਟੈਗ ਨੂੰ ਲੈਕੇ ਲਗਾਤਾਰ ਨਿਯਮਾਂ ‘ਚ ਬਦਲਾਅ ਆਉਂਦੇ ਰਹਿਦੇ ਹਨ। ਫਾਸਟੈਗ ਹਰੇਕ ਸੂਬੇ ‘ਚ ਜ਼ਰੂਰੀ ਮੰਨਿਆ ਜਾਂਦਾ ਹੈ,ਪਰ ਕੁੱਝ ਸੂਬਿਆਂ ‘ਚ ਇਸ ਨੂੰ ਲੈਕੇ ਢਿੱਲ ਦਿੱਤੀ ਜਾ ਰਹੀ ਹੈ। ਹੁਣ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨੇ ਇਹ ਐਲਾਨ ਕੀਤਾ ਹੈ ਕੀ 1 ਅਪ੍ਰੈਲ 2025 ਤੋਂ ਹਰੇਕ ਵਾਹਨ ‘ਤੇ ਫਾਸਟੈਗ ਦਾ ਹੋਣਾ […]
Randhir Bansal
By : Published: 01 Feb 2025 16:39:PM
ਕਾਰ ਚਾਲਕਾਂ ਲਈ ਆਹਿਮ ਖ਼ਬਰ, ਇਸ ਸੂਬੇ ‘ਚ ਬਦਲਣਗੇ FASTag ਦੇ ਨਿਯਮ

New fastag rules in Maharashtra: ਫਾਸਟੈਗ ਨੂੰ ਲੈਕੇ ਲਗਾਤਾਰ ਨਿਯਮਾਂ ‘ਚ ਬਦਲਾਅ ਆਉਂਦੇ ਰਹਿਦੇ ਹਨ। ਫਾਸਟੈਗ ਹਰੇਕ ਸੂਬੇ ‘ਚ ਜ਼ਰੂਰੀ ਮੰਨਿਆ ਜਾਂਦਾ ਹੈ,ਪਰ ਕੁੱਝ ਸੂਬਿਆਂ ‘ਚ ਇਸ ਨੂੰ ਲੈਕੇ ਢਿੱਲ ਦਿੱਤੀ ਜਾ ਰਹੀ ਹੈ। ਹੁਣ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨੇ ਇਹ ਐਲਾਨ ਕੀਤਾ ਹੈ ਕੀ 1 ਅਪ੍ਰੈਲ 2025 ਤੋਂ ਹਰੇਕ ਵਾਹਨ ‘ਤੇ ਫਾਸਟੈਗ ਦਾ ਹੋਣਾ ਜਰੂਰੀ ਹੈ।

ਹਰ ਵਾਹਨ ਨੂੰ ਇੱਕ ਫਾਸਟੈਗ ਜਾਰੀ ਕੀਤਾ ਜਾਂਦਾ ਹੈ। ਭਾਰਤ ‘ਚ ਲਗਭਗ ਸਾਰੇ ਬੈਂਕ ਫਾਸਟੈਗ ਜਾਰੀ ਕਰਦੇ ਹਨ। ਕਾਰ ਚਾਲਕਾਂ ਅਤੇ ਚਾਰ ਪਹੀਆ ਵਾਹਨ ਚਾਲਕਾਂ ਲਈ ਫਾਸਟੈਗ ਜ਼ਰੂਰੀ ਹੈ।

ਬੈਂਕ ਖਾਤੇ ਨਾਲ ਸਿਧਾ ਲਿੰਕ

ਇਹ ਇੱਕ ਛੋਟਾ ਜਿਹਾ ਫਾਸਟੈਗ RFID ਟੈਗ ਹੈ, ਜੋ ਵਾਹਨ ਚਾਲਕਾਂ ਨੂੰ ਟੋਲ ਦੀ ਪੇਮੈਂਟ ਆਪਣੇ ਆਪ ਕਰਨ ‘ਚ ਮਦਦ ਕਰਦਾ ਹੈ। ਵਹੀਕਲ ਦੀ ਵਿੰਡਸਕਰੀਨ ‘ਤੇ ਲੱਗਿਆ ਇਹ ਟੈਗ ਸਿੱਧੇ ਬੈਂਕ ਅਕਾਉਂਟ ਨਾਲ ਲਿੰਕ ਹੁੰਦਾ ਹੈ। ਜਦੋਂ ਵੀ ਵਾਹਨ ਟੋਲ ਚੋਂ ਲੰਘਦਾ ਹੈ ਤਾਂ ਟੋਲ ਟੈਕਸ ਆਪਣੇ ਆਪ ਕੱਟ ਜਾਂਦਾ ਹਾ। ਇਸ ਨਾਲ ਟਾਈਮ ਦੀ ਬਚਤ ਹੁੰਦੀ ਹੈ।

ਫਾਸਟੈਗ ਦੇ ਫਾਇਦੇ

ਫਾਸਟੈਗ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕੀ ਕਿਸੇ ਟੋਲ ਪਲਾਜ਼ਾ ‘ਤੇ ਫਾਸਟੈਗ ਦੀ ਵਰਤੋਂ ਕਰ ਸਕਦੇ ਹੋ। ਇਸ ਕਾਰਨ ਵਾਹਨ ਨੂੰ ਟੋਲ ਬੂਥ ‘ਤੇ ਰੁਕਣ ਦੀ ਜ਼ਰੂਰਤ ਨਹੀਂ ਹੁੰਦੀ। ਫਾਸਟੈਗ ਨੂੰ ਵਾਹਨ ‘ਤੇ ਅਜਿਹੀ ਜਗ੍ਹਾ ਰੱਖਣਾ ਚਾਹੀਦਾ ਹੈ, ਜਿੱਥੇ ਇਹ ਬਹੁਤ ਅਸਾਨੀ ਨਾਲ ਪੜ੍ਹਿਆ ਜਾ ਸਕੇ। ਇਸਦੇ ਲਈ ਸਭ ਤੋਂ ਵਧੀਆ ਜਗ੍ਹਾ ਹਮੇਸ਼ਾ ਵਾਹਨ ਦਾ ਸਾਹਮਣੇ ਵਾਲਾ ਸ਼ੀਸ਼ਾ ਯਾਨੀ ਵਿੰਡਸ਼ੀਲਡ ਹੈ। ਜੇਕਰ ਇੱਥੇ ਫਾਸਟੈਗ ਇੰਸਟਾਲ ਹੈ, ਤਾਂ ਇਹ ਕੈਮਰੇ ਦੁਆਰਾ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ ਅਤੇ ਤੁਹਾਨੂੰ ਲਾਈਨ ਵਿੱਚ ਇੰਤਜ਼ਾਰ ਵੀ ਨਹੀਂ ਕਰਨਾ ਪੈਂਦਾ। ਜੇਕਰ ਬੈਂਕ ਖਾਤੇ ‘ਚ ਬੈਲੇਂਸ ਘੱਟ ਹੈ ਤਾਂ ਫਾਸਟੈਗ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਅਜਿਹੇ ‘ਚ ਡਰਾਈਵਰ ਟੋਲ-ਫ੍ਰੀ ਸਿਸਟਮ ਦੀ ਵਰਤੋਂ ਨਹੀਂ ਕਰ ਸਕੇਗਾ।

Read Latest News and Breaking News at Daily Post TV, Browse for more News

Ad
Ad