Banner
Banner

ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣਾ ਪਿਆ ਮਹਿੰਗਾ, ਪੰਚਾਇਤ ਮੈਂਬਰ ਨੌਜਵਾਨ ਨੂੰ ਮਿਲੀ ਸਜ਼ਾ — ਹਾਰਟ ਅਟੈਕ ਨਾਲ ਹਸਪਤਾਲ ’ਚ ਦਾਖਲ

ਪੁਲਿਸ ਤੇ ਨਸ਼ੇਬਾਜ਼ਾਂ ਦੇ ਮਿਲੇ ਹੋਣ ਦੇ ਲਾਏ ਗੰਭੀਰ ਇਲਜ਼ਾਮ | ਪਰਿਵਾਰ ਨੇ ਕੀਤੀ ਨਿਆਂ ਦੀ ਮੰਗ Voices Against Drugs: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵਿਆਂ ਦੇ ਵਿਚਕਾਰ ਲੁਧਿਆਣਾ ਦੇ ਪਿੰਡ ਰਜਾਪੁਰ ‘ਚ ਇਕ ਪੰਚਾਇਤ ਮੈਂਬਰ ਨੌਜਵਾਨ ਨੂੰ ਨਸ਼ੇਬਾਜ਼ਾਂ ਖ਼ਿਲਾਫ਼ ਆਵਾਜ਼ ਉਠਾਉਣਾ ਮਹਿੰਗਾ ਪੈ ਗਿਆ। ਨੌਜਵਾਨ ਜਗਜੀਤ ਸਿੰਘ, ਜੋ ਪਿੰਡ ਦੀ ਪੰਚਾਇਤ ’ਚ ਸਰਗਰਮ […]
Khushi
By : Updated On: 23 Aug 2025 19:31:PM
ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣਾ ਪਿਆ ਮਹਿੰਗਾ, ਪੰਚਾਇਤ ਮੈਂਬਰ ਨੌਜਵਾਨ ਨੂੰ ਮਿਲੀ ਸਜ਼ਾ — ਹਾਰਟ ਅਟੈਕ ਨਾਲ ਹਸਪਤਾਲ ’ਚ ਦਾਖਲ

ਪੁਲਿਸ ਤੇ ਨਸ਼ੇਬਾਜ਼ਾਂ ਦੇ ਮਿਲੇ ਹੋਣ ਦੇ ਲਾਏ ਗੰਭੀਰ ਇਲਜ਼ਾਮ | ਪਰਿਵਾਰ ਨੇ ਕੀਤੀ ਨਿਆਂ ਦੀ ਮੰਗ

Voices Against Drugs: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵਿਆਂ ਦੇ ਵਿਚਕਾਰ ਲੁਧਿਆਣਾ ਦੇ ਪਿੰਡ ਰਜਾਪੁਰ ‘ਚ ਇਕ ਪੰਚਾਇਤ ਮੈਂਬਰ ਨੌਜਵਾਨ ਨੂੰ ਨਸ਼ੇਬਾਜ਼ਾਂ ਖ਼ਿਲਾਫ਼ ਆਵਾਜ਼ ਉਠਾਉਣਾ ਮਹਿੰਗਾ ਪੈ ਗਿਆ।

ਨੌਜਵਾਨ ਜਗਜੀਤ ਸਿੰਘ, ਜੋ ਪਿੰਡ ਦੀ ਪੰਚਾਇਤ ’ਚ ਸਰਗਰਮ ਮੈਂਬਰ ਹੈ, ਨੇ ਨਸ਼ੇ ਦੀਆਂ ਗਤੀਵਿਧੀਆਂ ਖ਼ਿਲਾਫ਼ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਪਰ ਪਰਿਵਾਰਕ ਮੈਂਬਰਾਂ ਅਤੇ ਸਰਪੰਚ ਦੇ ਅਨੁਸਾਰ, ਉਲਟੇ ਪੁਲਿਸ ਨੇ ਉਸ ਦੇ ਖ਼ਿਲਾਫ਼ ਹੀ ਝੂਠੀ ਆਨਲਾਈਨ ਦਰਖ਼ਾਸਤ ਕਰਵਾ ਕੇ ਜਾਂਚ ਵਿਚ ਘਸੀਟਣਾ ਸ਼ੁਰੂ ਕਰ ਦਿੱਤਾ।

ਤਣਾਅ ’ਚ ਆ ਕੇ ਹੋਇਆ ਹਾਰਟ ਅਟੈਕ

ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, “ਜਗਜੀਤ ਕਾਫੀ ਸਮੇਂ ਤੋਂ ਨਸ਼ੇ ’ਤੇ ਲਗਾਮ ਲਗਾਉਣ ਦੀ ਮੰਗ ਕਰ ਰਿਹਾ ਸੀ। ਜਦ ਉਹ ਨੇਮਵਾਰ ਤੌਰ ’ਤੇ ਨਸ਼ੇਬਾਜ਼ਾਂ ਖ਼ਿਲਾਫ਼ ਰਿਪੋਰਟ ਦਿੱਤੀ, ਤਾਂ ਪੁਲਿਸ ਵੱਲੋਂ ਹੀ ਉਸ ਨੂੰ ਉਲਟ ਤੰਗ ਕੀਤਾ ਗਿਆ।”

ਤਣਾਅ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੂੰ ਹਾਰਟ ਅਟੈਕ ਆ ਗਿਆ, ਜਿਸ ਤੋਂ ਬਾਅਦ ਉਹ ਨਿੱਜੀ ਹਸਪਤਾਲ ’ਚ ਦਾਖਲ ਹੈ।

ਪੁਲਿਸ ਵਲੋਂ ਇਨਕਾਰ, ਕਿਹਾ — ਸਿਰਫ਼ ਇਨਵੈਸਟੀਗੇਸ਼ਨ ਲਈ ਬੁਲਾਇਆ ਸੀ

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ, “ਸਾਡੇ ਕੋਲ ਆਨਲਾਈਨ ਇਕ ਸ਼ਿਕਾਇਤ ਆਈ ਸੀ, ਜਿਸ ਉੱਤੇ ਕਾਨੂੰਨੀ ਤੌਰ ‘ਤੇ ਜਾਂਚ ਕਰਨੀ ਜ਼ਰੂਰੀ ਸੀ। ਅਸੀਂ ਜਗਜੀਤ ਨੂੰ ਸਿਰਫ਼ ਪੁੱਛਗਿੱਛ ਲਈ ਬੁਲਾਇਆ ਸੀ। ਇਹਨਾਂ ਵੱਲੋਂ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹਨ।”

ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਨਿਆਂ ਦੀ ਮੰਗ

ਜਗਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਨਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, “ਨਸ਼ੇਬਾਜ਼ਾਂ ਖ਼ਿਲਾਫ਼ ਅਵਾਜ਼ ਉਠਾਉਣ ਵਾਲੇ ਨੂੰ ਜੇ ਇਹ ਸਜ਼ਾ ਮਿਲੇਗੀ ਤਾਂ ਹੋਰ ਕੌਣ ਅੱਗੇ ਆਵੇਗਾ? ਇਹ ਬਿਲਕੁਲ ਨਜਾਇਜ਼ ਹੈ।”

ਉਨ੍ਹਾਂ ਨੇ ਜਗਜੀਤ ਨੂੰ ਵੈਸਟੀਗੇਸ਼ਨ ਤੋਂ ਰਿਹਾ ਕਰਨ ਅਤੇ ਨਸ਼ਾ ਲਾਬੀ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Read Latest News and Breaking News at Daily Post TV, Browse for more News

Ad
Ad