ਚੰਡੀਗੜ੍ਹ ‘ਚ ਬਜ਼ੁਰਗ ਔਰਤ ਤੋਂ ਖੋਹੀ ਚੇਨ, ਬਾਈਕ ਸਵਾਰ 2 ਲੁਟੇਰਿਆੰ ਦਾ ਕਾਰਾ, ਵੀਡੀਓ ਵਾਇਰਲ
ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਇੱਕ ਲੁੱਟ ਖੋਹ ਦੀ ਘਟਨਾ ਸਾਹਮਣੇ ਆਈ ਹੈ। ਅੱਜ ਸੈਕਟਰ-38C ਵਿੱਚ ਇੱਕ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇਹ ਵਾਰਦਾਤ ਕੀਤੀ। ਦੋਵਾਂ ਬਦਮਾਸ਼ਾਂ ਨੇ ਕੱਪੜਿਆਂ ਨਾਲ ਆਪਣੇ ਚਿਹਰੇ ਲੁਕਾਏ ਹੋਏ ਸਨ। ਬਦਮਾਸ਼ ਪਲਸਰ ਬਾਈਕ ‘ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ। ਪਹਿਲਾਂ ਉਨ੍ਹਾਂ ਨੇ ਇਲਾਕੇ ਵਿੱਚ ਸੈਰ ਕਰ ਰਹੀ ਬਜ਼ੁਰਗ ਔਰਤ ਦੀ ਰੇਕੀ ਕੀਤੀ।
ਜਿਵੇਂ ਹੀ ਔਰਤ ਨੂੰ ਗਲੀ ਵਿੱਚ ਇਕੱਲਾ ਦੇਖਿਆ ਤਾਂ ਲੁਟੇਰਿਆਂ ਨੇ ਉਸਦੇ ਗਲੇ ਵਿੱਚ ਪਾਈ ਚੇਨ ਖੋਹ ਲਈ। ਔਰਤ ਨੇ ਵੀ ਕਾਫ਼ੀ ਰੌਲਾ ਪਾਇਆ ਅਤੇ ਉਨ੍ਹਾਂ ਦੇ ਪਿੱਛੇ ਭੱਜੀ ਪਰ ਲੁਟੇਰੇ ਭੱਜ ਗਏ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਲੁਟੇਰਿਆਂ ਨੇ ਆਪਣੀ ਪਛਾਣ ਲੁਕਾਉਣ ਲਈ ਕੱਪੜਿਆਂ ਨਾਲ ਆਪਣੇ ਚਿਹਰੇ ਲੁਕਾ ਲਏ
ਚਸ਼ਮਦੀਦਾਂ ਦੇ ਅਨੁਸਾਰ, ਮੋਟਰਸਾਈਕਲ ‘ਤੇ ਬੈਠੇ ਦੋ ਲੁਟੇਰਿਆਂ ਵਿੱਚੋਂ ਇੱਕ ਨੇ ਹੈਲਮੇਟ ਪਾਇਆ ਹੋਇਆ ਸੀ, ਜਦੋਂ ਕਿ ਦੂਜੇ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ, ਤਾਂ ਜੋ ਉਸਦੀ ਪਛਾਣ ਨਾ ਹੋ ਸਕੇ। ਇਲਾਕੇ ਦੇ ਲੋਕ ਪਿੱਛੇ ਭੱਜੇ ਪਰ ਉਹ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-39 ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਹਰ ਰੋਜ਼ ਇਸ ਤਰੵਾੰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ‘ਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।