ਧਰਾਲੀ ਦੀ ਤਬਾਹੀ: ਮਲਬੇ ਹੇਠਾਂ ਦੱਬੇ ਹੋਣ ਦੀ ਆਸ਼ੰਕਾ, 150 ਤੋਂ ਵੱਧ ਲੋਕ ਲਾਪਤਾ, ਰਾਹਤ ਕਾਰਜ ਜਾਰੀ
ਗਲੇਸ਼ੀਅਰ ਦੇ ਪਿਘਲਣ ਨਾਲ ਆਇਆ ਸੈਲਾਬ, ਹੁਣ ਤੱਕ 5 ਲਾਸ਼ਾਂ ਮਿਲੀਆਂ, ਰਸਤਾ ਟੁੱਟਣ ਕਾਰਨ ਮਸ਼ੀਨਰੀ ਨਹੀਂ ਪਹੁੰਚੀ
Uttarakhand Cloudburst: ਉੱਤਰਾਖੰਡ ਦੇ ਧਰਾਲੀ ਪਿੰਡ ਵਿਚ ਆਈ ਭਾਰੀ ਪ੍ਰਾਕ੍ਰਿਤਕ ਤਬਾਹੀ ਨੇ ਸੈਲਾਬ ਅਤੇ ਮਲਬੇ ਦੇ ਰੂਪ ਵਿਚ ਜ਼ਿੰਦਗੀਆਂ ਨਿਗਲ ਲਈਆਂ ਹਨ। ਪਿੰਡ ਪੂਰੀ ਤਰ੍ਹਾਂ 20 ਫੁੱਟ ਉੱਚੇ ਮਲਬੇ ਹੇਠਾਂ ਦੱਬ ਚੁੱਕਾ ਹੈ। ਨਾ ਕੋਈ ਰਸਤਾ ਬਚਿਆ, ਨਾ ਹੀ ਬਾਜ਼ਾਰ। ਹਰੇਕ ਪਾਸੇ ਮੌਤ ਦਾ ਸਨਾਟਾ ਅਤੇ ਬੇਬਸੀ ਹੈ।
ਫੌਜ ਦੇ ਜਵਾਨ ਖਾਲੀ ਹੱਥਾਂ ਨਾਲ ਮਲਬਾ ਹਟਾ ਕੇ ਲੋਕਾਂ ਦੀ ਤਲਾਸ਼ ਕਰ ਰਹੇ ਹਨ, ਜਦਕਿ ਵੱਡੀਆਂ ਮਸ਼ੀਨਾਂ ਹਾਲੇ ਤੱਕ ਮੌਕੇ ‘ਤੇ ਨਹੀਂ ਪਹੁੰਚ ਸਕੀਆਂ। 150 ਤੋਂ ਵੱਧ ਲੋਕ ਮਲਬੇ ਹੇਠਾਂ ਦੱਬੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਯਾਤਰੀ ਆਏ ਕਹਿਰ ਦੀ ਲਪੇਟ ‘ਚ
ਤਬਾਹੀ ਦੇ ਸਮੇਂ ਪਿੰਡ ਦੇ ਬਹੁਤ ਸਾਰੇ ਬਜ਼ੁਰਗ 300 ਮੀਟਰ ਦੂਰ ਮੰਦਰ ਵਿੱਚ ਭਗਤੀ ਕਰ ਰਹੇ ਸਨ, ਜਿਸ ਕਰਕੇ ਉਹ ਬਚ ਗਏ। ਪਰ ਪਿੰਡ ਦੇ ਨੌਜਵਾਨ, ਵਪਾਰੀ ਅਤੇ ਸੈਲਾਨੀ ਸੈਲਾਬ ਵਿੱਚ ਫਸ ਗਏ। ਧਰਾਲੀ ਤੋਂ 60 ਕਿਲੋਮੀਟਰ ਪਿੱਛੇ ਭਟਵਾਰੀ ‘ਚ ਪੁੱਜੀ, ਤਾਂ ਪਤਾ ਲੱਗਿਆ ਕਿ ਰਸਤਾ ਪੰਜ ਥਾਵਾਂ ‘ਤੇ ਟੁੱਟਿਆ ਹੋਇਆ ਹੈ। ਫੌਜ ਨੇ ਰਾਹਤ ਕਾਰਜ ਸੰਭਾਲ ਲਿਆ ਹੈ ਅਤੇ ਗੰਗੋਤਰੀ ਹਾਈਵੇ ‘ਤੇ ਨਵਾਂ ਵੈਲੀ ਬ੍ਰਿਜ ਬਣਾਇਆ ਜਾ ਰਿਹਾ ਹੈ, ਜੋ ਸੰਭਵਤ: ਗੁਰੂਵਾਰ ਤੱਕ ਤਿਆਰ ਹੋ ਜਾਵੇਗਾ।
ਹੇਲਿਕਾਪਟਰਾਂ ਰਾਹੀਂ ਰੈਸਕਿਊ ਦੀ ਤਿਆਰੀ
ਵਾਯੂਸੇਨਾ ਦੇ MI-17 ਅਤੇ ALH MK-3 ਹੇਲਿਕਾਪਟਰ, Agra ਤੋਂ ਆਏ AN-32 ਅਤੇ C-295 ਜਹਾਜ਼ ਰੈਸਕਿਊ ਲਈ ਤਿਆਰ ਹਨ। ਉਮੀਦ ਹੈ ਕਿ ਇਹ ਗੁਰੂਵਾਰ ਨੂੰ ਉਡਾਣ ਭਰਣਗੇ।ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਬਿਕਰਮ ਸਿੰਘ ਮੁਤਾਬਕ, ਮੰਗਲਵਾਰ ਨੂੰ ਸਿਰਫ਼ 2.7 ਸੈਮੀ ਵਰਖਾ ਹੋਈ ਸੀ। ਹਕੀਕਤ ਵਿੱਚ 6000 ਮੀਟਰ ਉੱਚੇ ਹੇਂਗਿੰਗ ਗਲੇਸ਼ੀਅਰ ਦੇ ਢਹਿ ਜਾਣ ਨਾਲ ਇਹ ਸੈਲਾਬ ਆਇਆ।
ਭੂਗਰਭ ਵਿਗਿਆਨੀ ਡਾ. ਐਸ.ਪੀ. ਸਤੀ ਨੇ ਕਿਹਾ ਕਿ ਇਹ ਘਟਨਾ ਮੌਸਮ ਨਾਲ ਨਹੀਂ, ਸਗੋਂ ਜਲਵਾਇੂ ਪਰਿਵਰਤਨ ਅਤੇ ਭੂਗਰਭੀ ਹਲਚਲ ਨਾਲ ਜੁੜੀ ਹੋਈ ਹੈ।
ਹੁਣ ਤੱਕ 5 ਦੀ ਮੌਤ, 79 ਯਾਤਰੀ ਰੈਸਕਿਊ
ਹਾਲੇ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 2 ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।
ਫੌਜ ਨੇ ਕੇਰਲ ਦੇ 28 ਅਤੇ ਮਹਾਰਾਸ਼ਟਰ ਦੇ 51 ਯਾਤਰੀਆਂ ਨੂੰ ਗੰਗੋਤਰੀ ਹਾਈਵੇ ਤੋਂ ਸੁਰੱਖਿਅਤ ਰਾਹਤ ਦਿਤੀ ਹੈ। ਧਰਾਲੀ, ਹਰਸ਼ਿਲ ਅਤੇ ਸੁਖੀ ਟੌਪ ‘ਚ ਸਰਚ ਆਪਰੇਸ਼ਨ ਜਾਰੀ ਹੈ।