Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

ਰਿਜ਼ਕ

ਖਾਤਰ ਰਿਜ਼ਕ ਦੇ ਖੱਜਲ਼ ਖੁਆਰ ਹੋਏ, ਧਰਤ ਬਿਗਾਨੀ ਨੂੰ ਨਾ ਸਵੀਕਾਰ ਹੋਏ। ਦੋਸ਼ੀ ਦੱਸੋ ਹੁਣ ਕਿਸ ਨੂੰ ਕਹੀਏ, ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ। ਰੋਜ਼ੀ ਰੋਟੀ ਕਮਾਉਣੀ ਹੈ ਬੜੀ ਔਖੀ, ਹੱਡ ਭੰਨਵੀਂ ਲੱਗੇ ਮਿਹਨਤ ਚੋਖੀ। ਉਮਰ ਮਿਹਨਤਾਂ ਵਾਲੀ ਵੀ ਖੁੱਸ ਰਹੀ ਏ, ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ। ਡਾਲਰ ਚਮਕਦੇ ਦੂਰੋਂ ਲੱਗਣ  ਚੰਗੇ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

ਖਾਤਰ ਰਿਜ਼ਕ ਦੇ ਖੱਜਲ਼ ਖੁਆਰ ਹੋਏ,

ਧਰਤ ਬਿਗਾਨੀ ਨੂੰ ਨਾ ਸਵੀਕਾਰ ਹੋਏ।

ਦੋਸ਼ੀ ਦੱਸੋ ਹੁਣ ਕਿਸ ਨੂੰ ਕਹੀਏ,

ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।

ਰੋਜ਼ੀ ਰੋਟੀ ਕਮਾਉਣੀ ਹੈ ਬੜੀ ਔਖੀ,

ਹੱਡ ਭੰਨਵੀਂ ਲੱਗੇ ਮਿਹਨਤ ਚੋਖੀ।

ਉਮਰ ਮਿਹਨਤਾਂ ਵਾਲੀ ਵੀ ਖੁੱਸ ਰਹੀ ਏ,

ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।

ਡਾਲਰ ਚਮਕਦੇ ਦੂਰੋਂ ਲੱਗਣ  ਚੰਗੇ,

ਕਮਾਉਣ ਵਾਲਿਆਂ ਲਈ ਨੇ ਬੜੇ  ਪੰਗੇ।

ਦਮਕ ਡਾਲਰਾਂ ਵਾਲੀ ਹੀ ਖਿੱਚ ਰਹੀ ਏ,

ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।

ਜੋ ਹੋਇਆ ਪੱਕਾ ਉਹਨੂੰ ਸਵਰਗ ਜਾਪੇ,

ਮੁੜਨ ਵਾਲਿਆਂ ਦੇ ਬਹਿ ਕੇ ਰੋਣ ਮਾਪੇ।

ਜਿੰਨਾਂ ਜ਼ਮੀਨ ਵੀ ਗਹਿਣੇ ਧਰੀ ਹੋਈ ਏ,

ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।

ਮਾਂ ਆਪਣੀ ਹੀ ਸਦਾ ਗਲ਼ੇ ਲਾਂਵਦੀ ਹੈ,

ਸੋਹਲੇ ਆਪਣੀ ਔਲਾਦ ਦੇ ਹੀ ਗਾਂਵਦੀ ਹੈ।

ਧਰਤ ਆਪਣੀ ਹੀ ਅੱਜ ਸਤਿਕਾਰਦੀ ਏ,

ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਹੈ।

ਕਾਹਨੂੰ ਕੋਈ ਕਿਧਰੇ ਖੱਜਲ਼ ਖੁਆਰ ਹੋਵੇ,

ਜੇਕਰ ਨੌਜੁਆਨਾਂ ਲਈ ਇੱਥੇ ਰੁਜ਼ਗਾਰ  ਹੋਵੇ ।

ਸਰਕਾਰਾਂ ਵੇਖਣ ਪਿਰਤ ਕੇਹੀ ਚੱਲ ਰਹੀ ਏ।

ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।

      ਤਿਵਾੜੀ ਮਨਜੀਤ

Read Latest News and Breaking News at Daily Post TV, Browse for more News

Ad
Ad

Punjab District News