Panjab University Elections 2025; ਪੰਜਾਬ ਯੂਨੀਵਰਸਿਟੀ ‘ਚ ਚੋਣਾਂ ਦਾ ਐਲਾਨ, 3 ਸਤੰਬਰ ਨੂੰ ਪੈਣਗੀਆਂ ਵੋਟਾਂ
Panjab University Elections 2025; ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ 3 ਸਤੰਬਰ 2025 ਨੂੰ ਕਰਵਾਈਆਂ ਜਾਣਗੀਆਂ। ਡੀਨ ਸਟੂਡੈਂਟ ਵੈਲਫੇਅਰ ਵੱਲੋਂ ਚੋਣਾਂ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
27 ਅਗਸਤ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸਵੇਰੇ 9:30 ਤੋਂ 10:30 ਵਜੇ ਤੱਕ ਉਮੀਦਵਾਰ ਆਪਣੇ ਕਾਗਜ਼ ਜਮ੍ਹਾ ਕਰਵਾ ਸਕਣਗੇ। ਉਸ ਤੋਂ ਬਾਅਦ 10:35 ਵਜੇ ਜਾਂਚ ਹੋਵੇਗੀ ਅਤੇ ਦੁਪਹਿਰ 12 ਵਜੇ ਵਿਭਾਗਾਂ ਦੇ ਨੋਟਿਸ ਬੋਰਡ ‘ਤੇ ਉਮੀਦਵਾਰਾਂ ਦੀ ਸੂਚੀ ਚਿਪਕਾਈ ਜਾਵੇਗੀ। 12:30 ਤੋਂ 1:30 ਵਜੇ ਤੱਕ ਅੱਪਤੀਆਂ ਲਈ ਸਮਾਂ ਰੱਖਿਆ ਗਿਆ ਹੈ। 28 ਅਗਸਤ ਨੂੰ ਸਵੇਰੇ 10 ਵਜੇ ਤੱਕ ਮਨਜ਼ੂਰਸ਼ੁਦਾ ਸੂਚੀ ਆ ਜਾਵੇਗੀ, ਜਦਕਿ 12:30 ਵਜੇ ਤੱਕ ਵਾਪਸੀਆਂ ਦੀ ਪ੍ਰਕਿਰਿਆ ਹੋਵੇਗੀ। ਉਸੇ ਦਿਨ 2:30 ਵਜੇ ਤੱਕ ਫਾਈਨਲ ਸੂਚੀ ਜਾਰੀ ਕਰ ਦਿੱਤੀ ਜਾਵੇਗੀ।

3 ਸਤੰਬਰ ਨੂੰ ਚੋਣਾਂ ਹੋਣਗੀਆਂ। ਵਿਭਾਗੀ ਪ੍ਰਤੀਨਿਧੀਆਂ (DR) ਦੇ ਨਤੀਜੇ ਸੰਬੰਧਿਤ ਵਿਭਾਗਾਂ ਵਿੱਚ ਹੀ ਲਗਾਏ ਜਾਣਗੇ, ਜਦਕਿ ਦਫ਼ਤਰੀ ਅਹੁਦਿਆਂ (Office Bearers) ਦੇ ਨਤੀਜੇ ਜਿਮਨੇਜ਼ੀਅਮ ਹਾਲ ਵਿਚ ਗਿਣਤੀ ਮਗਰੋਂ ਐਲਾਨੇ ਜਾਣਗੇ। ਕਾਰਜਕਾਰੀ ਕਮੇਟੀ ਦੀ ਚੋਣ 3 ਸਤੰਬਰ ਨੂੰ ਹੀ ਜੂਲੋਜੀ ਡਿਪਾਰਟਮੈਂਟ ਦੇ ਆਡੀਟੋਰੀਅਮ ਵਿੱਚ ਹੋਵੇਗੀ, ਜਿਸ ਵਿਚ ਕੇਵਲ ਚੁਣੇ ਹੋਏ DR ਅਤੇ ਦਫ਼ਤਰੀ ਅਹੁਦੇਦਾਰ ਹੀ ਹਾਜ਼ਰ ਰਹਿਣਗੇ।
8 ਸਤੰਬਰ ਤੱਕ ਸਾਰੇ ਨਤੀਜੇ ਡੀਐਸਡਬਲਯੂ ਦਫ਼ਤਰ ਵਿੱਚ ਭੇਜੇ ਜਾਣੇ ਹਨ। ਇਸ ਤੋਂ ਬਾਅਦ 11 ਸਤੰਬਰ ਨੂੰ ਸਵੇਰੇ 11 ਵਜੇ ਫਾਈਨਲ ਐਲਾਨ ਹੋਵੇਗਾ।