Journalism Of Hope
BREAKING NEWS
ਮਾਨਸਾ ਤੋਂ ਡਾਕਟਰਾਂ ਨਿਸ਼ਾਨ ਸਿੰਘ ਨੇ ਛੱਡੀ ਅਕਾਲੀ ਦਲ, ਕਾਂਗਰਸ ‘ਚ ਹੋਏ ਸ਼ਾਮਿਲ.....ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਭਾਰਤੀ ਰਾਸ਼ਟਰਵਾਦੀ ਪਾਰਟੀ ’ਚ ਹੋਏ ਸ਼ਾਮਲ......ਮਲਿਕਾਰਜੁਨ ਖੜਗੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ’ਤੇ ਲਾਈ ਰੋਕ......ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ 7 ਦਸੰਬਰ ਤੋਂ ਕਰਨਗੇ ਤਿੰਨ ਦਿਨ ਹੜਤਾਲ......WhatsApp ਲੈ ਕੇ ਆਇਆ ਨਵਾਂ ਫੀਚਰ: ਹੁਣ 14 ਦਿਨ ਪਹਿਲਾਂ ਤੱਕ ਸ਼ਡਿਊਲ ਕਰ ਸਕੋਗੇ ਮੈਸੇਜ......ਦੋ ਸਕੇ ਭਰਾਵਾਂ ’ਤੇ ਪਤਨੀਆਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਜੰਗਲ ’ਚ ਦੱਬਿਆ, ਪੁਲਿਸ ਨੇ ਮਿੱਟੀ ਪੱਟ ਕੇ ਕੱਢੀਆਂ ਲਾਸ਼ਾਂ......7 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ......ਨਿਵੇਸ਼ਕਾਂ ਨਾਲ ਧੋਖਾਧੜੀ ਮਾਮਲਾ: ED ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ’ਚ 8 ਥਾਵਾਂ ’ਤੇ ਛਾਪੇਮਾਰੀ......ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਪੁੱਤਰਾਂ ਨਾਲ ਜੁੜੇ ਕੁੱਟਮਾਰ ਮਾਮਲੇ ਦੀ ਜਾਂਚ CBI ਹਵਾਲੇ

ਵਿਸਪੀ ਖਰਾਦੀ ਨੇ 261 ਕਿਲੋ ਭਾਰ ਚੁੱਕ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਅਟਾਰੀ ਬੋਰਡਰ ‘ਤੇ ਰਚਿਆ ਇਤਿਹਾਸ

1 ਮਿੰਟ 7 ਸੈਕਿੰਡ ਤੱਕ ਭਾਰ ਚੁੱਕ ਕੇ ਦਿੱਤਾ ਭਾਰਤੀ ਫੌਜ ਨੂੰ ਨਮਨ, ਤਿਰੰਗਾ ਗੂੰਜਿਆ ਬੋਰਡਰ ‘ਤੇ ਭਾਰਤ ਦੇ ਮਸ਼ਹੂਰ ਸਟਰਾਂਗਮੈਨ ਵਿਸਪੀ ਖਰਾਡੀ ਨੇ ਅੱਜ ਇੱਕ ਵਾਰ ਫਿਰ ਆਪਣੀ ਬੇਮਿਸਾਲ ਤਾਕਤ ਅਤੇ ਜਜ਼ਬੇ ਨਾਲ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ 261 ਕਿਲੋਗ੍ਰਾਮ ਭਾਰ ਚੁੱਕ ਕੇ 1 ਮਿੰਟ 7 ਸੈਕਿੰਡ ਤੱਕ ਰੋਕ ਕੇ, ਗਿਨੀਜ਼ ਵਰਲਡ ਰਿਕਾਰਡ ਆਪਣੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

1 ਮਿੰਟ 7 ਸੈਕਿੰਡ ਤੱਕ ਭਾਰ ਚੁੱਕ ਕੇ ਦਿੱਤਾ ਭਾਰਤੀ ਫੌਜ ਨੂੰ ਨਮਨ, ਤਿਰੰਗਾ ਗੂੰਜਿਆ ਬੋਰਡਰ ‘ਤੇ

ਭਾਰਤ ਦੇ ਮਸ਼ਹੂਰ ਸਟਰਾਂਗਮੈਨ ਵਿਸਪੀ ਖਰਾਡੀ ਨੇ ਅੱਜ ਇੱਕ ਵਾਰ ਫਿਰ ਆਪਣੀ ਬੇਮਿਸਾਲ ਤਾਕਤ ਅਤੇ ਜਜ਼ਬੇ ਨਾਲ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ 261 ਕਿਲੋਗ੍ਰਾਮ ਭਾਰ ਚੁੱਕ ਕੇ 1 ਮਿੰਟ 7 ਸੈਕਿੰਡ ਤੱਕ ਰੋਕ ਕੇ, ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕੀਤਾ। ਇਹ ਇਤਿਹਾਸਕ ਮੋਮੈਂਟ ਅੰਮ੍ਰਿਤਸਰ ਅਟਾਰੀ ਅੰਤਰਰਾਸ਼ਟਰੀ ਸੀਮਾ ‘ਤੇ ਹੋਇਆ।

 ਭਾਰਤੀ ਫੌਜ ਅਤੇ ਸ਼ਹੀਦਾਂ ਨੂੰ ਸਮਰਪਿਤ ਰਿਕਾਰਡ

ਰਿਕਾਰਡ ਬਣਾਉਣ ਤੋਂ ਬਾਅਦ ਵਿਸਪੀ ਖਰਾਡੀ ਨੇ ਭਾਵੁਕ ਹੋ ਕੇ ਇਹ ਉਪਲਬਧੀ ਭਾਰਤੀ ਫੌਜ, ਬੀਐੱਸਐਫ ਅਤੇ ਸ਼ਹੀਦਾਂ ਦੇ ਨਾਂਮ ਕੀਤੀ। ਉਨ੍ਹਾਂ ਨੇ ਕਿਹਾ:

“ਮੈਂ ਚਾਹੁੰਦਾ ਸੀ ਕਿ ਇਹ ਰਿਕਾਰਡ ਉਸ ਧਰਤੀ ‘ਤੇ ਬਣੇ ਜਿੱਥੇ ਸਾਡੇ ਜਵਾਨਾਂ ਨੇ ਇਤਿਹਾਸ ਰਚਿਆ ਸੀ। ਇਹ ਮੇਰੀ ਸਚੀ ਸ਼ਰਧਾਂਜਲੀ ਹੈ ਉਹਨਾਂ ਦੇ ਬਲਿਦਾਨ ਨੂੰ।”

ਗਿਨੀਜ਼ ਰਿਕਾਰਡ ਦੀ ਟੀਮ ਵੱਲੋਂ ਵਿਸਪੀ ਖਰਾਡੀ ਨੂੰ ਘੱਟੋ-ਘੱਟ 1 ਮਿੰਟ ਲਈ 261 ਕਿਲੋ ਭਾਰ ਚੁੱਕਣ ਦੀ ਚੁਣੌਤੀ ਦਿੱਤੀ ਗਈ ਸੀ। ਉਨ੍ਹਾਂ ਨੇ 1 ਮਿੰਟ 7 ਸੈਕਿੰਡ ਤੱਕ ਭਾਰ ਚੁੱਕ ਕੇ ਰਿਕਾਰਡ ਸਥਾਪਤ ਕਰ ਦਿੱਤਾ।

 ‘ਡੋਗਰਾ ਹਿੱਲ ਦੀ ਲੜਾਈ’ ਦਾ ਕੀਤਾ ਜ਼ਿਕਰ

ਵਿਸਪੀ ਨੇ ਆਪਣੇ ਸੰਦੇਸ਼ ਵਿੱਚ 1965 ਦੀ ਡੋਗਰਾ ਹਿੱਲ ਦੀ ਲੜਾਈ ਅਤੇ ਭਾਰਤੀ ਫੌਜ ਦੀ ਸ਼ੂਰਵੀਰਤਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ:

“ਉਸ ਸਮੇਂ ਸਾਡੇ ਜਵਾਨਾਂ ਨੇ ਇੱਥੋਂ 20 ਕਿਲੋਮੀਟਰ ਅੰਦਰ ਜਾ ਕੇ ਦੁਸ਼ਮਣਾਂ ਨੂੰ ਹਰਾਇਆ ਸੀ ਤੇ ਤਿਰੰਗਾ ਲਹਿਰਾਇਆ ਸੀ। ਅੱਜ ਵੀ ਕਈ ਲੋਕ ਉਹ ਇਤਿਹਾਸਕ ਬਲਿਦਾਨ ਨਹੀਂ ਜਾਣਦੇ।”

ਵਿਸਪੀ ਖਰਾਡੀ ਪਹਿਲਾਂ ਵੀ ਕਈ ਦੇਸ਼ੀ ਤੇ ਵਿਦੇਸ਼ੀ ਤੌਰ ‘ਤੇ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ, ਪਰ ਅਟਾਰੀ ਬੋਰਡਰ ‘ਤੇ ਬਣਿਆ ਇਹ ਨਵਾਂ ਰਿਕਾਰਡ, ਨਾ ਸਿਰਫ ਉਨ੍ਹਾਂ ਦੀ ਨਿੱਜੀ ਉਪਲਬਧੀ ਹੈ, ਸਗੋਂ ਫੌਜ ਨੂੰ ਸਮਰਪਿਤ ਸੱਚੀ ਸ਼ਰਧਾਂਜਲੀ ਵੀ ਹੈ।

Read Latest News and Breaking News at Daily Post TV, Browse for more News

Ad
Ad

Punjab District News