ਜਾਅਲੀ ਕਾਗਜ਼ ਲਾ ਕੇ ਕੈਨੇਡਾ ‘ਚ ਲਿਆ ਵਰਕ ਪਰਮਿਟ, ਤਫ਼ਤੀਸ਼ ਦੌਰਾਨ ਸੱਚ ਆਇਆ ਸਾਹਮਣੇ
work permit canada; ਗੜ੍ਹਸ਼ੰਕਰ ਦੇ ਪਿੰਡ ਖਾਬੜਾ ਨਾਲ ਸੰਬੰਧਤ ਦਵਿੰਦਰ ਸਿੰਘ ਉੱਤੇ ਕੈਨੇਡਾ ਵਿਚ ਜਾਅਲੀ ਦਸਤਾਵੇਜ਼ ਲਾ ਕੇ ਵਰਕ ਪਰਮਿਟ ਅਤੇ ਵਿਆਹ ਰਜਿਸਟ੍ਰੇਸ਼ਨ ਕਰਵਾਉਣ ਦੇ ਗੰਭੀਰ ਆਰੋਪ ਲੱਗੇ ਹਨ।
canada fake work permit; ਸਾਜਨ ਪੁੱਤਰ ਮਦਨ ਲਾਲ ਵਾਸੀ ਵਾਰਡ ਨੰਬਰ 7 ਗੜ੍ਹਸ਼ੰਕਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਸਕਰਨ ਸਿੰਘ ਅਟਵਾਲ ਵੱਲੋਂ ਚਲਾਈ ਜਾ ਰਹੀ ਕੈਨੇਡਾ ਦੀ Sunflex Windows and Renovation Ltd. ਕੰਪਨੀ ਵਿੱਚ ਦਵਿੰਦਰ ਸਿੰਘ ਨੇ ਜਾਅਲੀ ਦਸਤਾਵੇਜ਼ ਜਮ੍ਹਾ ਕਰਵਾ ਕੇ ਵਰਕ ਪਰਮਿਟ ਲਿਆ।
ਵਿਆਹ ਦੇ ਵੀ ਦਸਤਾਵੇਜ਼ ਨਿਕਲੇ ਜਾਅਲੀ
ਸਾਜਨ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਆਪਣੇ ਵਿਆਹ ਲਈ ਸ਼ਹੀਦ ਬਾਬਾ ਗੱਜਣ ਜੀ ਗੁਰਦੁਆਰੇ ਤੋਂ ਇੱਕ ਸਰਟੀਫਿਕੇਟ ਜਮ੍ਹਾ ਕਰਵਾਇਆ ਜਿਸ ਵਿਚ ਵਿਆਹ ਦੀ ਤਾਰੀਖ 22.10.2017 ਦਰਜ ਹੈ। ਦੂਜੇ ਪਾਸੇ ਮਾਹਿਲਪੁਰ ਦੇ ਧੂਨੇ ਵਾਲੇ ਕੁਟੀਆ ਸੰਤ ਧਿਆਨ ਦਾਸ ਜੀ ਦੇ ਨਾਂ ਉੱਤੇ ਇੱਕ ਹੋਰ ਸਰਟੀਫਿਕੇਟ 29.12.2013 ਦਾ ਪੇਸ਼ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਨਕਲੀ ਪਾਇਆ ਗਿਆ।
ਇਸਦੇ ਨਾਲ, ਦਵਿੰਦਰ ਨੇ ਆਪਣੀ ਵਿਆਹ ਵਾਲੀ ਕਾਰ Suzuki Brezza 2013 ਮਾਡਲ ਦੱਸੀ, ਜਦਕਿ ਇਹ ਕਾਰ ਸਾਲ 2016 ਵਿੱਚ ਲਾਂਚ ਹੋਈ ਸੀ, ਜਿਸ ਨਾਲ ਸਾਫ਼ ਹੈ ਕਿ ਕਾਗਜ਼ਾਤ ਨਕਲੀ ਬਣਾਏ ਗਏ ਹਨ।
ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਡੀਐਸਪੀ ਜਸਪ੍ਰੀਤ ਸਿੰਘ ਨੇ ਪੁਸ਼ਟੀ ਕੀਤੀ ਕਿ UID No. 2407656 ਹੇਠ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ ਸਾਬਤ ਹੋਣ \‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੁਟੀਆ ਸੰਤ ਧੂੰਨੇ ਵਾਲੇ ਦੇ ਸੇਵਾਦਾਰ ਬਲਜੀਤ ਦਾਸ ਨੇ ਵੀ ਕਿਹਾ ਕਿ ਉਨ੍ਹਾਂ ਦਾ ਦਵਿੰਦਰ ਸਿੰਘ ਜਾਂ ਕਿਸੇ ਵੀ ਐਸੇ ਵਿਆਹ ਨਾਲ ਕੋਈ ਲੈਣਾ-ਦੇਣਾ ਨਹੀਂ। **ਸ਼ਿਕਾਇਤਕਰਤਾ ਵਲੋਂ ਮੰਗ ਕੀਤੀ ਗਈ ਹੈ ਕਿ ਨਕਲੀ ਦਸਤਾਵੇਜ਼ ਪੇਸ਼ ਕਰ ਕੇ ਕੀਤੇ ਵਿਆਹ ਰਜਿਸਟ੍ਰੇਸ਼ਨ ‘ਤੇ ਤੁਰੰਤ ਕਾਨੂੰਨੀ ਕਾਰਵਾਈ ਹੋਵੇ।