ਪਿਤਾ ਤੋਂ ਸ਼ਰਾਬ ਲਈ ਪੈਸੇ ਨਾ ਮਿਲਣ ‘ਤੇ ਪੁੱਤਰ ਨੇ ਚੱਕਿਆ ਖੌਫ਼ਨਾਕ ਕਦਮ! ਨਦੀ ਛਾਲ ਮਾਰ ਕੀਤੀ ਖ਼ੁਦਖੁਸ਼ੀ
ਨਸ਼ੇ ਦੇ ਆਦੀ ਪੁੱਤਰ ਨੇ ਪਿਤਾ ਤੋਂ ਸ਼ਰਾਬ ਲਈ ਪੈਸੇ ਨਾ ਮਿਲਣ ‘ਤੇ ਘਰ ਨੇੜੇ ਨਾਲੇ ‘ਚ ਛਾਲ ਮਾਰਕੇ ਖ਼ੁਦਖੁਸ਼ੀ ਕਰ ਲਈ।
Haryana News; ਖ਼ਬਰ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਈ ਹੈ ਜਿੱਥੇ ਗੋਹਾਨਾ ਵਿੱਚ ਸ਼ਰਾਬ ਦੀ ਲਤ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ। ਜਦੋਂ ਉਸਨੂੰ ਆਪਣੇ ਪਿਤਾ ਤੋਂ ਸ਼ਰਾਬ ਲਈ ਪੈਸੇ ਨਹੀਂ ਮਿਲੇ ਤਾਂ ਨੌਜਵਾਨ ਨੇ ਗੁੱਸੇ ਅਤੇ ਨਸ਼ੇ ਦੀ ਹਾਲਤ ਵਿੱਚ ਨਾਲੇ ‘ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਨਾਲ 12 ਘੰਟਿਆਂ ਬਾਅਦ ਮ੍ਰਿਤਕ ਦੀ ਲਾਸ਼ ਨਾਲੇ ਵਿੱਚੋਂ ਬਰਾਮਦ ਕੀਤੀ ਗਈ।
ਦਸਣਯੋਗ ਹੈ ਕਿ ਗੋਹਾਨਾ ਦਾ 25 ਸਾਲਾ ਗੋਵਿੰਦ ਨਸ਼ੇ ਦਾ ਆਦੀ ਸੀ ਅਤੇ ਉਹ ਸ਼ਾਮ ਨੂੰ ਸ਼ਰਾਬੀ ਹਾਲਤ ਵਿੱਚ ਘਰ ਪਹੁੰਚਿਆ ਅਤੇ ਆਪਣੇ ਪਿਤਾ ਤੋਂ ਸ਼ਰਾਬ ਪੀਣ ਲਈ ਪੈਸੇ ਮੰਗੇ। ਜਦੋਂ ਪਿਤਾ ਨੇ ਇਨਕਾਰ ਕਰ ਦਿੱਤਾ ਤਾਂ ਨੌਜਵਾਨ ਗੁੱਸੇ ਵਿੱਚ ਆ ਗਿਆ ਅਤੇ ਦੇਰ ਰਾਤ ਘਰ ਦੇ ਨੇੜੇ ਵਗਦੇ ਨਾਲੇ ਵਿੱਚ ਛਾਲ ਮਾਰ ਦਿੱਤੀ। ਗੋਵਿੰਦ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਅਕਸਰ ਸ਼ਰਾਬੀ ਰਹਿੰਦਾ ਸੀ। ਜਦੋਂ ਪੈਸੇ ਖਤਮ ਹੋ ਜਾਂਦੇ ਸਨ ਤਾਂ ਉਹ ਪਰਿਵਾਰ ਤੋਂ ਮੰਗਣਾ ਸ਼ੁਰੂ ਕਰ ਦਿੰਦਾ ਸੀ। ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਨਾਲ 12 ਘੰਟਿਆਂ ਬਾਅਦ ਉਸਦੀ ਲਾਸ਼ ਨਾਲੇ ਵਿੱਚੋਂ ਬਰਾਮਦ ਕੀਤੀ ਗਈ। ਫ਼ਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।