ਅਚਾਨਕ ਬੈਂਕ ਖਾਤੇ ‘ਚ ਆਈ 36 ਅੰਕਾਂ ਦੀ ਰਕਮ ਦੇਖ ਉੱਡੇ ਬੰਦੇ ਦੇ ਹੋਸ਼, ਬੈਂਕ ਅਕਾਊਂਟ ‘ਚ ਆਏ 1 ਅਰਬ 13 ਲੱਖ 55 ਹਜ਼ਾਰ ਕਰੋੜ ਰੁਪਏ

UP News: ਗ੍ਰੇਟਰ ਨੋਇਡਾ ਦੇ ਦਨਕੌਰ ਵਿੱਚ ਇੱਕ ਮ੍ਰਿਤਕ ਔਰਤ ਦੇ ਬੈਂਕ ਖਾਤੇ ਵਿੱਚ ਅਚਾਨਕ 1 ਅਰਬ 13 ਲੱਖ 56 ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਪੁੱਤਰ ਨੂੰ ਇਹ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ।
1 Billion 13 Lakh 55 Thousand Crores Rs in Bank Account: ਜੇਕਰ ਤੁਹਾਡੇ ਬੈਂਕ ਅਕਾਊਂਟ ‘ਚ ਅਚਾਨਕ ਕਰੋੜਾਂ ਰੁਪਏ ਜਾਣ ਤਾਂ ਤੁਸੀਂ ਕੀ ਕਰੋਗੇ। ਸਭ ਤੋਂ ਪਹਿਲਾਂ ਤਾਂ ਕੋਈ ਵੀ ਹੈਰਾਨ ਹੋਵੇਗਾ ਅਤੇ ਕੋਈ ਇਸ ਤਰ੍ਹਾਂ ਦੀ ਖ਼ਬਰ ਨਾਲ ਸੋਚਾਂ ‘ਚ ਵੀ ਜ਼ਰੂਰ ਪੈ ਜਾਵੇਗਾ ਕੀ ਕਿਤੇ ਇਸ ਨਾਲ ਉਹ ਕਿਸੇ ਮੁਸ਼ਕਿਲ ‘ਚ ਨਾ ਪੈ ਜਾਵੇ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਸੋਚਾਂ ਨੂੰ ਲੈ ਕੇ ਉਲਝਣ ‘ਚ ਪੈ ਜਾਵੇਗਾ।
ਹੁਣ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਸ ‘ਚ ਬੰਦੇ ਦੇ ਅਕਾਊਂਟ ‘ਚ 1, 2 ਕਰੋੜ ਜਾਂ ਅਰਬ ਨਹੀਂ ਸਗੋਂ 36 ਅੰਕਾਂ ਦੀ ਰਕਮ ਯਾਨੀ 10,01,35,60,00,00,00,00,00,01,00,23,56,00,00,00,00,299 ਰੁਪਏ ਬੈਂਕ ਅਕਾਊਂਟ ‘ਚ ਆਉਣ ਨਾਲ ਸਨਸਨੀ ਫੈਲ ਗਈ। ਇਸ ਅਨੋਖੇ ਮਾਮਲੇ ਨੇ ਸੋਸ਼ਲ ਮੀਡੀਆ ‘ਤੇ ਵੀ ਤੂਫ਼ਾਨ ਮਚਾ ਦਿੱਤਾ। ਲੋਕਾਂ ਨੇ ਦੀਪਕ ਨੂੰ ‘ਅਸਲ ਜ਼ਿੰਦਗੀ ਦਾ ਅਰਬਪਤੀ’ ਕਹਿਣ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
20 ਸਾਲਾਂ ਨੌਜਵਾਨ ਦੀਪਕ ਸਮੇਤ ਪੂਰਾ ਪਰਿਵਾਰ ਹੋ ਗਿਆ ਹੈਰਾਨ
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਦਨਕੌਰ ਥਾਣਾ ਖੇਤਰ ਦੇ ਉਂਚੀ ਦਨਕੌਰ ਪਿੰਡ ਦੇ 20 ਸਾਲਾਂ ਨੌਜਵਾਨ ਦੀਪਕ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਉਸਦੇ ਬੈਂਕ ਖਾਤੇ ਵਿੱਚ ਅਚਾਨਕ 1 ਅਰਬ 13 ਲੱਖ 55 ਹਜ਼ਾਰ ਕਰੋੜ ਰੁਪਏ ਦੀ ਰਕਮ ਆ ਗਈ। ਇਸ ਬਹੁਤ ਹੀ ਅਸਾਧਾਰਨ ਲੈਣ-ਦੇਣ ਨੇ ਦੀਪਕ ਨੂੰ ਕੁਝ ਮਿੰਟਾਂ ਵਿੱਚ ਹੀ ਕਾਗਜ਼ ‘ਤੇ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ। ਪਰ ਦੀਪਕ ਖੁਦ ਅਤੇ ਉਸਦਾ ਪੂਰਾ ਪਰਿਵਾਰ ਇਸ ਪੂਰੀ 36 ਅੰਕਾਂ ਦੀ ਰਕਮ ਦਾ ਪਤਾ ਨਹੀਂ ਲਗਾ ਸਕਿਆ। ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੀ ਹੈਰਾਨ ਰਹਿ ਗਈ ਅਤੇ ਜਲਦੀ ਨਾਲ ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ।
ਆਮਦਨ ਕਰ ਵਿਭਾਗ ਦੀ ਟੀਮ ਜਾਂਚ ਵਿੱਚ ਲੱਗੀ
ਦੱਸ ਦੇਈਏ ਕਿ ਜਦੋਂ ਪੁਲਿਸ ਅਤੇ ਬੈਂਕ ਟੀਮ ਨੇ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਰਕਮ ਬੈਂਕ ਦੇ ਸਿਸਟਮ ਵਿੱਚ ਦਰਜ ਨਹੀਂ ਸੀ, ਜਦੋਂ ਕਿ ਇਹ ਰਕਮ ਅਜੇ ਵੀ ਦੀਪਕ ਦੇ ਮੋਬਾਈਲ ਬੈਂਕਿੰਗ ਐਪ ਵਿੱਚ ਦਿਖਾਈ ਦੇ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਕੋਈ ਤਕਨੀਕੀ ਖਰਾਬੀ ਹੈ ਜਾਂ ਕਿਸੇ ਵੱਡੀ ਸਾਈਬਰ ਧੋਖਾਧੜੀ ਦਾ ਸੰਕੇਤ ਹੈ।
ਮਾਮਲੇ ਨੂੰ ਗੰਭੀਰ ਹੁੰਦੇ ਦੇਖ ਕੇ, ਦੀਪਕ ਦੇ ਬੈਂਕ ਖਾਤੇ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ ਹੈ ਅਤੇ ਪੂਰੀ ਰਿਪੋਰਟ ਆਮਦਨ ਕਰ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਆਮਦਨ ਕਰ ਅਤੇ ਸਾਈਬਰ ਸੁਰੱਖਿਆ ਏਜੰਸੀਆਂ ਵੀ ਇਸ ‘ਤੇ ਸਰਗਰਮ ਹੋ ਗਈਆਂ ਹਨ ਅਤੇ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਕਿ ਇਹ ਰਕਮ ਕਿਵੇਂ ਅਤੇ ਕਿੱਥੋਂ ਟ੍ਰਾਂਸਫਰ ਕੀਤੀ ਗਈ।