Banner
Banner

ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਚੰਡੀਗੜ੍ਹ ਤੋਂ ਨਵਾਂ ਕਰੀਅਰ ਕੀਤਾ ਸ਼ੁਰੂ, ਕਾਲੀ ਮਾਤਾ ਦੇ ਦਰ ਤੇ ਟੇਕਿਆ ਮੱਥਾ

“ਜੋ ਮੇਰੇ ਘਰ ਨੂੰ ਤੋੜੇਗਾ, ਮਾਂ ਕਾਲੀ ਉਹਨੂੰ ਬਖ਼ਸ਼ਣਗੀਆਂ ਨਹੀਂ” – ਸੁਨੀਤਾ ਆਹੂਜਾ ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਹੁਣ ਆਪਣੇ ਨਵੇਂ ਕਰੀਅਰ ਵਿੱਚ ਪੈਰ ਪਾ ਰਹੀਆਂ ਹਨ। ਉਹ ਬਲੌਗਿੰਗ ਦੀ ਦੁਨੀਆ ‘ਚ ਕਦਮ ਰੱਖ ਚੁੱਕੀਆਂ ਹਨ ਅਤੇ ਆਪਣੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਹੈ। ਇਸ ਦੌਰਾਨ ਉਹ ਧਨਾਸ ਵਿਖੇ ਸਥਿਤ ਕਾਲੀ ਮਾਤਾ ਦੇ ਮੰਦਰ […]
Khushi
By : Updated On: 19 Aug 2025 09:25:AM
ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਚੰਡੀਗੜ੍ਹ ਤੋਂ ਨਵਾਂ ਕਰੀਅਰ ਕੀਤਾ ਸ਼ੁਰੂ, ਕਾਲੀ ਮਾਤਾ ਦੇ ਦਰ ਤੇ ਟੇਕਿਆ ਮੱਥਾ

“ਜੋ ਮੇਰੇ ਘਰ ਨੂੰ ਤੋੜੇਗਾ, ਮਾਂ ਕਾਲੀ ਉਹਨੂੰ ਬਖ਼ਸ਼ਣਗੀਆਂ ਨਹੀਂ” – ਸੁਨੀਤਾ ਆਹੂਜਾ

ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਹੁਣ ਆਪਣੇ ਨਵੇਂ ਕਰੀਅਰ ਵਿੱਚ ਪੈਰ ਪਾ ਰਹੀਆਂ ਹਨ। ਉਹ ਬਲੌਗਿੰਗ ਦੀ ਦੁਨੀਆ ‘ਚ ਕਦਮ ਰੱਖ ਚੁੱਕੀਆਂ ਹਨ ਅਤੇ ਆਪਣੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਹੈ। ਇਸ ਦੌਰਾਨ ਉਹ ਧਨਾਸ ਵਿਖੇ ਸਥਿਤ ਕਾਲੀ ਮਾਤਾ ਦੇ ਮੰਦਰ ਵਿਚ ਮੱਥਾ ਟੇਕਣ ਲਈ ਪੁੱਜੀਆਂ।

ਸੁਨੀਤਾ ਆਹੂਜਾ ਨੇ ਮੰਦਰ ਤੱਕ ਦੀ ਯਾਤਰਾ ਕਾਰ ਦੀ ਬਜਾਏ ਬਾਈਕ ਰਾਹੀਂ ਕੀਤੀ, ਜੋ ਕਿ ਖ਼ਾਸ ਚਰਚਾ ਦਾ ਵਿਸ਼ਾ ਬਣੀ।

ਮੈਂ ਇੰਟਰਨੈੱਟ ਕੁਈਨ ਹਾਂ

ਸੁਨੀਤਾ ਨੇ ਕਿਹਾ, “ਮੈਂ ਬਹੁਤ ਮਸ਼ਹੂਰ ਹਾਂ, ਲੋਕ ਮੈਨੂੰ ਇੰਟਰਨੈੱਟ ਕੁਈਨ ਕਹਿੰਦੇ ਹਨ। ਮੇਰੀ ਮਾਂ ਨੇ ਮੇਰੀ ਮੰਗ ਪੂਰੀ ਕੀਤੀ ਸੀ ਜਦੋਂ ਮੈਂ ਗੋਵਿੰਦਾ ਨਾਲ ਵਿਆਹ ਦੀ ਮੰਨਤ ਮੰਗੀ ਸੀ। ਜੇ ਕੋਈ ਮੇਰੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਮਾਂ ਕਾਲੀ ਉਸਨੂੰ ਕਦੇ ਬਖ਼ਸ਼ਣਗੀਆਂ ਨਹੀਂ।”

ਮੁਸ਼ਕਲ ਭਰੇ ਦਿਨਾਂ ਚ ਸਿਰਫ਼ ਮਾਂ ਦਾ ਆਸਰਾ

ਸੁਨੀਤਾ ਨੇ ਦੱਸਿਆ ਕਿ ਪਿਛਲੇ 1.5 ਸਾਲ ਉਹਨਾਂ ਲਈ ਬਹੁਤ ਔਖੇ ਰਹੇ। ਮੇਰੇ ਵਿਆਹ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਗਈਆਂ। ਲੋਕਾਂ ਨੇ ਕਿਹਾ ਕਿ ਮੈਂ ਤੇ ਗੋਵਿੰਦਾ ਵੱਖ ਵੱਸ ਰਹੇ ਹਾਂ। ਪਰ ਜਦੋਂ ਵੀ ਮੈਂ ਦੁਖੀ ਹੋਈ, ਮੈਂ ਮਾਂ ਦੇ ਦਰ ਤੇ ਆਈ।”

ਚੰਡੀਗੜ੍ਹ ਚੁਣਨ ਦੀ ਵਜ੍ਹਾ

ਸੁਨੀਤਾ ਨੇ ਆਪਣੀ ਯੂਟਿਊਬ ਚੈਨਲ ਦਾ ਨਾਂ “BB No.1” ਰੱਖਿਆ ਹੈ। ਉਨ੍ਹਾਂ ਕਿਹਾ, ਮੈਂ BB No.1 ਹਾਂ। ਮੇਰੇ ਲਈ ਹਰ ਨਵੀਂ ਸ਼ੁਰੂਆਤ ਮਾਂ ਦੇ ਆਸ਼ੀਰਵਾਦ ਨਾਲ ਹੀ ਸੰਪੂਰਨ ਹੁੰਦੀ ਹੈ। ਇਸ ਲਈ ਮੈਂ ਚੰਡੀਗੜ੍ਹ ਆਈ ਹਾਂ ਕਾਲੀ ਮਾਤਾ ਅਤੇ ਕਾਲ ਭੈਰਵ ਦੇ ਦਰ ਤੇ।”

ਘਰ ਤੋੜਨ ਵਾਲਿਆਂ ਲਈ ਚੇਤਾਵਨੀ

ਮੰਦਰ ਵਿਚ ਉਨ੍ਹਾਂ ਭਾਵੁਕ ਹੋ ਕੇ ਕਿਹਾ, ਜੋ ਕੋਈ ਮੇਰੇ ਘਰ ਨੂੰ ਤੋੜਣ ਦੀ ਕੋਸ਼ਿਸ਼ ਕਰੇਗਾ, ਮਾਂ ਕਾਲੀ ਉਹਦਾ ਗਲਾ ਕੱਟ ਕੇ ਰੱਖ ਦੇਵੇਗੀ। ਇੱਕ ਚੰਗੀ ਔਰਤ ਨੂੰ ਦੁਖ ਦੇਣਾ ਪਾਪ ਹੈ। ਮਾਂ ਕਾਲੀ, ਮਾਂ ਲਕਸ਼ਮੀ ਤੇ ਮਾਂ ਸਰਸਵਤੀ ਮੇਰੇ ਲਈ ਮਾਂ ਵਾਂਗ ਹਨ।”

ਤਲਾਕ ਦੀਆਂ ਅਫਵਾਹਾਂ ਕਿਵੇਂ ਸ਼ੁਰੂ ਹੋਈਆਂ?

ਕੁਝ ਸਮਾਂ ਪਹਿਲਾਂ ਇਕ ਇੰਟਰਵਿਊ ‘ਚ ਸੁਨੀਤਾ ਨੇ ਕਿਹਾ ਸੀ ਕਿ ਉਹ ਪਿਛਲੇ 12 ਸਾਲਾਂ ਤੋਂ ਗੋਵਿੰਦਾ ਤੋਂ ਵੱਖ ਰਹੀ ਹੈ। ਦੂਜੇ ਇੰਟਰਵਿਊ ਵਿੱਚ ਕਿਹਾ ਕਿ ਉਹ ਅਪਣਾ ਜਨਮਦਿਨ ਇਕੱਲੇ ਸ਼ਰਾਬ ਪੀ ਕੇ ਮਨਾਉਂਦੀ ਹੈ

ਇਨ੍ਹਾਂ ਬਿਆਨਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਤਲਾਕ ਦੀਆਂ ਅਫਵਾਹਾਂ ਫੈਲਣ ਲੱਗੀਆਂ। ਇਨ੍ਹਾਂ ਦੌਰਾਨ ਇਹ ਵੀ ਅਜਿਹਾ ਆਇਆ ਕਿ ਗੋਵਿੰਦਾ ਦਾ ਇਕ 30 ਸਾਲਾ ਮਰਾਠੀ ਅਦਾਕਾਰਾ ਨਾਲ ਅਫੇਅਰ ਚੱਲ ਰਿਹਾ ਹੈ।

 ਧਨਾਸ ਕਾਲੀ ਮਾਤਾ ਮੰਦਰ ਦਾ ਇਤਿਹਾਸ

ਮੰਦਰ ਕਮੇਟੀ ਦੇ ਮੈਂਬਰ ਕ੍ਰਿਸ਼ਨ ਕੁਮਾਰ ਰਾਹੁਲ ਗੁਪਤਾ ਨੇ ਦੱਸਿਆ ਕਿ ਇਹ ਮੰਦਰ ਚੰਡੀਗੜ੍ਹ ਦੀ ਸਥਾਪਨਾ ਤੋਂ ਪਹਿਲਾਂ ਦਾ ਹੈ। 1966 ਵਿੱਚ ਇਕ ਵਿਅਕਤੀ ਨੂੰ ਸਪਨੇ ਵਿੱਚ ਮਾਤਾ ਦੇ ਦਰਸ਼ਨ ਹੋਏ, ਜਿਨ੍ਹਾਂ ਨੇ ਇੱਥੇ ਮੰਦਰ ਬਣਾਉਣ ਲਈ ਆਖਿਆ। ਇੱਥੇ ਮਾਤਾ ਦੀ ਲੇਟੇ ਹੋਏ ਰੂਪ ਦੀ ਪ੍ਰਤਿਮਾ ਸਥਾਪਤ ਹੈ।

ਸੁਨੀਤਾ ਨੇ ਪਹਿਲਾਂ ਮੰਦਰ ਵਿਖੇ ਆਪਣੇ ਇੱਕ ਬੰਦੇ ਨੂੰ ਭੇਜਿਆ ਸੀ, ਫਿਰ ਖੁਦ ਆ ਕੇ ਮੱਥਾ ਟੇਕਿਆ ਅਤੇ ਪੁਜਾ ਕੀਤੀ।

Read Latest News and Breaking News at Daily Post TV, Browse for more News

Ad
Ad