ਕੀ ਹੈ Water Birth Delivery ਜਿਸ ‘ਚ ਪਾਣੀ ਵਿੱਚ ਜਨਮ ਲੈਂਦਾ ਬੱਚਾ, ਕਿੰਨਾ ਸੁਰੱਖਿਅਤ ਹੈ ਗਰਭਵਤੀ ਔਰਤਾਂ ਲਈ?
Water Birth Delivery: ਗਰਭਾਵਸਥਾ ਹਰ ਮਹਿਲਾ ਦੀ ਜ਼ਿੰਦਗੀ ਦਾ ਸਭ ਤੋਂ ਨਾਜੁਕ ਤੇ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਦੌਰਾਨ ਹਰ ਮਾਂ ਚਾਹੁੰਦੀ ਹੈ ਕਿ ਉਹ ਆਪਣੀ ਅਤੇ ਆਪਣੇ ਬੱਚੇ ਦੀ ਸਿਹਤ ਲਈ ਸਭ ਤੋਂ ਸੁਰੱਖਿਅਤ ਅਤੇ ਕੁਦਰਤੀ ਵਿਕਲਪ ਚੁਣੇ।
ਆਮ ਤੌਰ ‘ਤੇ ਮਹਿਲਾਵਾਂ ਨਾਰਮਲ ਜਾਂ ਸੀ-ਸੈਕਸ਼ਨ ਡਿਲਿਵਰੀ ਬਾਰੇ ਸੋਚਦੀਆਂ ਹਨ, ਪਰ ਹੁਣ ਵਾਟਰ ਬਰਥ ਜਾਂ ਪਾਣੀ ਵਿੱਚ ਡਿਲਿਵਰੀ ਦਾ ਨਵਾਂ ਅਤੇ ਕੁਦਰਤੀ ਢੰਗ ਲੋਕਪ੍ਰਿਯ ਹੋ ਰਿਹਾ ਹੈ।
ਵਾਟਰ ਬਰਥ ਡਿਲਿਵਰੀ ਕੀ ਹੁੰਦੀ ਹੈ?
ਵਾਟਰ ਬਰਥ ਵਿੱਚ ਮਹਿਲਾ ਇੱਕ ਵੱਡੇ ਗਰਮ ਪਾਣੀ ਨਾਲ ਭਰੇ ਟੱਬ ਜਾਂ ਪੂਲ ਵਿੱਚ ਬੈਠ ਕੇ ਲੇਬਰ ਪੇਨ ਦਾ ਸਾਹਮਣਾ ਕਰਦੀ ਹੈ ਅਤੇ ਬੱਚੇ ਦਾ ਜਨਮ ਵੀ ਪਾਣੀ ਦੇ ਅੰਦਰ ਹੀ ਹੁੰਦਾ ਹੈ।
ਡਾ. ਸੁਪ੍ਰਿਆ ਦੱਸਦੀਆਂ ਹਨ ਕਿ ਇਹ ਤਕਨੀਕ ਦੁਨੀਆ ਭਰ ਵਿੱਚ ਅਪਣਾਈ ਜਾ ਰਹੀ ਹੈ ਅਤੇ ਭਾਰਤ ਵਿੱਚ ਵੀ ਜਾਗਰੂਕਤਾ ਵਧ ਰਹੀ ਹੈ
ਵਾਟਰ ਬਰਥ ਡਿਲਿਵਰੀ ਦੇ ਫਾਇਦੇ:
- ਘੱਟ ਦਰਦ ਦਾ ਅਨੁਭਵ:
ਗਰਮ ਪਾਣੀ ਨਾਲ ਸਰੀਰ ਰਿਲੈਕਸ ਹੁੰਦਾ ਹੈ, ਜਿਸ ਨਾਲ ਲੇਬਰ ਪੇਨ ਘੱਟ ਮਹਿਸੂਸ ਹੁੰਦੀ ਹੈ। - ਮਨੋਵਿਗਿਆਨਕ ਆਰਾਮ:
ਪਾਣੀ ਮਨ ਦੀ ਘਬਰਾਹਟ ਘਟਾਉਂਦਾ ਹੈ ਅਤੇ ਮਾਂ ਵਿੱਚ ਆਤਮ-ਵਿਸ਼ਵਾਸ ਵਧਾਉਂਦਾ ਹੈ। - ਸੀ-ਸੈਕਸ਼ਨ ਦੀ ਸੰਭਾਵਨਾ ਘੱਟ:
ਕਈ ਅਧਿਐਨਾਂ ਅਨੁਸਾਰ, ਵਾਟਰ ਬਰਥ ਨਾਲ ਸੀਜ਼ੇਰੀਅਨ ਡਿਲਿਵਰੀ ਦੀ ਲੋੜ ਘੱਟ ਹੋ ਸਕਦੀ ਹੈ। - ਬੱਚੇ ਲਈ ਕੁਦਰਤੀ ਮਹੌਲ:
ਬੱਚਾ 9 ਮਹੀਨੇ ਮਾਂ ਦੀ ਗਰਭ ਵਿੱਚ ਫਲੂਇਡ ਵਿੱਚ ਰਹਿੰਦਾ ਹੈ, ਇਸ ਲਈ ਪਾਣੀ ਵਿੱਚ ਜਨਮ ਲੈਣਾ ਉਸ ਲਈ ਸੁਖਦਾਈ ਹੁੰਦਾ ਹੈ। - ਤੇਜ਼ ਰਿਕਵਰੀ:
ਪਾਣੀ ਸਰੀਰ ‘ਤੇ ਦਬਾਅ ਘੱਟ ਕਰਦਾ ਹੈ, ਜਿਸ ਨਾਲ ਮਾਂ ਨੌਰਮਲ ਡਿਲਿਵਰੀ ਨਾਲੋਂ ਜ਼ਿਆਦਾ ਤੇਜ਼ੀ ਨਾਲ ਠੀਕ ਹੋ ਸਕਦੀ ਹੈ।
ਸਾਵਧਾਨੀਆਂ ਜ਼ਰੂਰੀ ਨੇ:
- ਵਾਟਰ ਬਰਥ ਹਮੇਸ਼ਾ ਮਾਹਰ ਡਾਕਟਰ ਦੀ ਸਲਾਹ ਅਤੇ ਨਿਗਰਾਨੀ ਹੇਠ ਹੀ ਕਰਵਾਈ ਜਾਵੇ।
- ਜੇ ਮਹਿਲਾ ਨੂੰ ਉੱਚ ਬਲੱਡ ਪ੍ਰੈਸ਼ਰ, ਡਾਇਬਟੀਜ਼ ਜਾਂ ਹੋਰ ਕੋਈ ਹਾਈ-ਰਿਸਕ ਮੈਡੀਕਲ ਕੰਡੀਸ਼ਨ ਹੋਵੇ, ਤਾਂ ਇਹ ਢੰਗ ਸੁਰੱਖਿਅਤ ਨਹੀਂ ਹੋ ਸਕਦਾ।
ਕੁਦਰਤੀ ਅਤੇ ਯਾਦਗਾਰ ਤਜਰਬਾ
ਵਾਟਰ ਬਰਥ ਮੋਡਰਨ ਸਮੇਂ ਦੀ ਇੱਕ ਕੁਦਰਤੀ, ਦਰਦ ਘੱਟ ਕਰਨ ਵਾਲੀ, ਅਤੇ ਮਾਂ-ਬੱਚੇ ਲਈ ਆਰਾਮਦਾਇਕ ਵਿਧੀ ਹੈ। ਪਰ ਇਹ ਹਮੇਸ਼ਾ ਡਾਕਟਰੀ ਸਲਾਹ, ਸਹੀ ਫੈਸਿਲਿਟੀ, ਅਤੇ ਮੈਡੀਕਲ ਨਿਗਰਾਨੀ ਨਾਲ ਹੀ ਕਰਵਾਉਣਾ ਚਾਹੀਦਾ ਹੈ।