ਲੁਧਿਆਣਾ: ਕਾਮੇਡੀ ਕਿੰਗ ਜਸਵਿੰਦਰ ਭੱਲਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਦਿੱਤੀ ਗਈ ਸ਼ਰਧਾਂਜਲੀ
Tribute to Jaswinder Bhalla: ਅਦਾਕਾਰ ਅਤੇ ਕਮੇਡੀ ਕਿੰਗ ਪ੍ਰੋਫੈਸਰ ਜਸਵਿੰਦਰ ਭੱਲਾ ਦੀ ਅਚਾਨਕ ਮੌਤ ਹੋਣ ’ਤੇ ਉਹਨਾਂ ਨਾਲ ਕੰਮ ਕਰਨ ਵਾਲੇ ਅਤੇ ਉਹਨਾਂ ਤੋਂ ਪੜ੍ਹੇ ਵਿਦਿਆਰਥੀਆਂ ਨੇ ਸ਼ਰਧਾਂਜਲੀ ਦਿੱਤੀ।
Punjab Agriculture University: ਪੰਜਾਬੀ ਅਦਾਕਾਰ ਅਤੇ ਕਮੇਡੀ ਕਿੰਗ ਜਸਵਿੰਦਰ ਸਿੰਘ ਭੱਲਾ ਅੱਜ ਸਵੇਰ (ਸ਼ੁਕਰਵਾਰ) ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਭੱਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਵੱਡਾ ਸਦਮਾ ਪਹੁੰਚਿਆ ਹੈ। ਹਰ ਪਾਸੇ ਉਹਨਾਂ ਦੀ ਗੱਲ ਹੋ ਰਹੀ ਹੈ, ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸਵਿੰਦਰ ਭੱਲਾ ਨੇ 31 ਸਾਲ ਤੱਕ ਸੇਵਾ ਨਿਭਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਉੱਥੇ ਹੀ ਉਹਨਾਂ ਨੇ ਪ੍ਰੋਫੈਸਰ ਅਤੇ ਹੈਡ ਆਫ ਦੀ ਡਿਪਾਰਟਮੈਂਟ ਵੱਲੋਂ ਸੇਵਾ ਨਿਭਾਈ ਅਤੇ 2020 ਦੇ ਵਿੱਚ ਉਹ ਸੇਵਾ ਮੁਕਤ ਹੋਏ ਸਨ। ਜਦੋਂ ਸੋਸ਼ਲ ਮੀਡੀਆ ਉੱਪਰ ਜਸਵਿੰਦਰ ਭੱਲਾ ਦੀ ਮੌਤ ਦੀ ਖਬਰ ਨਸ਼ਰ ਹੋਈ ਉਸ ਤੋਂ ਬਾਅਦ ਪੀ.ਏ.ਯੂ ਵਿੱਚ ਮਾਤਮ ਦਾ ਮਾਹੌਲ ਛਾ ਗਿਆ।

Tribute by PAU: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸਵਿੰਦਰ ਭੱਲਾ ਕੋਲੋਂ ਪੜ੍ਹੇ ਡਾਕਟਰ ਰਿਆੜ ਨੇ ਇਸ ਦੁੱਖ ਦੇ ਮੌਕੇ ’ਤੇ ਜਸਵਿੰਦਰ ਭੱਲਾ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਜਸਵਿੰਦਰ ਸਿੰਘ ਭੱਲਾ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੇ ਕੰਮਾਂ ਨੂੰ ਦੁਨੀਆਂ ਵਿੱਚ ਕਦੇ ਕੋਈ ਨਹੀਂ ਭੁਲਾਇਆ ਜਾ ਸਕਦਾ। ਨਿਰਮਲ ਸਿੰਘ ਜੌੜਾ ਉਹਨਾਂ ਦੇ ਵਿਦਿਆਰਥੀ ਅਤੇ ਉਹਨਾਂ ਨਾਲ ਕੰਮ ਕਰਨ ਵਾਲੇ ਪ੍ਰੋਫੈਸਰ ਨੇ ਕਿਹਾ ਕਿ ਪ੍ਰੋਫੈਸਰ ਜਸਵਿੰਦਰ ਭੱਲਾ ਦਾ ਹਮੇਸ਼ਾ ਹੀ ਇੱਕ ਵੱਖਰਾ ਅੰਦਾਜ਼ ਰਿਹਾ ਹੈ, ਚਾਹੇ ਅਦਾਕਾਰੀ ਕੀਤੀ ਹੋਵੇ ਚਾਹੇ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦਾ ਕੰਮ ਹੋਵੇ, ਉਹਨਾਂ ਨੇ ਦੋਵੇਂ ਚੀਜ਼ਾਂ ਬੜੇ ਹੀ ਚੰਗੇ ਢੰਗ ਨਾਲ ਕੀਤੀਆਂ, ਯੂਨੀਵਰਸਿਟੀ ਵਿੱਚ ਇੱਕ ਮਿੰਟ ਦਾ ਮੋਨ ਰੱਖ ਕੇ ਸਵਰਗੀ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਵਾਈਸ ਚਾਂਸਲਰ ਅਤੇ ਹੋਰ ਉਚ ਅਧਿਕਾਰੀਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।