Journalism Of Hope
BREAKING NEWS
AAP ਨੂੰ ਵੱਡਾ ਝਟਕਾ, ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਅਕਾਲੀ ਦਲ ’ਚ ਸ਼ਾਮਲ.......ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ.......ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਤੇ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ.........ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੰਦਰ ਦਾ ਪੁਜਾਰੀ ਦੋਸ਼ੀ ਕਰਾਰ, 16 ਸਾਲ ਦੀ ਕੈਦ.....ਸਮਾਣਾ ’ਚ JCB ਦੇ ਪੰਜੇ ਨਾਲ ਮਾਲਕ ਨੂੰ ਮਿੱਟੀ ’ਚ ਦੱਬਣ ਦੀ ਕੋਸ਼ਿਸ਼, ਚਾਰ ਆਪਰੇਟਰ ਗ੍ਰਿਫ਼ਤਾਰ......ਤੂੜੀ ਦੇ ਕੁੱਪ ਹੇਠਾਂ ਆਉਣ ਨਾਲ 35 ਸਾਲਾ ਕਿਸਾਨ ਦੀ ਮੌਤ........ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ, ਜਨਵਰੀ ‘ਚ ਹੋਣਾ ਸੀ ਵਿਆਹ......ਕੈਨੇਡਾ: ਰੈਸਟੋਰੈਂਟ ਅੰਦਰ ਫਾਇਰਿੰਗ ਦਾ ਮਾਮਲਾ: ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੜ ਧਰਨਾ, ਕਿਹਾ – ‘ਸਰਕਾਰ ਨੇ ਸਿਰਫ ਲਾਰੇ ਲਗਾਏ, ਕੋਈ ਸੁਣਵਾਈ ਨਹੀਂ’

Computer teachers protest: ਸੂਬੇ ਭਰ ਤੋਂ ਆਏ ਕੰਪਿਊਟਰ ਅਧਿਆਪਕਾਂ ਨੇ ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਸਥਿਤ ਨਿਵਾਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਬੂਤ ਧਰਨਾ ਦਿੱਤਾ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੇਵਲ ਲਾਰਿਆਂ ਤੇ ਚੱਲ ਰਹੀ ਹੈ, ਪਰ ਹਕੀਕਤ ਵਿੱਚ ਹਾਲੇ ਤੱਕ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Computer teachers protest: ਸੂਬੇ ਭਰ ਤੋਂ ਆਏ ਕੰਪਿਊਟਰ ਅਧਿਆਪਕਾਂ ਨੇ ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਸਥਿਤ ਨਿਵਾਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਬੂਤ ਧਰਨਾ ਦਿੱਤਾ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੇਵਲ ਲਾਰਿਆਂ ਤੇ ਚੱਲ ਰਹੀ ਹੈ, ਪਰ ਹਕੀਕਤ ਵਿੱਚ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ।

9 ਮਾਰਚ ਨੂੰ ਦਿੱਤੇ ਆਸਵਾਸਨ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ

ਧਿਆਨਯੋਗ ਹੈ ਕਿ ਕੰਪਿਊਟਰ ਅਧਿਆਪਕਾਂ ਨੇ 9 ਮਾਰਚ 2025 ਨੂੰ ਆਪਣਾ ਪੁਰਾਣਾ ਧਰਨਾ ਉਸ ਸ਼ਰਤ ‘ਤੇ ਚੁੱਕਿਆ ਸੀ ਕਿ ਉਨ੍ਹਾਂ ਨੂੰ ਜਲਦੀ ਸਿੱਖਿਆ ਵਿਭਾਗ ‘ਚ ਸ਼ਿਫਟ ਕੀਤਾ ਜਾਵੇਗਾ ਅਤੇ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਅਮਨ ਅਰੋੜਾ ਵੱਲੋਂ ਦਿੱਤੇ ਗਏ ਆਸਵਾਸਨ ਤੋਂ ਬਾਅਦ ਉਮੀਦ ਸੀ ਕਿ ਸਰਕਾਰ ਤੇਜ਼ੀ ਨਾਲ ਕਾਰਵਾਈ ਕਰੇਗੀ, ਪਰ ਉਸ ਤੋਂ ਬਾਅਦ ਹਰ ਮੀਟਿੰਗ ‘ਚ ਸਿਰਫ ਲਾਰੇ ਹੀ ਮਿਲੇ ਹਨ।

ਪੁਲਿਸ ਨਾਲ ਝੜਪ, ਅਧਿਆਪਕਾਂ ਨੇ ਜਤਾਈ ਨਾਰਾਜ਼ਗੀ

ਧਰਨੇ ਦੌਰਾਨ ਪੁਲਿਸ ਅਤੇ ਅਧਿਆਪਕਾਂ ਵਿੱਚ ਸਥਿਤੀ ਤਣਾਅਪੂਰਨ ਹੋ ਗਈ। ਕੰਪਿਊਟਰ ਅਧਿਆਪਕਾਂ ਨੇ ਪੁਲਿਸ ‘ਤੇ ਧੱਕਾ ਮੁੱਕੀ ਕਰਨ ਦੇ ਦੋਸ਼ ਲਾਏ ਅਤੇ ਕਿਹਾ ਕਿ “ਪੁਲਿਸ ਸਿਰਫ ਮੰਤਰੀਆਂ ਦੀ ਰਾਖੀ ਕਰਦੀ ਹੈ, ਪਰ ਉਹਨਾਂ ਦੀ ਤਨਖਾਹ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਚਲਦੀ ਹੈ।”
ਉਨ੍ਹਾਂ ਪੁਲਿਸ ਦੇ ਰਵੱਈਏ ‘ਤੇ ਨਾਰਾਜ਼ਗੀ ਜਤਾਈ।

ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਵਾਲੀ ਮੰਗ ਨੂੰ ਪੂਰਾ ਨਾ ਕੀਤਾ, ਤਾਂ ਉਹ ਪੁਰਾਣੇ ਧਰਨੇ ਵਾਂਗ ਹੀ ਪੱਕਾ ਮੋਰਚਾ ਲਗਾ ਦੇਣਗੇ।

ਮੁੱਖ ਮੰਗਾਂ

  • ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਹੇਠ ਲਿਆ ਜਾਵੇ
  • ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ
  • ਪੱਕੀ ਨਿਯੁਕਤੀ ਅਤੇ ਨਿਯਮਤ ਤਨਖਾਹਾਂ ਦੀ ਗਰੰਟੀ

Read Latest News and Breaking News at Daily Post TV, Browse for more News

Ad
Ad

Punjab District News