New Income Tax Bill: ਕੇਂਦਰ ਸਰਕਾਰ 6 ਫਰਵਰੀ ਨੂੰ ਪੇਸ਼ ਕਰ ਸਕਦੀ ਹੈ ਨਵਾਂ ਇਨਕਮ ਟੈਕਸ ਬਿੱਲ, ਹੋ ਸਕਦੇ ਹਨ ਕਈ ਵੱਡੇ ਬਦਲਾਅ

ਨਵੇਂ ਇੰਕਮ ਟੈਕਸ ਬਿਲ (New Tax Bill) ਦਾ ਡ੍ਰਾਫਟ 6 ਫਰਵਰੀ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਬਿੱਲ ਮੌਜੂਦਾ ਇਨਕਮ ਟੈਕਸ ਕਾਨੂੰਨ ਵਿੱਚ ਵੱਡੇ ਬਦਲਾਅ ਲਿਆਉਣ ਵਾਲਾ ਹੈ। ਖ਼ਬਰਾਂ ਮੁਤਾਬਕ, ਇਸ ‘ਚ ਲਗਭਗ 3 ਲੱਖ ਸ਼ਬਦ ਹਟਾਏ ਜਾ ਸਕਦੇ ਹਨ, ਜਿਸ ਨਾਲ ਇਸਨੂੰ ਸਮਝਣਾ ਆਸਾਨ ਹੋ ਜਾਵੇਗਾ। ਫਿਲਹਾਲ, ਇਨਕਮ […]
Randhir Bansal
By : Updated On: 03 Feb 2025 14:29:PM
New Income Tax Bill: ਕੇਂਦਰ ਸਰਕਾਰ 6 ਫਰਵਰੀ ਨੂੰ ਪੇਸ਼ ਕਰ ਸਕਦੀ ਹੈ ਨਵਾਂ ਇਨਕਮ ਟੈਕਸ ਬਿੱਲ, ਹੋ ਸਕਦੇ ਹਨ ਕਈ ਵੱਡੇ ਬਦਲਾਅ

ਨਵੇਂ ਇੰਕਮ ਟੈਕਸ ਬਿਲ (New Tax Bill) ਦਾ ਡ੍ਰਾਫਟ 6 ਫਰਵਰੀ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਬਿੱਲ ਮੌਜੂਦਾ ਇਨਕਮ ਟੈਕਸ ਕਾਨੂੰਨ ਵਿੱਚ ਵੱਡੇ ਬਦਲਾਅ ਲਿਆਉਣ ਵਾਲਾ ਹੈ। ਖ਼ਬਰਾਂ ਮੁਤਾਬਕ, ਇਸ ‘ਚ ਲਗਭਗ 3 ਲੱਖ ਸ਼ਬਦ ਹਟਾਏ ਜਾ ਸਕਦੇ ਹਨ, ਜਿਸ ਨਾਲ ਇਸਨੂੰ ਸਮਝਣਾ ਆਸਾਨ ਹੋ ਜਾਵੇਗਾ।

ਫਿਲਹਾਲ, ਇਨਕਮ ਟੈਕਸ ਕਾਨੂੰਨ (Income Tax Law) ਲਗਪਗ 6 ਲੱਖ ਸ਼ਬਦਾਂ ਦਾ ਹੈ, ਜਿਸਨੂੰ ਅੱਧੇ ਤੋਂ ਘਟਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਨਾਲ ਸਰਕਾਰ ਟੈਕਸ ਸਿਸਟਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੀ ਹੈ। ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਬਜਟ 2025-26 ਪੇਸ਼ ਕਰਦੇ ਹੋਏ ਦੱਸਿਆ ਕਿ ਸਰਕਾਰ ਅਗਲੇ ਹਫ਼ਤੇ ਸੰਸਦ ਵਿੱਚ ਨਵਾਂ ਇੰਕਮ ਟੈਕਸ ਕਾਨੂੰਨ ਲਿਆਉਣ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ, “ਜਿਸ ਤਰ੍ਹਾਂ ਸਾਡੀ ਸਰਕਾਰ ਨੇ ਭਾਰਤੀ ਨਿਆਂ ਸੰਹਿਤਾ ਨੂੰ ਭਾਰਤੀ ਦੰਡ ਸੰਹਿਤਾ ਨਾਲ ਬਦਲਾਵ ਕੀਤਾ, ਉਸੇ ਤਰ੍ਹਾਂ ਇਹ ਨਵਾਂ ਇੰਕਮ ਟੈਕਸ ਬਿੱਲ ਵੀ ‘ਨਿਆਂ ਦੀ ਭਾਵਨਾ ਨੂੰ ਅੱਗੇ ਵਧਾਏਗਾ। ਨਵਾਂ ਕਾਨੂੰਨ ਸਾਫ਼ ਅਤੇ ਸਿੱਧਾ ਹੋਵੇਗਾ, ਜਿਸ ਵਿੱਚ ਮੌਜੂਦਾ ਕਾਨੂੰਨ ਦੇ ਅੱਧੇ ਤੋਂ ਵੀ ਘੱਟ ਚੈਪਟਰ ਅਤੇ ਸ਼ਬਦ ਹੋਣਗੇ। ਇਹ ਟੈਕਸਪੇਅਰਜ਼ ਅਤੇ ਟੈਕਸ ਡਿਪਾਰਟਮੈਂਟ ਦੋਹਾਂ ਲਈ ਸਮਝਣਾ ਆਸਾਨ ਹੋਵੇਗਾ, ਜਿਸ ਨਾਲ ਟੈਕਸ ਮਾਮਲਿਆਂ ਵਿੱਚ ਅਣਿਸ਼ਚਿਤਤਾ ਅਤੇ ਵਿਵਾਦ ਘੱਟ ਹੋਣਗੇ।”

ਇਹ ਨਵਾਂ ਇਨਕਮ ਟੈਕਸ ਕਾਨੂੰਨ ਪਿਛਲੇ ਬਜਟ (2024-25) ‘ਚ ਕੀਤੇ ਗਏ ਐਲਾਨ ਦੇ ਆਧਾਰ ‘ਤੇ ਲਿਆਂਦਾ ਜਾ ਰਿਹਾ ਹੈ। ਜੁਲਾਈ 2024 ਵਿੱਚ, ਵਿੱਤ ਮੰਤਰੀ ਨੇ ਕਿਹਾ ਸੀ ਕਿ ਆਮਦਨ ਕਰ ਕਾਨੂੰਨ, 1961 ਦੀ ਪੂਰੀ ਸਮੀਖਿਆ ਛੇ ਮਹੀਨਿਆਂ ਵਿੱਚ ਪੂਰੀ ਕਰ ਲਈ ਜਾਵੇਗੀ। ਹੁਣ ਸਰਕਾਰ ਇਸ ਬਿੱਲ ਨੂੰ ਪੇਸ਼ ਕਰਨ ਲਈ ਤਿਆਰ ਹੈ। ਨਵੇਂ ਇਨਕਮ ਟੈਕਸ ਕਾਨੂੰਨ ਨਾਲ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਅਤੇ ਵਿਵਾਦਾਂ ਨੂੰ ਘੱਟ ਕਰਨ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad