Banner
Banner

ਆਜ਼ਾਦੀ ਦਿਵਸ 2025: ਫਰੀਦਕੋਟ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ

Independence Day 2025: ਪੰਜਾਬ ਵਿੱਚ 15 ਅਗਸਤ 2025 ਨੂੰ ਆਜ਼ਾਦੀ ਦਿਵਸ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਕਰਵਾਇਆ ਜਾਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਰੰਗਾ ਲਹਿਰਾ ਕੇ ਲੋਕਾਂ ਨੂੰ ਸੰਬੋਧਨ ਕਰਨਗੇ। ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੀ 15 ਅਗਸਤ ਮੌਕੇ ਸਮਾਗਮ ਹੋਣਗੇ, ਜਿੱਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਿਰੰਗਾ […]
Khushi
By : Updated On: 13 Aug 2025 15:24:PM
ਆਜ਼ਾਦੀ ਦਿਵਸ 2025: ਫਰੀਦਕੋਟ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ

Independence Day 2025: ਪੰਜਾਬ ਵਿੱਚ 15 ਅਗਸਤ 2025 ਨੂੰ ਆਜ਼ਾਦੀ ਦਿਵਸ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਕਰਵਾਇਆ ਜਾਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਰੰਗਾ ਲਹਿਰਾ ਕੇ ਲੋਕਾਂ ਨੂੰ ਸੰਬੋਧਨ ਕਰਨਗੇ।

ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੀ 15 ਅਗਸਤ ਮੌਕੇ ਸਮਾਗਮ ਹੋਣਗੇ, ਜਿੱਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਿਰੰਗਾ ਲਹਿਰਾਉਣਗੇ ਅਤੇ ਸ਼ਮੂਲੀਅਤ ਕਰਨਗੇ।

 ਹਰੇਕ ਜ਼ਿਲ੍ਹੇ ਵਿੱਚ ਕਿਹੜੇ ਮੰਤਰੀ ਹੋਣਗੇ ਮੌਜੂਦ:

🔹 ਜ਼ਿਲ੍ਹਾ🔸 ਤਿਰੰਗਾ ਲਹਿਰਾਉਣ ਵਾਲੇ ਮੰਤਰੀ
ਫਰੀਦਕੋਟਮੁੱਖ ਮੰਤਰੀ ਭਗਵੰਤ ਸਿੰਘ ਮਾਨ
ਫਿਰੋਜ਼ਪੁਰਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ
ਫ਼ਾਜ਼ਿਲਕਾਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ
ਰੂਪਨਗਰਮੰਤਰੀ ਹਰਪਾਲ ਸਿੰਘ ਚੀਮਾ
ਲੁਧਿਆਣਾਮੰਤਰੀ ਅਮਨ ਅਰੋੜਾ
ਸ਼ਹੀਦ ਭਗਤ ਸਿੰਘ ਨਗਰਮੰਤਰੀ ਡਾ. ਬਲਜੀਤ ਕੌਰ
ਸੰਗਰੂਰਮੰਤਰੀ ਸੰਜੀਵ ਅਰੋੜਾ
ਅੰਮ੍ਰਿਤਸਰਮੰਤਰੀ ਡਾ. ਬਲਬੀਰ ਸਿੰਘ
ਗੁਰਦਾਸਪੁਰਮੰਤਰੀ ਹਰਦੀਪ ਸਿੰਘ ਮੁੰਡੀਆਂ
ਤਰਨਤਾਰਨਮੰਤਰੀ ਲਾਲ ਚੰਦ ਕਟਾਰੂਚੱਕ
ਮਾਨਸਾਮੰਤਰੀ ਲਾਲਜੀਤ ਸਿੰਘ ਭੁੱਲਰ
ਮੋਗਾਮੰਤਰੀ ਹਰਜੋਤ ਸਿੰਘ ਬੈਂਸ
ਬਠਿੰਡਾਮੰਤਰੀ ਬਰਿੰਦਰ ਕੁਮਾਰ ਗੋਇਲ
ਜਲੰਧਰਮੰਤਰੀ ਤਰੁਣਪ੍ਰੀਤ ਸਿੰਘ ਸੌਂਦ
ਪਠਾਨਕੋਟਮੰਤਰੀ ਰਵਜੋਤ ਸਿੰਘ
ਮੋਹਾਲੀਮੰਤਰੀ ਗੁਰਮੀਤ ਸਿੰਘ ਖੁੱਡੀਆਂ
ਹੁਸ਼ਿਆਰਪੁਰਮੰਤਰੀ ਮੋਹਿੰਦਰ ਭਗਤ
ਪਟਿਆਲਾਮੰਤਰੀ ਹਰਭਜਨ ਸਿੰਘ ਈ.ਟੀ.ਓ.

ਪੂਰੇ ਪੰਜਾਬ ਵਿੱਚ ਉਤਸ਼ਾਹ ਦੀ ਲਹਿਰ

ਆਜ਼ਾਦੀ ਦਿਵਸ ਮੌਕੇ ਪੂਰੇ ਪੰਜਾਬ ਵਿੱਚ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਅਤੇ ਹੋਰ ਸਥਾਨਾਂ ‘ਚ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਲੋਕ-ਭਲਾਈ, ਦੇਸ਼ਭਗਤੀ ਅਤੇ ਇਤਿਹਾਸਕ ਯਾਦਾਂ ਨੂੰ ਸਮਰਪਿਤ ਕਾਰਜਕ੍ਰਮ ਹੋਣਗੇ।

Read Latest News and Breaking News at Daily Post TV, Browse for more News

Ad
Ad