ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ
ਵਾਧੂ ਪਾਣੀ ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ, ਹੜ੍ਹ ਦੇ ਖ਼ਤਰੇ ਨੂੰ ਲੈ ਕੇ ਅਲਰਟ ਜਾਰੀ
Punjab Flood Alert: ਚੰਡੀਗੜ੍ਹ ‘ਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ 1163 ਫੁੱਟ ਤੱਕ ਪਹੁੰਚ ਗਿਆ, ਜੋ ਨਿਯਮਤ ਪੱਧਰ ਨਾਲੋਂ ਇੱਕ ਫੁੱਟ ਵੱਧ ਹੈ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅੱਜ ਫਲੱਡ ਗੇਟ ਖੋਲ੍ਹ ਦਿੱਤੇ ਹਨ।ਸੁਰੱਖਿਆ ਦੇ ਤੌਰ ‘ਤੇ ਵਾਧੂ ਪਾਣੀ ਸੁਖਨਾ ਚੋਅ ਰਾਹੀਂ ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਪਾਣੀ ਪੱਧਰ 1162 ਫੁੱਟ ਤੋਂ ਥੱਲੇ ਆ ਜਾਵੇਗਾ, ਗੇਟ ਬੰਦ ਕਰ ਦਿੱਤੇ ਜਾਣਗੇ।
- ਰੈਗੂਲੇਟਰ ‘ਤੇ ਸਟਾਫ ਦੀ 24 ਘੰਟੇ ਡਿਊਟੀ ਲਗਾਈ ਗਈ ਹੈ
- ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਜਾਰੀ
- ਚੰਡੀਗੜ੍ਹ, ਮੋਹਾਲੀ, ਪੰਚਕੂਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਲਈ ਕੰਟਰੋਲ ਰੂਮ ਸਥਾਪਤ
ਪਹਿਲਾਂ ਵੀ 4 ਵਾਰ ਖੁੱਲ੍ਹੇ ਹਨ ਫਲੱਡ ਗੇਟ
ਇਸ ਸਾਲ ਪਹਿਲਾਂ ਵੀ 4 ਵਾਰ ਫਲੱਡ ਗੇਟ ਖੋਲ੍ਹੇ ਜਾ ਚੁੱਕੇ ਹਨ। ਲਗਾਤਾਰ ਮੀਂਹ ਦੀ ਸੰਭਾਵਨਾ ਕਾਰਨ, ਪਰਿਸ਼ਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਪੁਲਿਸ ਵੱਲੋਂ ਵੀ ਝੀਲ ਨੇੜਲੇ ਖੇਤਰਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਅਗਲੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ
- 18 ਅਗਸਤ: ਭਾਰੀ ਮੀਂਹ ਦੀ ਸੰਭਾਵਨਾ
- 19 ਅਗਸਤ: ਹਲਕੀ ਤੇ ਰੁਕ-ਰੁਕ ਕੇ ਬਾਰਿਸ਼
ਪੰਜਾਬ ਵਿੱਚ ਵੀ ਹੜ੍ਹਾਂ ਦਾ ਖ਼ਤਰਾ
ਪੰਜਾਬ ਦੇ ਪਠਾਨਕੋਟ, ਰੂਪਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਪੀਲਾ ਅਲਰਟ ਜਾਰੀ।
ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਰਾਵੀ ਨਦੀ ਵਿੱਚ 1.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਭੋਆ ਖੇਤਰ ਹੜ੍ਹ ਦੀ ਲਪੇਟ ਵਿੱਚ ਆ ਗਿਆ।
ਹੜ੍ਹ ਪੀੜਤ ਜ਼ਿਲ੍ਹੇ: ਚੌਕਸੀ ਤੇ ਰਾਹਤ ਕਾਰਜ
ਹਿਮਾਚਲ ਅਤੇ ਪੰਜਾਬ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਹੇਠ ਲਿਖੇ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ:
- ਹੁਸ਼ਿਆਰਪੁਰ
- ਤਰਨਤਾਰਨ
- ਕਪੂਰਥਲਾ
- ਫਾਜ਼ਿਲਕਾ
- ਪਠਾਨਕੋਟ
ਪ੍ਰਸ਼ਾਸਨ ਵੱਲੋਂ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।ਹਰੀਕੇ ਹੈਡ ਨੇੜਲੇ ਪਿੰਡਾਂ ਵਿੱਚ ਵੀ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ।