Banner
Banner

ਪੰਜਾਬ ਦੇ ਪਿੰਡ ਕੋਲ ਰਾਜਸਥਾਨ ਨਹਿਰ ‘ਤੇ ਅਧੂਰੀ ਮੁਰੰਮਤ, ਪਿੰਡ ਵਾਸੀਆਂ ਨੂੰ ਹਾਦਸੇ ਦਾ ਡਰ

ਲੰਬੀ (ਮੁਕਤਸਰ ਸਾਹਿਬ) – ਹਲਕਾ ਲੰਬੀ ਦੇ ਪਿੰਡ ਮਿੱਡੁ ਖੇੜਾ ਵਿਚੋਂ ਗੁਜ਼ਰ ਰਹੀ ਰਾਜਸਥਾਨ ਨਹਿਰ ਦੀ ਹਾਲ ਹੀ ਵਿੱਚ ਕੀਤੀ ਗਈ ਮੁਰੰਮਤ ਅਧੂਰੀ ਛੱਡੀ ਗਈ, ਜਿਸ ਕਰਕੇ ਪਿੰਡ ਵਾਸੀਆਂ ਵਿੱਚ ਗੰਭੀਰ ਚਿੰਤਾ ਦੀ ਲਹਿਰ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਨਹਿਰ ਦੇ ਕੱਚੇ ਹਿੱਸੇ ਨੂੰ ਤੁਰੰਤ ਪੱਕਾ ਕੀਤਾ ਜਾਵੇ, ਤਾਂ ਜੋ ਮੀਂਹ ਦੌਰਾਨ […]
Khushi
By : Updated On: 04 Aug 2025 12:51:PM
ਪੰਜਾਬ ਦੇ ਪਿੰਡ ਕੋਲ ਰਾਜਸਥਾਨ ਨਹਿਰ ‘ਤੇ ਅਧੂਰੀ ਮੁਰੰਮਤ, ਪਿੰਡ ਵਾਸੀਆਂ ਨੂੰ ਹਾਦਸੇ ਦਾ ਡਰ

ਲੰਬੀ (ਮੁਕਤਸਰ ਸਾਹਿਬ) – ਹਲਕਾ ਲੰਬੀ ਦੇ ਪਿੰਡ ਮਿੱਡੁ ਖੇੜਾ ਵਿਚੋਂ ਗੁਜ਼ਰ ਰਹੀ ਰਾਜਸਥਾਨ ਨਹਿਰ ਦੀ ਹਾਲ ਹੀ ਵਿੱਚ ਕੀਤੀ ਗਈ ਮੁਰੰਮਤ ਅਧੂਰੀ ਛੱਡੀ ਗਈ, ਜਿਸ ਕਰਕੇ ਪਿੰਡ ਵਾਸੀਆਂ ਵਿੱਚ ਗੰਭੀਰ ਚਿੰਤਾ ਦੀ ਲਹਿਰ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਨਹਿਰ ਦੇ ਕੱਚੇ ਹਿੱਸੇ ਨੂੰ ਤੁਰੰਤ ਪੱਕਾ ਕੀਤਾ ਜਾਵੇ, ਤਾਂ ਜੋ ਮੀਂਹ ਦੌਰਾਨ ਸੰਭਾਵਤ ਹਾਦਸਿਆਂ ਤੋਂ ਬਚਾਵ ਹੋ ਸਕੇ।

ਪਿੰਡ ਵਾਸੀਆਂ ਦੇ ਅਨੁਸਾਰ, ਪੁੱਲ ਦੀ ਮੁਰੰਮਤ ਦੌਰਾਨ ਪੁੱਲ ਦੇ ਚਾਰੇ ਪਾਸੇ ਲਗਭਗ 30 ਤੋਂ 40 ਫੁੱਟ ਦਾ ਹਿੱਸਾ ਕੱਚਾ ਛੱਡ ਦਿੱਤਾ ਗਿਆ ਹੈ, ਜੋ ਕਿ ਉੱਚ ਪਾਣੀ ਦੇ ਵਹਾਅ ਸਮੇਂ ਨਹਿਰ ਦੇ ਟੁੱਟਣ ਦਾ ਕਾਰਨ ਬਣ ਸਕਦਾ ਹੈ। ਮਿੱਡੁ ਖੇੜਾ ਪਿੰਡ ਦੀ ਸਥਿਤੀ ਨੀਵੀ ਹੋਣ ਕਰਕੇ, ਪਾਣੀ ਪਿੰਡ ਵੱਲ ਆਉਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ।

ਬਾਰਸ਼ ਦੌਰਾਨ ਵੱਡੇ ਨੁਕਸਾਨ ਦੀ ਆਸ਼ੰਕਾ

ਮੀਂਹ ਰੁੱਤ ਵਿਚ ਜਦ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਤਾਂ ਕੱਚਾ ਹਿੱਸਾ ਨਹਿਰ ਦੀ ਮਜ਼ਬੂਤੀ ਲਈ ਖਤਰਾ ਬਣ ਜਾਂਦਾ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਇਹ ਨਹਿਰ ਟੁੱਟਣ ਕਾਰਨ ਪਿੰਡ ਵਿਚ ਵੱਡਾ ਹਾਦਸਾ ਵਾਪਰ ਸਕਦਾ ਹੈ।

ਪਹਿਲਾਂ ਵੀ ਕੀਤੀਆਂ ਅਪੀਲਾਂ, ਪਰ ਕੋਈ ਸੁਣਵਾਈ ਨਹੀਂ

ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਉੱਚ ਅਧਿਕਾਰੀਆਂ, ਹਲਕੇ ਦੇ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਆਪਣੀ ਮੰਗ ਪਹੁੰਚਾ ਚੁੱਕੇ ਹਨ, ਪਰ ਸਬੰਧਤ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਾਦਸਾ ਹੋਣ ਤੋਂ ਬਾਅਦ ਕਦਮ ਚੁੱਕਣ ਦੀ ਬਜਾਏ ਹੁਣ ਤਕਨੀਕੀ ਢੰਗ ਨਾਲ ਮੁੱਦੇ ਦਾ ਹੱਲ ਕੀਤਾ ਜਾਵੇ।

ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਕ ਵਾਰ ਫਿਰ ਸਰਕਾਰ, ਇਰੀਗੇਸ਼ਨ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰਾਜਸਥਾਨ ਨਹਿਰ ਦੇ ਕੱਚੇ ਛੱਡੇ ਗਏ ਹਿੱਸੇ ਨੂੰ ਤੁਰੰਤ ਪੱਕਾ ਕਰਵਾਇਆ ਜਾਵੇ, ਤਾਂ ਜੋ ਪਿੰਡ ਨੂੰ ਸੰਭਾਵਤ ਤਬਾਹੀ ਤੋਂ ਬਚਾਇਆ ਜਾ ਸਕੇ।

Read Latest News and Breaking News at Daily Post TV, Browse for more News

Ad
Ad