ਰਾਮ ਰਹੀਮ ਦਾ ਨਵਾਂ ਦਾਅਵਾ, ਕਹਿੰਦਾ ਪੂਰੇ ਦੇਸ਼ ‘ਚ ਫੈਲਿਆ ਸੱਪ ਫੜਣ ਵਾਲਾ ਕੈਚਰ ਮੈਂ ਬਣਾਇਆ

ਬਲਾਤਕਾਰ ਅਤੇ ਕਤਲ ਕੇਸ ‘ਚ ਸੁਨਾਰਿਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਡੇਰਾ ਮੁੱਖੀ ਰਾਮ ਰਹੀਮ ਇੱਕ ਵਾਰ ਫਿਰ ਤੋਂ 30 ਦਿਨ ਦੀ ਪੈਰੋਲ ‘ਤੇ ਬਾਹਰ ਹੈ। ਇਸ ਦੌਰਾਨ ਉਸ ਨੇ ਆਨਲਾਈਨ ਆਪਣੇ ਪੈਰੋਕਾਰਾਂ ਨਾਲ ਗੱਲ ਕਰਨ ਦਾ ਸਿਲਸਿਲਾ ਸ਼ੁਰੂ ਕੀਤ ਹੈ। ਜਿਸ ‘ਚ ਆਏ ਦਿਨ ਰਾਮ ਰਹੀਮ ਨਵੀਂਆਂ ਨਵੀਂਆਂ ਗੱਲਾਂ ਕਰ ਰਿਹਾ ਹੈ। ਹਾਲ ਹੀ […]
Randhir Bansal
By : Updated On: 03 Feb 2025 14:00:PM
ਰਾਮ ਰਹੀਮ ਦਾ ਨਵਾਂ ਦਾਅਵਾ, ਕਹਿੰਦਾ ਪੂਰੇ ਦੇਸ਼ ‘ਚ ਫੈਲਿਆ ਸੱਪ ਫੜਣ ਵਾਲਾ ਕੈਚਰ ਮੈਂ ਬਣਾਇਆ

ਬਲਾਤਕਾਰ ਅਤੇ ਕਤਲ ਕੇਸ ‘ਚ ਸੁਨਾਰਿਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਡੇਰਾ ਮੁੱਖੀ ਰਾਮ ਰਹੀਮ ਇੱਕ ਵਾਰ ਫਿਰ ਤੋਂ 30 ਦਿਨ ਦੀ ਪੈਰੋਲ ‘ਤੇ ਬਾਹਰ ਹੈ। ਇਸ ਦੌਰਾਨ ਉਸ ਨੇ ਆਨਲਾਈਨ ਆਪਣੇ ਪੈਰੋਕਾਰਾਂ ਨਾਲ ਗੱਲ ਕਰਨ ਦਾ ਸਿਲਸਿਲਾ ਸ਼ੁਰੂ ਕੀਤ ਹੈ। ਜਿਸ ‘ਚ ਆਏ ਦਿਨ ਰਾਮ ਰਹੀਮ ਨਵੀਂਆਂ ਨਵੀਂਆਂ ਗੱਲਾਂ ਕਰ ਰਿਹਾ ਹੈ।

ਹਾਲ ਹੀ ‘ਚ ਆਨਲਾਈਨ ਆਪਣੇ ਫੋਲੋਅਰਸ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੇ ਸੱਪ ਫੜਨ ਵਾਲਾ ਕੈਚਰ ਬਣਾਇਆ ਹੈ। ਅੱਜ ਇਹ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ। ਕਿਸੇ ਨੇ ਮੈਨੂੰ ਇਹ ਵੀ ਕਿਹਾ ਕਿ ਤੁਹਾਨੂੰ ਇਸ ਦਾ ਪੇਟੈਂਟ ਕਰਵਾਉਣਾ ਚਾਹੀਦਾ ਸੀ। ਮੈਂ ਕਿਹਾ ਅਸੀਂ ਕਿਹੜਾ ਕਾਰੋਬਾਰ ਕਰਨਾ ਹੈ?

ਰਾਮ ਰਹੀਮ ਨੇ ਇਸ ਦਾ ਕਾਰਨ ਦੱਸਿਆ ਕਿ ਜਦੋਂ ਸਿਰਸਾ ‘ਚ ਸ਼ਾਹ ਮਸਤਾਨਾ ਜੀ ਧਾਮ ਬਣ ਰਿਹਾ ਸੀ ਤਾਂ ਇੱਥੋਂ ਕੋਬਰਾ ਨਿਕਲ ਰਹੇ ਸੀ। ਪਹਿਲਾਂ ਨੌਕਰ ਉਨ੍ਹਾਂ ਨੂੰ ਫੜ ਕੇ ਦੂਰ ਜੰਗਲ ਵਿੱਚ ਛੱਡ ਦਿੰਦੇ ਸੀ। ਸਾਲ 1994 ਵਿੱਚ ਅਸੀਂ ਕੈਚਰ ਬਣਾਇਆ। ਅਸੀਂ ਸੋਚਿਆ ਕਿ ਸੱਪ ਬੱਚਿਆਂ ਨੂੰ ਡੰਗ ਸਕਦੇ ਹਨ। ਜਿਸ ਕਰਕੇ ਅਸੀਂ ਸੱਪ ਫੜਣ ਵਾਲਾ ਕੈਚਰ ਬਣਾਇਆ ਤਾਂ ਜੋਂ ਸੱਪ ਨੂੰ ਦੂਰੋਂ ਹੀ ਫੜਿਆ ਜਾ ਸਕੇ ਅਤੇ ਸੱਪ ਨੂੰ ਸੱਟ ਵੀ ਨਾਂਹ ਲੱਗੇ।

ਉਨ੍ਹਾਂ ਕਿਹਾ ਕਿ ਅਸੀਂ 1990 ‘ਚ ਟੀ-20 ਦੀ ਸ਼ੁਰੂਆਤ ਵੀ ਕੀਤੀ ਸੀ। ਉਸ ਤੋਂ ਪਹਿਲਾਂ ਜਲਾਲਨਾ ਸਾਹਿਬ ਦਾ ਸਟੇਡੀਅਮ ਬਣਿਆ ਸੀ। ਉਸ ਸਮੇਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਕੋਈ ਕ੍ਰਿਕਟ ਹੈ? ਕੋਈ ਖੇਡਣ ਨਹੀਂ ਆਇਆ। ਅੱਜ ਪੂਰੀ ਦੁਨੀਆ ਨੇ ਇਸ ਨੂੰ ਅਪਣਾ ਲਿਆ ਹੈ।

ਦੱਸ ਦਈਏ ਕਿ ਰਾਮ ਰਹੀਮ ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਫਿਲਹਾਲ ਉਹ 30 ਦਿਨਾਂ ਦੀ ਪੈਰੋਲ ‘ਤੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ‘ਚ ਰਹਿ ਰਿਹਾ ਹੈ। ਜਿੱਥੋਂ ਉਹ ਰੋਜ਼ਾਨਾ ਸ਼ਰਧਾਲੂਆਂ ਨਾਲ ਆਨਲਾਈਨ ਸਤਿਸੰਗ ਕਰ ਰਹੇ ਹਨ।

ਡਿਜੀਟਲ ਗ੍ਰਿਫਤਾਰੀ ‘ਤੇ ਵੀ ਬੋਲਿਆ ਰਾਮ ਰਹੀਮ

ਰਾਮ ਰਹੀਮ ਨੇ ਸਤਿਸੰਗ ਵਿੱਚ ਕਿਹਾ ਕਿ ਅੱਜਕੱਲ੍ਹ ਡਿਜੀਟਲ ਲੁੱਟ ਦਾ ਦੌਰ ਆ ਗਿਆ ਹੈ। ਵੱਡੇ ਫੰਨੇ ਖਾਂ ਨੂੰ ਫਸਾ ਲੈਂਦੇ ਹਨ। ਡਿਜੀਟਲ ਗ੍ਰਿਫਤਾਰੀ ਦਾ ਮਤਲਬ ਹੈ ਕਿਸੇ ਨੂੰ ਫੋਨ ‘ਤੇ ਹੀ ਕੈਪਚਰ ਕਰਨਾ। ਉਹ ਜਿਹਾ ਚਾਹੁੰਦੇ ਹਨ, ਉਸ ਤਰ੍ਹਾਂ ਦਾ ਕਰਵਾ ਲੈਂਦੇ ਹਨ। ਫ਼ੋਨ ਡਿਸਕਨੈਕਟ ਕਰਕੇ ਪਾਸੇ ਰੱਖ ਦਿਓ। ਹੇ, ਫ਼ੋਨ ਬੰਦ ਕਰੋ ਅਤੇ ਇਸਨੂੰ ਦੂਰ ਰੱਖੋ। ਇਸ ਨੂੰ ਰਿਕਾਰਡ ਕਰਕੇ ਪੁਲਿਸ ਵਾਲੇ ਨੂੰ ਦੇ ਦਿਓ। ਰ, ਤੁਸੀਂ ਆਪ ਹੀ ਘਬਰਾਉਣ ਲੱਗ ਜਾਂਦੇ ਹੋ। ਕਿਤੇ ਨਾ ਕਿਤੇ ਥੋੜਾ ਜਿਹਾ ਆਪਣਾ ਦਿਲ ਵੀ ਤਾਂ ਕਾਲਾ ਹੈ, ਡਰਦਾ ਉਹੀ ਹੈ ਜੋ ਗੜਬੜ ਕਰਦਾ ਹੈ।

Read Latest News and Breaking News at Daily Post TV, Browse for more News

Ad
Ad