Banner
Banner

Jalandhar ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਮੌਤ ਦਾ ਮਾਮਲਾ; ਆਕਸੀਜਨ ਪਲਾਂਟ ਦੇ ਸੁਪਰਵਾਈਜ਼ਰ ਨੂੰ ਕੀਤਾ ਬਰਖਾਸਤ

Jalandhar Civil Hospital: ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਪਾਈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਆਕਸੀਜਨ ਦੀ ਉਪਲਬਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸੀ ਪਰ ਅਜਿਹਾ ਨਾ ਹੋ ਸਕਿਆ। ਦੱਸ […]
Amritpal Singh
By : Updated On: 02 Aug 2025 11:53:AM
Jalandhar ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਮੌਤ ਦਾ ਮਾਮਲਾ; ਆਕਸੀਜਨ ਪਲਾਂਟ ਦੇ ਸੁਪਰਵਾਈਜ਼ਰ ਨੂੰ ਕੀਤਾ ਬਰਖਾਸਤ
suspended

Jalandhar Civil Hospital: ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਪਾਈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਆਕਸੀਜਨ ਦੀ ਉਪਲਬਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸੀ ਪਰ ਅਜਿਹਾ ਨਾ ਹੋ ਸਕਿਆ।

ਦੱਸ ਦਈਏ ਕਿ ਆਕਸੀਜਨ ਪਲਾਂਟ ਦੀ ਦੇਖਰੇਖ ਨਾ ਕਰਨ ਤੇ ਮੌਕੇ ’ਤੇ ਕਾਰਵਾਈ ਨਾ ਹੋਣ ਕਾਰਨ ਤੇ ਕੁਤਾਹੀ ਵਰਤਨੀ ਹਸਪਤਾਲ ਦੇ ਮੁਲਾਜ਼ਮਾਂ ਨੂੰ ਮਹਿੰਗੀ ਪੈ ਗਈ ਹੈ। ਜਿਸਦੇ ਚੱਲਦੇ ਸਿਵਲ ਹਸਪਤਾਲ ’ਚ ਤਿੰਨ ਮਰੀਜ਼ਾਂ ਦੇ ਮੌਤ ਦੇ ਮਾਮਲੇ ’ਚ ਆਕਸੀਜ਼ਨ ਪਲਾਂਟ ਦਾ ਸੁਪਰਵਾਈਜਰ ਨਰਿੰਦਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਜਿਸ ਦਿਨ ਯਾਨੀ ਕਿ ਬੀਤੇ ਐਤਵਾਰ ਨੂੰ ਜਦੋਂ ਇਹ ਘਟਨਾਕ੍ਰਮ ਹੋਇਆ ਉਸ ਦਿਨ ਸੁਪਰਵਾਈਜਰ ਨਰਿੰਦਰ ਛੁੱਟੀ ’ਤੇ ਸੀ। ਪਹਿਲਾ ਤੋਂ ਸੁਪਰਵਾਈਜਰ ਕਮ ਟੈਕਨੀਸ਼ੀਅਨ ਦੀ ਘਾਟ ਦੇ ਚੱਲਦੇ ਆਕਸੀਜਨ ਪਲਾਂਟ ਰੱਬ ਆਸਰੇ ਚੱਲ ਰਿਹਾ ਸੀ। ਹਾਲਾਂਕਿ ਹੁਣ ਨਰਿੰਦਰ ਦੀ ਬਰਖਾਸਤਗੀ ਤੋਂ ਬਾਅਦ ਇੱਕ ਟੈਕਨੀਸ਼ੀਅਨ ਬਚਿਆ ਹੈ।

ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਹਸਪਤਾਲਾਂ ’ਚ ਲੱਗੇ ਆਕਸੀਜਨ ਪਲਾਂਟਾਂ ਨੂੰ ਚਿੱਟਾ ਹਾਥੀ ਕਰਾਰ ਦੇ ਚੁੱਕੇ ਹਨ।

Read Latest News and Breaking News at Daily Post TV, Browse for more News

Ad
Ad