Banner
Banner

11 ਸਾਲਾਂ ਅਮਰੀਕੀ ਨਾਗਰਿਕ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤੇ ਦੋਸ਼ੀ, ਬੱਚਾ ਵੀ ਬਰਾਮਦ

Kapurthala Police: 3 ਅਗਸਤ ਨੂੰ ਟੈਕਨੀਕਲ ਸੈੱਲ ਤੇ ਹਿਊਮਨ ਇੰਟੈਲੀਜੈਂਸ ਦੀ ਟੀਮ ਨੇ ਸਮਿੰਦਰ ਕੌਰ ਤੇ ਅਜੀਤਪਾਲ ਸਿੰਘ ਨੂੰ ਪਿੰਡ ਫੈਜ਼ਲ ਥਾਣਾ ਯਾਰੀਪੁਰ ਜ਼ਿਲ੍ਹਾ ਕੁਲਗਾਮ ਜੰਮੂ ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਅਦਾਲਤ ‘ਚ ਪੇਸ਼ ਕਰ ਕੀਤਾ। 11-year-old American Citizen Child Kidnapping: ਕਪੂਰਥਲਾ ਦੇ ਢਿਲਵਾਂ ਇਲਾਕੇ ਤੋਂ 3 ਮਹੀਨੇ ਪਹਿਲਾਂ ਇੱਕ 11 ਸਾਲਾਂ ਅਮਰੀਕੀ ਨਾਗਰਿਕ ਬੱਚੇ ਨੂੰ […]
Khushi
By : Updated On: 05 Aug 2025 12:27:PM
11 ਸਾਲਾਂ ਅਮਰੀਕੀ ਨਾਗਰਿਕ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤੇ ਦੋਸ਼ੀ, ਬੱਚਾ ਵੀ ਬਰਾਮਦ

Kapurthala Police: 3 ਅਗਸਤ ਨੂੰ ਟੈਕਨੀਕਲ ਸੈੱਲ ਤੇ ਹਿਊਮਨ ਇੰਟੈਲੀਜੈਂਸ ਦੀ ਟੀਮ ਨੇ ਸਮਿੰਦਰ ਕੌਰ ਤੇ ਅਜੀਤਪਾਲ ਸਿੰਘ ਨੂੰ ਪਿੰਡ ਫੈਜ਼ਲ ਥਾਣਾ ਯਾਰੀਪੁਰ ਜ਼ਿਲ੍ਹਾ ਕੁਲਗਾਮ ਜੰਮੂ ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਅਦਾਲਤ ‘ਚ ਪੇਸ਼ ਕਰ ਕੀਤਾ।

11-year-old American Citizen Child Kidnapping: ਕਪੂਰਥਲਾ ਦੇ ਢਿਲਵਾਂ ਇਲਾਕੇ ਤੋਂ 3 ਮਹੀਨੇ ਪਹਿਲਾਂ ਇੱਕ 11 ਸਾਲਾਂ ਅਮਰੀਕੀ ਨਾਗਰਿਕ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੇ ਨੂੰ ਅਗਵਾ ਕਰਨ ਦਾ ਇਲਜ਼ਾਮ ਉਸ ਦੀ ਕੇਅਰਟੇਕਰ ਔਰਤ ਅਤੇ ਉਸ ਦੇ ਪਤੀ ‘ਤੇ ਸੀ। ਇਸ ਮਾਮਲੇ ਨੂੰ 3 ਮਹੀਨੇ ਬਾਅਦ ਹੱਲ ਕਰਨ ਦਾ ਦਾਅਵਾ ਜ਼ਿਲ੍ਹਾ ਪੁਲਿਸ ਨੇ ਕੀਤਾ ਹੈ।

ਇਸ ਦੀ ਪੁਸ਼ਟੀ ਕਰਦੇ ਹੋਏ ਐੱਸ ਪੀ ਡੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਦੋਸ਼ੀ ਜੋੜੇ ਨੂੰ ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 11 ਸਾਲਾਂ ਅਮਰੀਕੀ ਨਾਗਰਿਕ ਬੱਚਾ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ, ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਐੱਸ ਪੀ ਡੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਉਸ ਦੇ ਵਾਰਸਾਂ ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਦੂਜੇ ਪਾਸੇ, ਅਮਰੀਕੀ ਦੂਤਾਵਾਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਐੱਸ ਪੀ ਡੀ ਨੇ ਅੱਗੇ ਦੱਸਿਆ ਕਿ ਢਿਲਵਾਂ ਦੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਸੀ ਕਿ ਉਸਦਾ ਪੁੱਤਰ ਪੋਲੈਂਡ ਵਿੱਚ ਰਹਿੰਦਾ ਹੈ, ਅਤੇ ਉਸਦਾ ਪੋਤਾ ਜੋ ਕਿ 11 ਸਾਲ ਦਾ ਹੈ, 12 ਮਈ 2025 ਨੂੰ, ਸਮਿੰਦਰ ਕੌਰ ਅਤੇ ਅਜੀਤਪਾਲ ਸਿੰਘ ਨਿਵਾਸੀ ਆਦਰਸ਼ ਕਾਲੋਨੀ ਜਲੰਧਰ ਨੇ ਧੋਖੇ ਨਾਲ ਉਸਦੇ ਪੋਤੇ ਨੂੰ ਅਗਵਾ ਕਰ ਲਿਆ। ਜਿਸ ਤੋਂ ਬਾਅਦ, ਬੱਚੇ ਦੀ ਦਾਦੀ ਦੇ ਬਿਆਨ ‘ਤੇ, ਦੋਸ਼ੀ ਜੋੜੇ ਵਿਰੁੱਧ ਥਾਣਾ ਢਿਲਵਾਂ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ। ਇਸ ਦੇ ਨਾਲ ਹੀ, ਕਿਉਂਕਿ ਬੱਚਾ ਅਮਰੀਕੀ ਨਾਗਰਿਕ ਹੈ, ਇਸ ਲਈ ਅਮਰੀਕੀ ਦੂਤਾਵਾਸ ਨੂੰ ਵੀ ਸੂਚਿਤ ਕੀਤਾ ਗਿਆ।

ਇਸ ਤੋਂ ਬਾਅਦ, 3 ਅਗਸਤ ਨੂੰ ਟੈਕਨੀਕਲ ਸੈੱਲ ਅਤੇ ਹਿਊਮਨ ਇੰਟੈਲੀਜੈਂਸ ਦੀ ਟੀਮ ਨੇ ਸਮਿੰਦਰ ਕੌਰ ਅਤੇ ਅਜੀਤਪਾਲ ਸਿੰਘ ਨੂੰ ਪਿੰਡ ਫੈਜ਼ਲ ਥਾਣਾ ਯਾਰੀਪੁਰ ਜ਼ਿਲ੍ਹਾ ਕੁਲਗਾਮ ਜੰਮੂ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ, ਦੋਵਾਂ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਗਿਆ। ਇਸ ਦੇ ਨਾਲ ਹੀ, ਅਮਰੀਕੀ ਨਾਗਰਿਕ ਬੱਚੇ ਨੂੰ ਵਾਰਸਾਂ ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

Read Latest News and Breaking News at Daily Post TV, Browse for more News

Ad
Ad