ਪੰਜਾਬ ਸਰਕਾਰ ਨੇ ਨੌਜਵਾਨਾਂ, ਖਿਡਾਰੀਆਂ, ਕਿਸਾਨਾਂ ਅਤੇ ਵਪਾਰੀਆਂ ਨਾਲ ਕੀਤਾ ਵੱਡਾ ਧੋਖਾ : ਸਰਬਜੀਤ ਸਿੰਘ ਝਿੰਜਰ
Sarabjit Singh Jhinjar; ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾ ਵਪਾਰੀਆਂ ਸਮੇਤ ਹਰੇਕ ਵਰਗ ਨਾਲ ਧੱਕਾ ਕੀਤਾ ਗਿਆ ਹੈ, ਉੱਥੇ ਹੀ ਨੌਜਵਾਨ ਵਰਗ ਨਾਲ ਵੱਡੀ ਦੁਰਦਸ਼ਾ ਕੀਤੀ ਹੈ ਕਿਉਂਕਿ ਨੌਜਵਾਨਾਂ ਨੂੰ ਨੌਕਰੀਆਂ ਨਾ ਦੇ ਕੇ ਬੇਰੁਜ਼ਗਾਰੀ ਦੀ ਲਾਈਨ ਨੂੰ ਹੋਰ ਲੰਬਾ ਕੀਤਾ ਹੈ ਜੇ ਤੇ ਜੇਕਰ ਥੋੜੀਆਂ ਬਹੁਤੀਆਂ ਨੌਕਰੀਆਂ ਦਿੱਤੀਆਂ ਵੀ ਹਨ ਤਾਂ ਉਹ ਵੀ ਬਾਹਰਲੀ ਸੂਬਿਆਂ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ।
ਯੂਥ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਰਾਸ਼ਟਰੀ ਅੰਤਰ ਰਾਸ਼ਟਰੀ ਓਲੰਪੀਅਨ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਲਈ ਵੀ ਨੌਕਰੀਆਂ ਵਿੱਚ ਕੋਈ ਕੋਟਾ ਨਿਰਧਾਰਿਤ ਨਹੀਂ ਕੀਤਾ ਗਿਆ, ਜਦੋਂ ਕਿ ਅਕਾਲੀ ਸਰਕਾਰ ਨੇ ‘ਸਪੋਰਟਸ ਕੋਟਾ’ ਲਾਗੂ ਕਰ ਕੇ ਅਨੇਕਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਸਨ, ਤੇ ਹੁਣ ਨੌਜਵਾਨ ਖਿਡਾਰੀਆਂ ਨੂੰ ਵੀ ਨਜ਼ਰਅੰਦਾਜ਼ ਕਰਕੇ ਖੇਡਾਂ ਤੋਂ ਦੂਰ ਕੀਤਾ ਜਾ ਰਿਹਾ ਹੈ।