Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਦੇਸ਼ ਭਰ ‘ਚ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਆਏ ਸਾਹਮਣੇ

Bank News: ਦੇਸ਼ ਅੰਦਰ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਸਾਹਮਣੇ ਆਏ ਹਨ। ਸਾਲ 2023-24 ਵਿਚ 3,22,473 ਅਤੇ ਸਾਲ 2024-25 ਵਿਚ 1,25,293 ਗਾਹਕ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਇਹ ਖ਼ੁਲਾਸਾ ਲੋਕ ਸਭਾ ਅੰਦਰ ਇਕ ਸਵਾਲ ਦੇ ਜਵਾਬ ‘ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵਲੋਂ 21 ਜੁਲਾਈ, 2025 ਨੂੰ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਹੈ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੇਸ਼ ਭਰ ‘ਚ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਆਏ ਸਾਹਮਣੇ

Bank News: ਦੇਸ਼ ਅੰਦਰ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਸਾਹਮਣੇ ਆਏ ਹਨ। ਸਾਲ 2023-24 ਵਿਚ 3,22,473 ਅਤੇ ਸਾਲ 2024-25 ਵਿਚ 1,25,293 ਗਾਹਕ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਇਹ ਖ਼ੁਲਾਸਾ ਲੋਕ ਸਭਾ ਅੰਦਰ ਇਕ ਸਵਾਲ ਦੇ ਜਵਾਬ ‘ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵਲੋਂ 21 ਜੁਲਾਈ, 2025 ਨੂੰ ਕੀਤਾ ਗਿਆ ਹੈ।

ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਹੈ ਕਿ ਲੰਘੇ ਸਾਲ ਦੇ ਮੁਕਾਬਲੇ ਧੋਖਾਧੜੀ ਦੇ ਮਾਮਲੇ ਘਟੇ ਹਨ ਪਰ ਜਦੋਂ ਹਰ ਮਹੀਨੇ ਵੱਡੀਆਂ ਧੋਖਾਧੜੀਆਂ ਦੇ ਕੇਸ ਸਾਹਮਣੇ ਆਉਂਦੇ ਹਨ, ਤਾਂ ਲੋਕ ਇਸ ‘ਤੇ ਭਰੋਸਾ ਕਿਵੇਂ ਕਰਨ। ਇਹ ਵੀ ਕਿ ਲੋਕਾਂ ਦਾ ਬੈਂਕਿੰਗ ਸਿਸਟਮ ‘ਤੇ ਘੱਟ ਰਿਹਾ ਭਰੋਸਾ ਦੇਸ਼ ਦੀ ਅਰਥ-ਵਿਵਸਥਾ ਲਈ ਖ਼ਤਰਨਾਕ ਹੈ। ਕਈ ਲੋਕ ਹੁਣ ਵੱਡੀ ਰਕਮ ਬੈਂਕਾਂ ਵਿਚ ਰੱਖਣ ਤੋਂ ਗੁਰੇਜ਼ ਕਰ ਰਹੇ ਹਨ।

ਇਹ ਵੀ ਕਿ ਗਾਹਕਾਂ ਦੇ ਪੈਸਿਆਂ ਦੀ ਸੁਰੱਖਿਆ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਦੂਜੇ ਪਾਸੇ, ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਦੀ ਲਗਾਤਾਰ ਨਿਗਰਾਨੀ ਦਾ ਦਾਅਵਾ ਵੀ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂ ਜੋ ਜੇ ਨਿਗਰਾਨੀ ਐਨੀ ਮਜ਼ਬੂਤ ਹੈ ਤਾਂ ਹਰ ਸਾਲ ਧੋਖਾਧੜੀ ਦੇ ਲੱਖਾਂ ਕੇਸ ਕਿਵੇਂ ਹੋ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News