Case of Fraud: ਇੰਸਪੈਕਟਰ ਜੁਝਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਨਾਜ ਪੋਰਟਲ ਆਈਡੀ ਅਤੇ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ।

Report By: ਅਨੂਜਾ ਸ਼ਰਮਾ Fraud due to Web Portal Error: ਪੰਜਾਬ ‘ਚ ਇੱਕ ਵੈੱਬ ਪੋਰਟਲ ਵਿੱਚ ਖ਼ਰਾਬੀ ਕਾਰਨ 27 ਕਿਸਾਨਾਂ ਨਾਲ 38 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧੋਖਾਧੜੀ ਵਿੱਚ ਅਨਾਜ ਪੋਰਟਲ ਵਿੱਚ ਮੌਜੂਦ ਤਕਨੀਕੀ ਗਲਤੀ ਦਾ ਫਾਇਦਾ ਉਠਾਇਆ ਗਿਆ, ਜਿਸ ਰਾਹੀਂ ਕਿਸਾਨਾਂ ਦੇ ਪ੍ਰੋਫਾਈਲ ਅਤੇ ਫ਼ੋਨ ਨੰਬਰ ਬਦਲ ਕੇ ਪੈਸੇ […]
ਮਨਵੀਰ ਰੰਧਾਵਾ
By : Published: 10 Feb 2025 15:38:PM
Case of Fraud: ਇੰਸਪੈਕਟਰ ਜੁਝਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਨਾਜ ਪੋਰਟਲ ਆਈਡੀ ਅਤੇ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ।

Report By: ਅਨੂਜਾ ਸ਼ਰਮਾ

Fraud due to Web Portal Error: ਪੰਜਾਬ ‘ਚ ਇੱਕ ਵੈੱਬ ਪੋਰਟਲ ਵਿੱਚ ਖ਼ਰਾਬੀ ਕਾਰਨ 27 ਕਿਸਾਨਾਂ ਨਾਲ 38 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧੋਖਾਧੜੀ ਵਿੱਚ ਅਨਾਜ ਪੋਰਟਲ ਵਿੱਚ ਮੌਜੂਦ ਤਕਨੀਕੀ ਗਲਤੀ ਦਾ ਫਾਇਦਾ ਉਠਾਇਆ ਗਿਆ, ਜਿਸ ਰਾਹੀਂ ਕਿਸਾਨਾਂ ਦੇ ਪ੍ਰੋਫਾਈਲ ਅਤੇ ਫ਼ੋਨ ਨੰਬਰ ਬਦਲ ਕੇ ਪੈਸੇ ਹੜੱਪ ਲਏ ਗਏ।

ਕਿਵੇਂ ਹੋਈ ਸਾਈਬਰ ਧੋਖਾਧੜੀ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੋਰਟਲ ਵਿੱਚ ਇੱਕ ਖਾਮੀ ਸੀ, ਜਿਸ ਕਾਰਨ ਕਮਿਸ਼ਨ ਏਜੰਟਾਂ ਨਾਲ ਕੰਮ ਕਰਨ ਵਾਲੇ ਕੁਝ ਨਿੱਜੀ ਵਿਅਕਤੀਆਂ ਨੂੰ ਸੂਚਨਾ ਮਿਲੀ ਸੀ ਕਿ ਕਿਸਾਨਾਂ ਦੇ ਪ੍ਰੋਫਾਈਲ ਅਤੇ ਬੈਂਕਿੰਗ ਵੇਰਵੇ ਬਦਲੇ ਜਾ ਸਕਦੇ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮਾਂ ਨੇ ਕਿਸਾਨਾਂ ਦੇ ਪੈਸੇ ਉਨ੍ਹਾਂ ਦੇ ਖਾਤਿਆਂ ‘ਚ ਟਰਾਂਸਫਰ ਕਰ ਦਿੱਤੇ।

ਸਾਹਮਣੇ ਆਈ ਮੁਲਾਜ਼ਮਾਂ ਦੀ ਮਿਲੀਭੁਗਤ

ਜਾਂਚ ਅਧਿਕਾਰੀ ਇੰਸਪੈਕਟਰ ਜੁਝਾਰ ਸਿੰਘ ਨੇ ਡੇਲੀ ਪੋਸਟ ਟੀਵੀ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਆਪਣੀ ਪ੍ਰੋਫਾਈਲ ਤੇ ਪੇਮੈਂਟ ਅੱਪਡੇਟ ਚੈੱਕ ਕਰਨ ਲਈ ਸਾਈਬਰ ਕੈਫੇ ਜਾਂਦੇ ਸੀ, ਜਿੱਥੇ ਉਹ ਆਪਣੀ ਆਈਡੀ ਬਣਾਉਂਦੇ ਸੀ ਅਤੇ ਕੈਫੇ ਕਰਮਚਾਰੀਆਂ ਨਾਲ ਪਾਸਵਰਡ ਸਾਂਝਾ ਕਰਦੇ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਸਾਈਬਰ ਕੈਫੇ ਦੇ ਕਰਮਚਾਰੀਆਂ ਨੇ ਲਾਗਇਨ ਵੇਰਵਿਆਂ ਦੀ ਦੁਰਵਰਤੋਂ ਕੀਤੀ ਅਤੇ ਨੰਬਰ ਬਦਲ ਕੇ ਧੋਖਾਧੜੀ ਕੀਤੀ।

ਚਾਰ ਮੁਲਜ਼ਮ ਗ੍ਰਿਫ਼ਤਾਰ, ਮਾਸਟਰ ਮਾਈਂਡ ਦੀ ਭਾਲ ਜਾਰੀ

ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਢਲੀ ਜਾਂਚ ‘ਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਮੁੱਖ ਸਾਜ਼ਿਸ਼ਕਰਤਾ ਦੀ ਭਾਲ ਜਾਰੀ ਹੈ। ਹੁਣ ਤੱਕ 38 ਲੱਖ ਰੁਪਏ ਦੀ ਧੋਖਾਧੜੀ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਪੁਲਿਸ ਇਸ ਨੂੰ ਬਰਾਮਦ ਕਰਕੇ ਕਿਸਾਨਾਂ ਨੂੰ ਵਾਪਸ ਕਰਨ ਦੀ ਤਿਆਰੀ ‘ਚ ਹੈ।

ਪੁਲਿਸ ਦੀ ਅਪੀਲ ਕਿਸਾਨ ਨੂੰ ਸੁਚੇਤ ਰਹਿਣ ਦੀ ਅਪੀਲ

ਇੰਸਪੈਕਟਰ ਜੁਝਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਨਾਜ ਪੋਰਟਲ ਆਈਡੀ ਅਤੇ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ ਅਤੇ ਸਮੇਂ-ਸਮੇਂ ‘ਤੇ ਪਾਸਵਰਡ ਬਦਲਦੇ ਰਹਿਣ ਤਾਂ ਜੋ ਇਸ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬਚਿਆ ਜਾ ਸਕੇ। ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਜਲਦੀ ਹੀ ਸਾਰਾ ਮਾਮਲਾ ਸਾਹਮਣੇ ਆਉਣ ਦੀ ਉਮੀਦ ਹੈ।

also read ;- ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗਣ ਵਾਲਿਆਂ ਖਿਲਾਫ਼ ਹੁਣ ਹੋਵੇਗੀ ਸਖ਼ਤੀ, ਪੰਜਾਬ ‘ਚ ਸਿਰਫ਼ 212 ਇਮੀਗ੍ਰੇਸ਼ਨ ਏਜੰਟ ਰਜਿਸਟਰਡ

Read Latest News and Breaking News at Daily Post TV, Browse for more News

Ad
Ad