ਲੋਕਾਂ ਲਈ ਆਫ਼ਤ ਬਣਿਆ ਬਰਸਾਤੀ ਪਾਣੀ,ਘਰਾਂ ‘ਚ ਵੜਿਆ ਪਾਣੀ, ਵੀਡਿਓ ਵਾਇਰਲ ਹੋਣ ‘ਤੇ ਹਰਕਤ ‘ਚ ਪੇਸ਼ ਆਇਆ ਪ੍ਰਸ਼ਾਸ਼ਨ
Rainwater problem; ਗੁਰਦਾਸਪੁਰ ‘ਚ ਮੀਂਹ ਪੈਣ ਨਾਲ ਮੁਹੱਲੇ ਦੇ ਕਈ ਘਰਾਂ ‘ਚ ਪਾਣੀ ਵੜ ਗਿਆ ,ਜਿਸ ‘ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਮੌਕੇ ਦੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
Gurdaspur Rain water; ਬੀਤੇ ਕੱਲ ਹੋਈ ਬਰਸਾਤ ਦੇ ਨਾਲ ਗੁਰਦਾਸਪੁਰ ਦੇ ਕਈ ਮੁਹੱਲਿਆਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਭਰ ਗਿਆ ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇਜੀ ਨਾਲ ਵਾਇਰਲ ਹੋਈ। ਜਦੋਂ ਇਸ ਘਟਨਾ ਦਾ ਪਤਾ ਏਡੀਸੀ ਹਰਜਿੰਦਰ ਬੇਦੀ ਨੂੰ ਲੱਗਾ ਤਾਂ ਉਹਨਾਂ ਨੇ ਤੁਰੰਤ ਮੌਕੇ ਤੇ ਕਾਦਰੀ ਮੁਹੱਲੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਹੱਲੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ।
ਗੋਰਤਲਬ ਹੈ ਕਿ ਏਡੀਸੀ ਗੁਰਦਾਸਪੁਰ ਹਰਜਿੰਦਰ ਬੇਦੀ ਰੋਜ਼ਾਨਾ ਸਵੇਰੇ ਆਪਣੇ ਹੀ ਤਰੀਕੇ ਦੇ ਨਾਲ ਨਿਕਲਦੇ ਹਨ ਅਤੇ ਗਰਾਊਂਡ ਲੈਵਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ।ਅੱਜ ਵੀ ਜਦੋਂ ਪਾਣੀ ਦੇ ਵਿੱਚ ਡੁੱਬੇ ਕਾਦਰੀ ਮੁਹੱਲੇ ਦੇ ਕਈ ਘਰਾਂ ਵਿੱਚ ਏਡੀਸੀ ਹਰਜਿੰਦਰ ਬੇਦੀ ਪਹੁੰਚੇ ਤਾਂ ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਕੁਝ ਲੋਕਾਂ ਵੱਲੋਂ ਵੱਖ ਵੱਖ ਬੋਰਡ ਦੀ ਜਮੀਨ ਲੀਜ ਤੇ ਲੈ ਗਈ ਹੈ , ਜੋ ਅੱਗੇ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੱਤੀ ਗਈ ਹੈ ਜਦਕਿ ਇਹਨਾਂ ਲੋਕਾਂ ਵੱਲੋਂ ਨਾਲੇ ਬੰਦ ਕਰਨ ਅਤੇ ਇੱਕ ਨਾਲੇ ਤੇ ਚੈਂਬਰ ਲਗਾਉਣ ਕਾਰਨ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਹੀਂ ਹੋ ਪਾ ਰਹੀ । ਏਡੀਸੀ ਬੇਦੀ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਲੋਕਾਂ ਨੂੰ ਜਲਦੀ ਬਰਸਾਤੀ ਪਾਣੀ ਦੀ ਇਸ ਸਮੱਸਿਆ ਤੋਂ ਨਿਜਾਤ ਦਵਾਈ ਜਾਵੇਗੀ।